ਡੇਰਾ ਸੰਤ ਸੀਤਲ ਦਾਸ ਬੋਹਣ ਵਿਖੇ ਸਾਵਣ ਮਹੀਨੇ ਦੀ ਸੰਗਰਾਂਦ ਤੇ ਸਮਾਗਮ ਕਰਵਾਏ

                           
  ਹੁਸ਼ਿਆਰਪੁਰ/ਦਲਜੀਤ ਅਜਨੋਹਾ 
 ਡੇਰਾ
108 ਸੰਤ ਸੀਤਲ ਦਾਸ ਬੋਹਣ ਵਿਖੇ ਮੌਜੂਦਾ ਗੱਦੀ ਨਸ਼ੀਨ ਸੰਤ ਸਰਵਣ ਦਾਸ ਜੀ ਚੇਅਰਮੈਨ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ (ਰਜਿ.) ਪੰਜਾਬ ਦੀ ਅਗਵਾਈ ਹੇਠ ਸਾਵਣ ਮਹੀਨੇ ਦੀ ਸੰਗਰਾਂਦ ਤੇ ਵਿਸ਼ੇਸ਼ ਸਮਾਗਮ ਕਰਵਾਏ ਗਏ। ਪਹਿਲਾਂ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਤੋਂ ਉਪਰੰਤ ਕੀਰਤਨ ਦੇ ਦੀਵਾਨ ਸਜਾਏ ਗਏ ਜਿਸ ਵਿੱਚ ਰਾਗੀ ਜਥੇ ਭਾਈ ਸਾਹਿਬ ਸਿੰਘ ਸੋਨੂੰ ਬਜਵਾੜਾ, ਭਾਈ ਸੁਰਜੀਤ ਸਿੰਘ ਮਜਬੂਰ ਹੁਸ਼ਿਆਰਪੁਰ, ਪ੍ਰੋਫੈਸਰ ਚੰਨਣ ਸਿੰਘ ਸੇਵਕ ਆਨੰਦਪੁਰ ਸਾਹਿਬ, ਭਾਈ ਗੁਰਮੇਲ ਸਿੰਘ ਰਾਜ ਪੁਰ ਭਾਈਆਂ, ਬੀਬੀ ਜੈਸਿਕਾ ਦੇ ਜਥਿਆਂ ਵਲੋਂ ਰਸਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਡੇਰੇ ਦੇ ਸੇਵਾਦਾਰ ਕੀਰਤਨੀ ਜਥੇ ਬਾਬਾ ਲਵਪ੍ਰੀਤ ਦੇ ਜਥੇ ਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਾਮਬਾਣੀ ਨਾਲ ਜੋੜਿਆ ਅਤੇ ਓਮ ਪ੍ਰਕਾਸ਼ ਰਾਣਾ ਵਲੋਂ ਸਾਵਣ ਮਹੀਨੇ ਦੀ ਸੰਗਰਾਂਦ ਦੇ ਦਿਹਾੜੇ ਦੀ ਮੱਹਹਤਾ ਕਥਾ ਗੁਰਮਤਿ ਵਿਚਾਰਾਂ ਰਾਹੀਂ ਸਰਵਣ ਕਰਾਈ। ਇਸ ਮੌਕੇ ਰਜਿੰਦਰ ਕੁਮਾਰ ਭਾਟੀਆ ਸੇਵਾ ਮੁਕਤ ਡਾਇਰੈਕਟਰ, ਇੰਜੀ ਮਨਰੂਪ ਸਿੰਘ, ਲੰਬੜਦਾਰ ਹਰਭਜਨ ਦਾਸ ਕਰਾੜੀ, ਬਾਬੂ ਰਾਮ ਭੱਜ ਕਰਾੜੀ , ਸਰਪੰਚ ਗੁਰਚਰਨ ਸਿੰਘ ਮਿੰਟੂ ਬੋਹਣ, ਗਿਆਨੀ ਰਵਿੰਦਰ ਸਿੰਘ, ਗਿਆਨੀ ਦਲਜੀਤ ਸਿੰਘ ਅਤੇ ਭਾਰੀ ਗਿਣਤੀ ਵਿੱਚ ਸੰਗਤਾਂ ਹਾਜਰ ਸਨ। ਸੰਗਤਾਂ ਲਈ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।

Comments