ਹੁਸ਼ਿਆਰਪੁਰ/ਦਲਜੀਤ ਅਜਨੋਹਾ
ਪਿੱਛਲੇ ਲੰਮੇ ਸਮੇਂ ਤੋਂ ਆਪਣੀ ਅਣਥੱਕ ਮਿਹਨਤ ਇਮਾਨਦਾਰੀ ਅਤੇ ਸੂਝਬੂਝ ਨਾਲ ਦੋਆਬਾ ਖੇਤਰ ਦੇ ਇਤਿਹਾਸਕ ਨਗਰ ਪਿੰਡ ਅਜਨੋਹਾ ਦੇ ਜੰਮਪਲ ਡਾਕਟਰ ਸਰਦਾਰ ਦਲਜੀਤ ਸਿੰਘ ਜੀ ਅਜਨੋਹਾ ਉੱਚ ਕੋਟੀ ਦੇ ਸੀਨੀਅਰ ਪੱਤਰਕਾਰ ਦੁਆਬੇ ਇਲਾਕੇ ਦੀ ਸਿਰਮੌਰ ਸੰਸਥਾ ਦਸਵੰਧ ਗਰੀਬਾਂ ਲਈ ਵੈਲਫੇਅਰ ਸੁਸਾਇਟੀ ਰਜਿ ਪੰਜਾਬ ਦੀ ਸਮੁੱਚੀ ਟੀਮ, ਗੁਰਦੁਆਰਾ ਸ਼ਹੀਦ ਬਾਬਾ ਮੱਤੀਂ ਸਾਹਿਬ ਜੀ ਪ੍ਰਬੰਧਕ ਕਮੇਟੀ ਅਤੇ ਜਨਮ ਅਸਥਾਨ ਗੁਰਦੁਆਰਾ ਸ਼ਹੀਦਾਂ ਦੀ ਪ੍ਰਬੰਧਕ ਕਮੇਟੀ ਅਤੇ ਵਿਸ਼ੇਸ਼ ਤੌਰ ਤੇ ਨੋਜਵਾਨ ਸਭਾ ਵੱਲੋਂ ਸਾਂਝੇ ਤੌਰ ਤੇ ਮਾਨਵਤਾ ਦੀ ਸੱਚੀ ਸੁੱਚੀ ਸੇਵਾ ਲਈ ਸਤਨਾਮ ਬਲੱਡ ਸੈਂਟਰ ਹੁਸ਼ਿਆਰਪੁਰ ਦੇ ਵੱਡੇ ਸਹਿਯੋਗ ਨਾਲ ਪੰਦਰਾਂ ਜੁਲਾਈ
ਦਿਨ ਬੁੱਧਵਾਰ ਨੂੰ ਧੰਨ ਧੰਨ ਸ਼ਹੀਦ ਬਾਬਾ ਮੱਤੀਂ ਸਾਹਿਬ ਜੀ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਪ੍ਰਕਾਸ਼ ਪੁਰਬ ਨੂੰ ਬੜੀ ਹੀ ਸ਼ਰਧਾ ਅਤੇ ਸਤਿਕਾਰ ਸਹਿਤ ਮਨਾਉਂਦਿਆਂ ਹੋਇਆਂ ਖੂਨਦਾਨ ਮਹਾਂਦਾਨ ਮੁਹਿੰਮ ਤਹਿਤ ਲਗਵਾਏ ਜਾ ਰਹੇ 86 ਵੇ ਸਵੈਂ ਇੱਛੁਕ ਖੂਨਦਾਨ ਕੈਂਪ ਤੇ ਬਤੋਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ ਅਤੇ ਸ਼ਹੀਦ ਸਿੰਘਾਂ ਅਤੇ ਆਈ ਹੋਈ ਗੁਰੂ ਰੂਪ ਸਾਧ ਸੰਗਤ ਦਾ ਆਸ਼ੀਰਵਾਦ ਪ੍ਰਾਪਤ ਕਰਨਗੇ ਜੀ
Comments
Post a Comment