ਹੁਸ਼ਿਆਰਪੁਰ/ਦਲਜੀਤ ਅਜਨੋਹਾ
ਰਾਸ਼ਟਰੀ ਸੰਤ ਬਾਬਾ ਬਾਲ ਜੀ ਮਹਾਰਾਜ, ਡੇਰਾ ਕੋਟਲਾ ਕਲਾਂ (ਊਨਾ, ਹਿਮਾਚਲ ਪ੍ਰਦੇਸ਼) ਵਾਲੇ, ਮਾਹਿਲਪੁਰ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਆਯੋਜਿਤ ਧਾਰਮਿਕ ਸਮਾਗਮਾਂ ਵਿੱਚ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਣ ਲਈ ਪਹੁੰਚੇ।
ਸਭ ਤੋਂ ਪਹਿਲਾਂ ਉਹ ਦਰਬਾਰ ਬਾਪੂ ਗੰਗਾ ਦਾਸ ਜੀ, ਮਾਹਿਲਪੁਰ ਵਿਖੇ ਆਗਾਮੀ ਸ਼੍ਰੀਮਦ ਭਾਗਵਤ ਕਥਾ ਦੇ ਸ਼ੁਭ ਆਰੰਭ ਸਮਾਗਮ ਵਿੱਚ ਸ਼ਾਮਲ ਹੋਏ। ਇਸ ਮੌਕੇ ਡੇਰੇ ਦੇ ਮੁੱਖ ਸੇਵਾਦਾਰ ਮਨਦੀਪ ਸਿੰਘ ਬੈਂਸ ਅਤੇ ਸਮੂਹ ਸੰਗਤ ਵੱਲੋਂ ਬਾਬਾ ਜੀ ਦਾ ਨਿੱਘਾ ਅਤੇ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਉਪਰੰਤ ਬਾਬਾ ਬਾਲ ਜੀ ਮਹਾਰਾਜ ਨੇ ਆਪਣੇ ਪ੍ਰੇਰਣਾਦਾਇਕ ਪ੍ਰਵਚਨਾਂ ਰਾਹੀਂ ਸੰਗਤਾਂ ਨੂੰ ਨਾਮ ਸਿਮਰਨ, ਸੇਵਾ ਅਤੇ ਧਰਮ ਦੇ ਮਾਰਗ 'ਤੇ ਚੱਲਣ ਦਾ ਸੰਦੇਸ਼ ਦਿੱਤਾ।
ਇਸ ਤੋਂ ਬਾਅਦ ਉਹ ਪਿੰਡ ਸ਼ੇਰਪੁਰ ਕਲਰਾ ਸਥਿਤ ਡੇਰਾ ਬ੍ਰਹਮਲੀਨ ਸੰਤ ਬਾਬਾ ਨਾਰਾਇਣ ਦਾਸ ਜੀ ਵਿਖੇ ਪਹੁੰਚੇ, ਜਿੱਥੇ ਡੇਰੇ ਦੇ ਮੁੱਖ ਸੇਵਾਦਾਰ ਸੰਤ ਰਮੇਸ਼ ਦਾਸ ਜੀ ਨੇ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ। ਮਹਾਂਪੁਰਸ਼ਾਂ ਨਾਲ ਵਿਚਾਰ-ਵਟਾਂਦਰੇ ਤੋਂ ਬਾਅਦ ਬਾਬਾ ਜੀ ਆਪਣੇ ਸੇਵਕ ਪੰਡਿਤ ਪ੍ਰਦੀਪ ਕੁਮਾਰ ਲਾਲੀ ਦੇ ਗ੍ਰਹਿ, ਪਿੰਡ ਬਿੰਜੋ, ਵਿਖੇ ਪਹੁੰਚੇ।
ਪਿੰਡ ਵਾਸੀਆਂ ਨੇ ਬਾਬਾ ਬਾਲ ਜੀ ਮਹਾਰਾਜ ਦਾ ਨਿੱਘੇ ਸਤਿਕਾਰ ਨਾਲ ਸਵਾਗਤ ਕੀਤਾ। ਇਸ ਮੌਕੇ ਬਾਬਾ ਜੀ ਨੇ ਆਪਣੇ ਮਧੁਰ ਭਜਨਾਂ ਨਾਲ ਸੰਗਤਾਂ ਨੂੰ ਆਧਿਆਤਮਿਕ ਰਸ ਵਿੱਚ ਸਰਾਬੋਰ ਕਰ ਦਿੱਤਾ। ਸਮਾਗਮ ਦੌਰਾਨ ਮਾਤਾ ਸ਼ੀਤਲਾ ਮੰਦਰ ਕਮੇਟੀ ਦੇ ਅਹੁਦੇਦਾਰ, ਮੈਂਬਰ, ਪੰਡਿਤ ਪ੍ਰਦੀਪ ਕੁਮਾਰ ਲਾਲੀ ਦੇ ਪਰਿਵਾਰਕ ਮੈਂਬਰਾਂ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।
Comments
Post a Comment