ਭਮੇਸ਼ਵਰੀ ਮਿਸ਼ਨਰੀ ਟਰੱਸਟ ਭਾਮ ਵੱਲੋਂ ਖੇਤਰ ਦੀਆਂ ਜਰੂਰਤਮੰਦ ਔਰਤਾਂ ਨੂੰ ਸਿਲਾਈ ਮਸ਼ੀਨਾਂ ਵੰਡੀਆਂ


ਹੁਸ਼ਿਆਰਪੁਰ/ਦਲਜੀਤ ਅਜਨੋਹਾ — ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਭਾਮ ਦੇ ਪ੍ਰਾਚੀਨ ਭਮੇਸ਼ਵਰੀ ਮੰਦਰ ਦੇ ਮੁੱਖ ਸੇਵਾਦਾਰ ਅਤੇ ਭਮੇਸ਼ਵਰੀ ਮਿਸ਼ਨਰੀ ਟਰਸਟ ਦੀ ਚੇਅਰਪਰਸਨ ਭੈਣ ਵਿਨੋਦ ਕੌਮਰੀ ਜੀ ਵੱਲੋਂ ਮਾਂ ਭਮੇਸ਼ਵਰੀ ਮੰਦਰ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਲੋਕ-ਹਿਤ ਕਾਰਜਾਂ ਨੂੰ ਅੱਗੇ ਵਧਾਉਂਦਿਆਂ ਖੇਤਰ ਦੀਆਂ ਜਰੂਰਤ ਮੰਦ ਔਰਤਾਂ ਨੂੰ ਸਿਲਾਈ ਮਸ਼ੀਨਾਂ ਦਿੱਤੀਆਂ ਤਾਂ ਜੋ ਮਹਿਲਾਵਾਂ ਅੱਜ ਦੇ ਮਹਿੰਗੇ ਸਮੇਂ ਵਿੱਚ ਆਪਣੀ ਮਿਹਨਤ ਨਾਲ ਆਪਣੇ ਪਰਿਵਾਰ ਦੀ ਪਾਲਣ ਪੋਸ਼ਣ ਕਰ ਸਕਣ।
ਇਸ ਮੌਕੇ ‘ਤੇ ਮੰਦਰ ਦੇ ਸੇਵਾਦਾਰ ਗੁਰਨਾਮ ਸਿੰਘ ਜਸਵਾਲ ਨੇ ਹੋਰ ਸੇਵਾਦਾਰਾਂ ਦੀ ਹਾਜ਼ਰੀ ਵਿੱਚ ਦੱਸਿਆ ਕਿ ਮੰਦਰ ਅਤੇ ਭੈਣ ਵਿਨੋਦ ਕੁਮਾਰੀ ਜੀ ਵੱਲੋਂ ਸਮੇਂ-ਸਮੇਂ ਤੇ ਲੋਕ-ਹਿਤ ਦੇ ਕੰਮ ਕੀਤੇ ਜਾਂਦੇ ਰਹਿੰਦੇ ਹਨ ਅਤੇ ਇਨ੍ਹਾਂ ਕੰਮਾਂ ਦੇ ਤਹਿਤ ਇਹ ਮਸ਼ੀਨਾਂ ਵੀ ਵੰਡੀਆਂ ਗਈਆਂ।
ਇਸ ਮੌਕੇ ਮੌਜੂਦ ਮੁੱਖ ਸੇਵਾਦਾਰਾਂ ਵਿੱਚ ਭੈਣ ਵਿਨੋਦ ਕੁਮਾਰੀ, ਗੁਰਨਾਮ ਸਿੰਘ ਜਸਵਾਲ, ਸ਼ਾਂਤੀ ਦੇਵੀ, ਕੁਲਦੀਪ ਕੌਰ, ਤ੍ਰਿਪਤਾ ਦੇਵੀ, ਚੰਦਰ ਪ੍ਰਕਾਸ਼ ਦਿੱਲੀ, ਹਰਪਾਲ ਸਿੰਘ ਕੁੰਡੀ, ਹਰਮੇਸ਼ ਚੰਦਰ ਭੂਸ਼ਣ (ਦੇਹਰਾਦੂਨ), ਮੁਕੇਸ਼ ਪੰਡਿਤ, ਅਮਰਜੀਤ ਭਾਮ, ਟਿੰਕੂ ਜਸਵਾਲ, ਹੈਪੀ ਪਧੀਆਣਾ, ਰੋਸ਼ਨ ਭਾਮ, ਗੁਰਜੀਤ ਜਸਵਾਲ, ਸਨੀ ਜਸਵਾਲ, ਵਿਸ਼ਾਲ ਸ਼ਰਮਾ, ਤਮਰੇਸ਼ (ਕੈਨੇਡਾ), ਨਰੇਂਦਰ, ਦੀਪਾ ਜਸਵਾਲ, ਡਾਕਟਰ ਟੋਨੀ ਭਾਮ ਅਤੇ ਸੁਦਰਸ਼ਨ ਧੀਰ ਆਦਿ ਸ਼ਾਮਿਲ ਸਨ।

Comments