ਪੀ ਐਨ ਬੀ ਦੇ ਸਾਬਕਾ ਡਾਇਰੈਕਟਰ ਰਾਜਿੰਦਰ ਕੁਮਾਰ ਹੋਰਾਂ ਨਾਲ ਕੌਮੀ ਪੱਧਰ ਦਾ ਫੈਕਲਟੀ ਡਵੈਲਪਮੈਂਟ ਪ੍ਰੋਗਰਾਮ ,ਕੇਸ ਟੀਚਿੰਗ,ਕੇਸ ਡਵੈਲਪਮੈਂਟ ਪ੍ਰੋਗਰਾਮ ਸਬੰਧੀ ਵਿਸ਼ੇਸ਼ ਗੱਲਬਾਤ

 
ਹੁਸ਼ਿਆਰਪੁਰ/ਦਲਜੀਤ ਅਜਨੋਹਾ 
 ਸ੍ਰੀ ਰਾਜਿੰਦਰ ਕੁਮਾਰ ਭਾਟੀਆ ਜੋ ਕਿ ਪੀ.ਐਨ.ਬੀ ਦੇ ਸਾਬਕਾ ਡਾਇਰੈਕਟਰ ਹਨ ਉਨ੍ਹਾਂ ਇਕ ਵਿਸ਼ੇਸ਼ ਮੁਲਾਕਾਤ ਦੌਰਾਨ ਉਨ੍ਹਾਂ ਵਲੋਂ ਦੱਸਿਆ ਗਿਆ ਕਿ ਉਨ੍ਹਾਂ ਨੂੰ ਆਲ ਇੰਡੀਆ ਮੈਨੋਜ਼ਮੈਂਟ ਐਸੋਸੀਏਸ਼ਨ ਨਵੀਂ ਦਿਲੀ AIMA ,ਗਰਾਫਿਕ ਇਰਾ ਹਿੰਦੂ ਯੂਨੀਵਰਸਿਟੀ (GEHU) ਅਤੇ ICRCਵੱਲੋਂ ਕਰਵਾਏ ਗਏ 30 ਜੂਨ ਤੋਂ ਇਕ ਜੁਲਾਈ ਤੱਕ 2 ਰੋਜ਼ਾ ਕੌਮੀ ਪੱਧਰ ਦਾ ਫੈਕਲਟੀ ਡਵੈਲਪਮੈਂਟ ਪ੍ਰੋਗਰਾਮ ,ਕੇਸ ਟੀਚਿੰਗ,ਕੇਸ ਡਵੈਲਪਮੈਂਟ ਪ੍ਰੋਗਰਾਮ ਨੂੰ ਅਟੈਂਡ ਕਰਨ ਦਾ ਮੌਕਾ ਮਿਲਿਆ ਜਿਸ ਰਾਹੀਂ ਯੂਨੀਵਰਸਿਟੀ ਵੱਲੋਂ ਅਤੇ ਰਿਸੋਰਸ ਪਰਸਨ ਸਤਿਕਾਰ ਯੋਗ ਮੈਡਮ ਅਨੂਜਾ ਪਾਂਡੇ ਜੀ ਹੈੱਡ ,ICTC,AIMA New Delhi ਵੱਲੋਂ ਬਹੁਤ ਹੀ ਵਧੀਆ ਢੰਗ ਨਾਲ 9 ਤੋਂ 5 ਵਜੇ ਤਕ ਪੜਾਇਆ ਗਿਆ । ਯੂਨੀਵਰਸਿਟੀ ਦੇ ਅਲੱਗ ਅਲੱਗ ਫ਼ੀਲਡ ਦੇ Ph.D ਸੀਨੀਅਰ ਪ੍ਰੋਫੈਸਰ ਜੋ ਅਲੱਗ ਅਲੱਗ ਵਿਸ਼ਿਆਂ ਅਤੇ ਖੇਤਰਾਂ ਵਿੱਚ ਮੁਹਾਰਤ ਰੱਖਦੇ ਸਨ ਉਨ੍ਹਾਂ ਨਾਲ ਕਲਾਸਾਂ ਵਿੱਚ ਬੈਠ ਕੇ ਬਹੁਤ ਕੁਝ ਸਿੱਖਣ ਨੂੰ ਮਿਲਿਆ । ਯੂਨੀਵਰਸਿਟੀ ਦੇ ਡਾਇਰੈਕਟਰ ਸਾਹਿਬ ਨੂੰ ਵੀ ਮਿਲਣ ਦਾ ਮੌਕਾ ਮਿਲਿਆ । ਯੂਨੀਵਰਸਿਟੀ ਵੱਲੋਂ ਕੀਤੇ ਗਏ ਸਾਰੇ ਪ੍ਰਬੰਧ ਸ਼ਲਾਘਾਯੋਗ ਸਨ । ਇਥੇ ਇਹ ਵਿਸ਼ੇਸ਼ ਤੌਰ ਤੇ ਵਰਨਣ ਕੀਤਾ ਜਾਂਦਾ ਹੈ ਕਿ ਰਾਜਿੰਦਰ ਕੁਮਾਰ ਭਾਟੀਆ ਜੀ PNB Bank ਵਿੱਚ ਰਹਿੰਦਿਆਂ ਮੈਨੇਜਰ ,Director PNB RSETI,
All India Chairman PNB SCST EWA , Circle secretary AIPNBOA ( PNB Officer Association) ਅਤੇ ਅੱਜ ਵੀ ਆਪਣੇ ਪਿੰਡ ਦੀ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਵੈਲਫੇਅਰ ਸੁਸਾਇਟੀ ਦੇ ਚੇਅਰਮੈਨ ਹਨ । ਪਿੰਡ ਦੇ ਬੱਚਿਆਂ ਨੂੰ ਪੜਨ ਲਈ ਅਤੇ ਜੀਵਨ ਵਿੱਚ ਮੇਹਨਤ ਕਰਕੇ ਅੱਗੇ ਵਧਣ ਲਈ ਉਤਸ਼ਾਹਿਤ ਕਰਦੇ ਰਹਿੰਦੇ ਹਨ ।

Comments