ਡੇਰਾ ਨੰਗਲ ਖੁੰਗਾ ਵਿਖੇ ਸੰਤ ਬਾਬਾ ਭਗਤ ਰਾਮ ਯਾਦਗਾਰੀ ਸਮਾਗਮ ਦੀ ਆਰੰਭਤਾ, ਸਾਲਾਨਾ 87ਵੀਂ ਬਰਸੀ ਸਬੰਧੀ ਸਮਾਗਮ 12 ਜੁਲਾਈ ਨੂੰ/ਸੰਤ ਨਰੇਸ਼ ਗਿਰ ਜੀ



ਹੁਸ਼ਿਆਰਪੁਰ/ਦਲਜੀਤ ਅਜਨੋਹਾ 
ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਨੰਗਲ ਖ਼ੂੰਗਾ ਦੇ ਡੇਰਾ ਬਾਬਾ ਭਗਤ ਰਾਮ ਜੀ ਵਿਖੇ ਸੱਚਖੰਡ ਵਾਸੀ ਵਿਖੇ ਸੰਤ ਬਾਬਾ ਭਗਤ ਰਾਮ ਜੀ ਦੀ ਸਾਲਾਨਾ 87ਵੀਂ ਬਰਸੀ ਨੂੰ ਸਮਰਪਿਤ 12 ਜੁਲਾਈ ਦਿਨ ਐਤਵਾਰ ਨੂੰ ਕਰਵਾਏ ਜਾ ਰਹੇ ਧਾਰਮਿਕ ਸਮਾਗਮ ਦੀ ਆਰੰਭਤਾ ਹੋ ਗਈ। ਅਸਥਾਨ ਦੇ ਮੌਜੂਦਾ ਗੱਦੀਨਸ਼ੀਨ ਸੰਤ ਨਰੇਸ਼ ਗਿਰ ਜੀ ਅਗਵਾਈ 'ਚ ਇਲਾਕੇ ਅਤੇ ਨਗਰ ਦੀਆਂ ਸੰਗਤਾਂ ਦੇ ਸਹਿਯੋਗ ਸਮਾਗਮ ਨੂੰ ਲੈਕੇ 3 ਦਿਨਾਂ ਧਾਰਮਿਕ ਸਮਾਗਮ ਦੇ ਪਹਿਲੇ ਦਿਨ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਆਰੰਭਤਾ ਕੀਤੀ ਗਈ।ਇਸ ਮੌਕੇ ਸਭ ਤੋਂ ਪਹਿਲਾਂ ਗ੍ਰੰਥੀ ਗਿਆਨੀ ਜੈਸਿੰਘ ਨੇ ਸਮਾਗਮ ਦੀ ਸਫਲਤਾ ਅਤੇ ਇਲਾਕੇ ਦੀ ਚੜ੍ਹਦੀ ਕਲਾ ਵਾਸਤੇ ਗੁਰੂ ਚਰਨਾਂ 'ਚ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ।ਇਸ ਮੌਕੇ ਮੌਜੂਦਾ ਗੱਦੀਨਸ਼ੀਨ ਸੰਤ ਨਰੇਸ਼ ਗਿਰ ਜੀ ਨੇ ਦੱਸਿਆ ਕਿ ਕੱਲ੍ਹ 12 ਜੁਲਾਈ ਨੂੰ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਸਵੇਰੇ 10 ਵਜੇ ਪਾਏ ਜਾਣਗੇ ਉਪਰੰਤ ਖੁੱਲ੍ਹੇ ਪੰਡਾਲ 'ਚ ਧਾਰਮਿਕ ਦੀਵਾਨ
ਤੇ ਸੰਤ ਸਮਾਗਮ ਕਰਵਾਇਆ ਜਾਵੇਗਾ, ਜਿਸ 'ਚ ਸੰਤ ਬਾਬਾ ਜਸਪਾਲ ਸਿੰਘ ਜੀ ਓਡਰੇ ਵਾਲੇ, ਸੰਤ ਬਾਬਾ ਰਾਮ ਗਿਰ ਜੀ ਰਾਜਪੁਰ ਕੰਡੀ ਵਾਲੇ, ਸੰਤ ਬਾਬਾ ਸੋਡੀ ਸ਼ਾਹ ਜੀ ਦਰਬਾਰ ਚੋਲੀਪੁਰ ਵਾਲੇ, ਸੰਤ ਬਾਬਾ ਪ੍ਰੇਮ ਦਾਸ ਜੀ ਰਸਪਾਲਮਾ ਵਾਲੇ, ਭਾਈ ਸੁਖਵਿੰਦਰ ਸਿੰਘ ਬੰਗਾਲੀਪੁਰ ਉਡਰੇ ਵਾਲੇ, ਭਾਈ ਹਰਪ੍ਰੀਤ ਹੈਪੀ ਜੌਹਲ ਵਾਲੇ, ਸੰਧਵਾਲ ਅਤੇ ਸਹੌੜਾ ਤੋਂ ਮਹਾਂਪੁਰਸ਼ ਤੇ ਹੋਰ ਅਨੇਕਾਂ ਹੀ ਸੰਤ ਮਹਾਂਪੁਰਸ਼ ਰਾਗੀ ਢਾਡੀ ਜਥੇ ਪਹੁੰਚ ਕਰ ਕੇ ਸਰਬੱਤ ਸੰਗਤ ਨੂੰ ਪਵਿੱਤਰ ਸ਼ਬਦ ਕੀਰਤਨ ਗੁਰੂ ਮਹਿਮਾ ਦੁਆਰਾ ਨਿਹਾਲ ਕਰਦੇ ਹੋਏ ਸੰਤਾਂ ਮਹਾਂਪੁਰਸ਼ਾਂ ਦੀ ਜੀਵਨੀ 'ਤੇ ਚਾਨਣਾ ਪਾਉਣਗੇ।
ਸੰਤ ਨਰੇਸ਼ ਗਿਰ ਜੀ ਨੇ ਹੋਰ ਦੱਸਿਆ ਕਿ ਸਮਾਗਮ ਨੂੰ ਲੈ ਕੇ ਇਲਾਕੇ ਅਤੇ ਨਗਰ ਦੀਆਂ ਸੰਗਤਾਂ 'ਚ ਬਹੁਤ ਜ਼ਿਆਦਾ ਉਤਸਾਹ ਹੈ ਅਤੇ ਸੰਗਤਾਂ ਪਿਛਲੇ ਕਈ ਦਿਨਾਂ ਤੋਂ ਬਾਬਾ ਜੀ ਦੇ ਪਵਿੱਤਰ ਅਸਥਾਨ 'ਤੇ ਦਰਸ਼ਨ ਦੀਦਾਰੇ ਕਰਦੇ ਹੋਏ ਸੇਵਾ ਅਤੇ ਸਿਮਰਨ 'ਚ
ਲੱਗੀਆਂ ਹੋਈਆਂ ਹਨ। ਉਨ੍ਹਾਂ ਹੋਰ ਦੱਸਿਆ ਕਿ ਸਮਾਗਮ ਦੌਰਾਨ ਜਿੱਥੇ ਸੰਗਤ ਦੀ ਸੇਵਾ ਵਾਸਤੇ ਜਾਪ ਕੌਰੇ ਗੁਰੂ ਦੇ ਲੰਗਰ ਅਤੇ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਲਾ ਕੇ ਸੇਵਾ ਕੀਤੀ ਜਾਵੇਗੀ ਉਥੇ ਹੀ ਮਨੁੱਖਤਾ ਦੀ ਸੇਵਾ ਨੂੰ ਮੁੱਖ ਰੱਖਦੇ ਹੋਏ ਦੋਆਬਾ ਹਸਪਤਾਲ ਕਪੂਰਥਲਾ ਚੌਕ ਜਲੰਧਰ ਵੱਲੋਂ ਵਿਸ਼ਾਲ ਖੂਨ ਦਾਨ ਕੈਂਪ ਵੀ ਲਗਾਇਆ ਜਾਵੇਗਾ। ਇਸ ਮੌਕੇ ਸੰਤ ਨਰੇਸ਼ ਗਿਰ ਜੀ ਨੇ ਇਲਾਕੇ ਦੀਆਂ ਸਰਬੱਤ ਸੰਗਤਾਂ ਨੂੰ ਇਨ੍ਹਾਂ ਸਮਾਗਮਾਂ 'ਚ ਆਪਣੀ ਹਾਜ਼ਰੀ ਆਉਣ ਲਈ ਸੰਗਤ ਨੂੰ ਬੇਨਤੀਇਸ ਮੌਕੇ ਬਚਿੱਤਰ ਸਿੰਘ, ਸੈਕਟਰੀ ਜੈ ਸਿੰਘ, ਗੁਰਪ੍ਰੀਤ ਸਿੰਘ,ਕੁਲਦੀਪ ਸਿੰਘ, ਸੰਦੀਪ ਸਿੰਘ, ਜਰਨੈਲ ਸਿੰਘ, ਰਘਵੀਰ ਸਿੰਘ, ਅਮਰੀਕ ਸਿੰਘ ਸੋਢੀ, ਬਲਵਿੰਦਰ, ਸਿੰਘ ਸੀਕਰੀ, ਰਣਜੀਤ ਸਿੰਘ, ਮਨਜੀਤ ਸਿੰਘ, ਜੱਸੀ ਮੂਨਕਾਂ, ਜਸ਼ਨਪ੍ਰੀਤ, ਟੀਟੂ ਨੰਗਲ ਖੁੰਗਾ, ਰੂਪ ਲਾਲ ਮਨਜੀਤ ਸਿੰਘ,ਅਵਤਾਰ ਸਿੰਘ ਬਿੱਟੂ, ਜਸ਼ਨਪ੍ਰੀਤ ਸਿੰਘ ਤੋਂ ਇਲਾਵਾ ਹੋਰ ਸੰਗਤਾਂ ਵੀ ਹਾਜ਼ਰ ਸਨ।

Comments