ਜਨਮ ਅਸਥਾਨ ਨਿਰਮਲ ਕੁਟੀਆ ਵਿਖੇ ਗੁਰੂ ਪੂਰਨਿਮਾ ਸਮਾਗਮ 29 ਜੁਲਾਈ ਨੂੰ ਕਰਵਾਇਆ ਜਾ ਰਿਹਾ ਹੈ/ਬਾਬਾ ਮੱਖਣ ਸਿੰਘ,ਬਾਬਾ ਬਲਬੀਰ ਸਿੰਘ ਸ਼ਾਸਤਰੀ
ਹੁਸ਼ਿਆਰਪੁਰ/ਦਲਜੀਤ ਅਜਨੋਹਾ
ਗੁਰੂ ਪੂਰਨਿਮਾ ਦੇ ਪਾਵਨ ਮੌਕੇ ਨੂੰ ਸਮਰਪਿਤ ਸਮਾਗਮ 29 ਜੁਲਾਈ ਨੂੰ ਟੁੱਟੋ ਮਜ਼ਾਰਾ ਦੇ ਜਨਮ ਅਸਥਾਨ ਨਿਰਮਲ ਕੁਟੀਆ (ਬ੍ਰਹਮਲੀਨ ਸੰਤ ਬਾਬਾ ਦਲੇਲ ਸਿੰਘ ਜੀ) ਵਿੱਚ ਕਰਵਾਇਆ ਜਾ ਰਿਹਾ ਹੈ। ਇਹ ਸਮਾਗਮ ਮੁਖ ਸੇਵਾਦਾਰ ਬਾਬਾ ਮਖਨ ਸਿੰਘ ਜੀ ਅਤੇ ਸੰਤ ਬਾਬਾ ਬਲਬੀਰ ਸਿੰਘ ਸ਼ਾਸਤਰੀ ਜੀ ਹੋਰਾਂ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਆਯੋਜਿਤ ਕੀਤਾ ਜਾ ਰਿਹਾ ਹੈ। ਬਾਬਾ ਮਖਨ ਸਿੰਘ ਜੀ ਅਤੇ ਬਾਬਾ ਬਲਬੀਰ ਸਿੰਘ ਸ਼ਾਸਤਰੀ ਜੀ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਸਮਾਗਮਾਂ ਲਈ ਅੱਜ ਤੋਂ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਹਨ ਜਿਹਨਾਂ ਦਾ ਭੋਗ 29 ਜੁਲਾਈ ਨੂੰ ਸਵੇਰੇ 9 ਵਜੇ ਪਾਇਆ ਜਾਵੇਗਾ। ਕਥਾ-ਕੀਰਤਨ 10:30 ਤੋਂ 12:30 ਤੱਕ ਹੋਵੇਗਾ, ਉਸ ਦੇ ਬਾਅਦ ਸੰਗਤਾਂ ਨੂੰ ਬਾਬਾ ਜੀ ਦਾ ਭੰਡਾਰਾ ਲਗਾਤਾਰ ਵੰਡਿਆ ਜਾਵੇਗਾ।
Comments
Post a Comment