ਹੁਸ਼ਿਆਰਪੁਰ/ਦਲਜੀਤ ਅਜਨੋਹਾ
ਪਿਛਲੇ ਦਿਨ ਦੁਆਬੇ ਇਲਾਕੇ ਦੀ ਸਿਰਮੌਰ ਸੰਸਥਾ ਦਸਵੰਧ ਗਰੀਬਾਂ ਲਈ ਵੈਲਫੇਅਰ ਸੁਸਾਇਟੀ ਰਜਿ ਪੰਜਾਬ ਵੱਲੋਂ ਧੰਨ ਧੰਨ ਸ਼ਹੀਦ ਬਾਬਾ ਮੱਤੀ ਸਾਹਿਬ ਮਹਾਰਾਜ ਜੀਆਂ ਦਾ ਪਾਵਨ ਪਵਿੱਤਰ ਪ੍ਰਕਾਸ਼ ਦਿਹਾੜਾ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼ਹੀਦਾਂ ਨੋਜਵਾਨ ਸਭਾ ਪਿੰਡ ਬਡਲਾ ਤੇ ਪ੍ਰਧਾਨ ਜਥੇਦਾਰ ਮਨੋਹਰ ਸਿੰਘ, ਸੈਕਟਰੀ ਰਣਬੀਰਪਾਲ ਸਿੰਘ, ਲੰਬੜਦਾਰ ਜਤਿੰਦਰ ਸਿੰਘ, ਘੁੰਮਣ ਸਾਹਿਬ ਜੀਆ ਦੇ ਵੱਡੇ ਉਦਮਾਂ ਸਦਕਾ ਲਗਾਇਆ ਗਿਆ ਜਿਸ ਵਿੱਚ ਮਾਨਵਤਾ ਦੀ ਸੇਵਾ ਲਈ ਆਪਣਾਂ ਵੱਡਮੁੱਲਾ ਯੋਗਦਾਨ ਪਾਉਂਦਿਆਂ 26 ਪ੍ਰਾਣੀਆਂ ਨੇ ਖੂਨਦਾਨ ਕੀਤਾ ਜਿਨ੍ਹਾਂ ਨੂੰ ਪਸਰੀਚਾ ਬਲੱਡ ਬੈਂਕ ਦੇ ਮਾਲਕ ਮੋਹਿਤ ਕਪੂਰ ਵੱਲੋਂ ਆਪ ਵਿਸ਼ੇਸ਼ ਤੌਰ ਤੇ ਸਰਟੀਫਕੇਟ ਅਤੇ ਮੈਡਲ ਦੇ ਕੇ ਸਨਮਾਨਤ ਕੀਤਾ ਗਿਆ। ਬਤੋਰ ਮੁੱਖ ਮਹਿਮਾਨ ਵਜੋਂ ਡਾ ਦਲਜੀਤ ਸਿੰਘ ਅਜਨੋਹਾ ਨੇ ਸ਼ਿਰਕਤ ਕਰ ਖੂਨਦਾਨੀਆਂ ਦੀ ਹੌਸਲਾ ਅਫਜ਼ਾਈ ਕੀਤੀ। ਉਨ੍ਹਾਂ ਦਾ ਇੱਥੇ ਪੁੱਜਣ ਤੇ ਨਿੱਘਾ ਸਵਾਗਤ ਕਰਦੇ ਹੋਏ ਦਸਵੰਧ ਗਰੀਬਾਂ ਲਈ ਵੈਲਫੇਅਰ ਸੁਸਾਇਟੀ ਰਜਿ ਪੰਜਾਬ ਦੀ ਸਮੁੱਚੀ ਟੀਮ ਵਲੋਂ ਸੈਕਟਰੀ ਮਨਪ੍ਰੀਤ ਸਿੰਘ ਧੀਰੋਵਾਲ ਮੁੱਖ ਸੇਵਾਦਾਰ ਭਾਈ ਸੁਖਜੀਤ ਸਿੰਘ ਡਰੋਲੀ, ਭਾਈ ਟੋਨੀ ਕੰਦੋਲਾ ਯੁਵਾ ਸਰਪੰਚ ਸੁੱਖੀ ਦਾਊਦਪੁਰੀਆ, ਲੰਬੜਦਾਰ ਜਤਿੰਦਰ ਸਿੰਘ ਘੁੰਮਣ,ਹਰਵਿੰਦਰ ਸਿੰਘ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਤ ਕੀਤਾ ਗਿਆ।
Comments
Post a Comment