ਆਦਿ ਧਰਮ ਐਕਸ਼ਨ ਕਮੇਟੀ ਮੈਂਬਰ ਬਰਮਿੰਗਮ ਕਿਸ਼ਨ ਲਾਲ ਮਾਨ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ


ਹੁਸ਼ਿਆਰਪੁਰ/ਦਲਜੀਤ ਅਜਨੋਹਾ 
 ਆਦਿ ਧਰਮ ਐਕਸ਼ਨ ਕਮੇਟੀ ਬਰਮਿੰਗਮ (ਇੰਗਲੈਂਡ ) ਦੇ ਮੈਂਬਰ ਕਿਸ਼ਨ ਲਾਲ ਮਾਨ ਦੀ ਹੋਈ ਅਚਨਚੇਤ ਮੌਤ ਤੇ ਸਮੂਹ ਆਦਿ ਧਰਮ ਐਕਸ਼ਨ ਕਮੇਟੀ ਇੰਗਲੈਂਡ ਅਤੇ ਆਦਿ ਧਰਮ ਮਿਸ਼ਨ (ਰਜਿ.) ਭਾਰਤ ਵਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। 
ਸੰਤ ਸਤਵਿੰਦਰ ਹੀਰਾ ਰਾਸ਼ਟਰੀ ਪ੍ਰਧਾਨ ਆਲ ਇੰਡੀਆ ਆਦਿ ਧਰਮ ਮਿਸ਼ਨ ਭਾਰਤ, ਅਮਿਤ ਕੁਮਾਰ ਪਾਲ ਕੌਮੀ ਕੈਸ਼ੀਅਰ, ਵਰਿੰਦਰ ਬੰਗਾ ਜਨਰਲ ਸਕੱਤਰ, ਸੰਤ ਬਲਵੀਰ ਧਾਂਦਰਾ , ਮਾਸਟਰ ਸੁਖਵੀਰ ਦੁਗਾਲ ਪਾਤੜਾਂ, ਸੰਤ ਚਰਨ ਦਾਸ ਮਾਂਗਟ, ਸੰਤ ਧਰਮਾ ਸਿੰਘ ਚੀਮਾ ਸਾਹਿਬ, ਸੰਤ ਹੰਸ ਪਾਲ ਸਿੰਘ, ਸੰਤ ਸੋਹਣ ਸਿੰਘ, ਸੰਤ ਕਾਹਨ ਸਿੰਘ, ਸੰਤ ਜਗਤਾਰ ਸਿੰਘ ਬਰਨਾਲਾ,ਰਾਮ ਜੀ ਦਾਸ ਆਦਿ ਮੈਂਬਰਾਂ ਵਲੋਂ ਸਵ.ਕਿਸ਼ਨ ਲਾਲ ਮਾਨ ਦੇ ਵਿਛੋੜੇ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ। 
         ਸੰਤ ਸਤਵਿੰਦਰ ਹੀਰਾ ਨੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸਵ.ਕਿਸ਼ਨ ਲਾਲ ਮਾਨ ਵਲੋਂ ਬਹੁਤ ਲੰਮਾ ਸਮਾਂ ਆਦਿ ਧਰਮ ਮਿਸ਼ਨ ਲਈ ਕੰਮ ਕੀਤਾ ਅਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਦੇ ਪ੍ਰਚਾਰ ਤੇ ਪ੍ਰਸਾਰ ਅਤੇ ਕੌਮ ਦੇ ਮਹਾਨ ਰਹਿਬਰ ਬਾਬੂ ਮੰਗੂ ਰਾਮ ਮੁਗੋਵਾਲੀਆ, ਬਾਬਾ ਸਾਹਿਬ ਡਾ.ਬੀ ਆਰ ਅੰਬੇਡਕਰ, ਬਾਬੂ ਕਾਂਸ਼ੀ ਰਾਮ ਦੇ ਮਿਸ਼ਨ ਨੂੰ ਜਨ ਜਨ ਤਕ ਪਹੁੰਚਾਉਣ ਲਈ ਸੰਘਰਸ਼ ਕੀਤਾ। ਸੰਤ ਹੀਰਾ ਅਤੇ ਆਦਿ ਧਰਮ ਮਿਸ਼ਮ ਮੈਂਬਰਾਂ ਵਲੋਂ ਸਵ.ਕਿਸ਼ਨ ਲਾਲ ਮਾਨ ਨੂੰ ਯਾਦ ਕਰਦਿਆਂ ਨਿੱਘੀ ਸ਼ਰਧਾਂਜਲੀ ਭੇਟ ਕੀਤੀ।

Comments