ਹੁਸ਼ਿਆਰਪੁਰ/ਦਲਜੀਤ ਅਜਨੋਹਾ
ਹਰ ਸਾਲ ਦੀ ਤਰ੍ਹਾਂ ਸੰਤ ਬਾਬਾ ਨਰਿੰਦਰ ਸਿੰਘ ਜੀ ਮੁੱਖੀ ਗੁਰਦੁਆਰਾ ਲੰਗਰ ਸਾਹਿਬ ਅਤੇ ਸੰਤ ਬਾਬਾ ਬਲਵਿੰਦਰ ਸਿੰਘ ਹੋਰਾਂ ਦੀ ਅਗਵਾਈ ਵਿੱਚ ਦੇਸ਼ ਵਿਦੇਸ਼ ਦੀਆਂ ਸੰਗਤਾਂ ਵੱਲੋਂ ਸੰਤ ਬਾਬਾ ਨਿਧਾਨ ਸਿੰਘ ਜੀ ਹਜ਼ੂਰ ਸਾਹਿਬ ਵਾਲਿਆਂ ਅਤੇ ਲੰਗਰ ਸਾਹਿਬ ਦੇ ਸਮੂਹ ਮਹਾਂਪੁਰਸ਼ਾਂ ਦੇ ਬਰਸੀ ਸਮਾਗਮ 4 ਅਗਸਤ ਨੂੰ ਮਨਾਏ ਜਾਂਦੇ ਹਨ ਉਸ ਸੰਬੰਧੀ ਜਨਮ ਅਸਥਾਨ ਸੰਤ ਬਾਬਾ ਨਿਧਾਨ ਸਿੰਘ ਜੀ ਪਿੰਡ ਨਡਾਲੋਂ ਤੋਂ ਇਲਾਕਾ ਨਿਵਾਸੀ ਸੰਗਤਾਂ ਵੱਡੀ ਗਿਣਤੀ ਵਿੱਚ ਜਥੇਦਾਰ ਇਕਬਾਲ ਸਿੰਘ ਖੇੜਾ , ਜਸਵੀਰ ਸਿੰਘ ਭੱਟੀ ਨਡਾਲੋਂ , ਕਿਰਪਾਲ ਸਿੰਘ ਅਜਨੋਹਾ , ਗੁਰਚਰਨ ਸਿੰਘ ਗੋਬਿੰਦਪੁਰੀ ਅਤੇ ਲੱਖਾ ਸਿੰਘ ਪਾਲਦੀ ਦੀ ਅਗਵਾਈ ਵਿੱਚ 250 ਦੇ ਕਰੀਬ ਸੰਗਤਾ ਨੂੰ ਬੱਸਾਂ , ਕਾਰਾਂ , ਟਰੱਕਾਂ ਰਾਹੀ ਰਸਤੇ ਵਿੱਚ ਆਂਉਂਦੇ ਇਤਿਹਾਸਕ ਅਸਥਾਨਾਂ ਦੇ ਦਰਸ਼ਨ ਕਰਵਾਉਂਦਿਆਂ 4 ਦਿਨਾਂ ਚ ਹਜੂਰ ਸਾਹਿਬ ਪੁੰਹਚਿਆ ਜਾਂਦਾ ਹੈ ਇਸ ਮੌਕੇ ਜਥੇਦਾਰ ਇਕਬਾਲ ਸਿੰਘ ਖੇੜਾ ਅਤੇ ਬਾਕੀ ਪ੍ਰਬੰਧਕਾਂ ਵੱਲੋਂ ਸੰਗਤਾਂ ਸਤਿਨਾਮ ਵਾਹਿਗੁਰੂ ਜੀ ਦਾ ਜਾਪ ਕਰਦਿਆਂ ਸਿੱਖ ਸਿਧਾਂਤਾਂ ਮੁਤਾਬਕ ਜ਼ਾਬਤੇ ਵਿੱਚ ਰਹਿ ਕੇ ਯਾਤਰਾ ਕਰਨ ਦੀ ਬੇਨਤੀ ਕੀਤੀ ਉਹਨਾਂ ਦੱਸਿਆ ਕਿ ਪਹਿਲੀ ਰਾਤ ਗੁਰਦੁਆਰਾ ਗੁਰੂ ਕਾ ਤਾਲ ਆਗਰਾ ਵਿਖੇ ਵਿਸ਼ਰਾਮ ਕੀਤਾ ਜਾਵੇਗਾ ਦੂਸਰੇ ਦਿਨ ਗੁਰਦੁਆਰਾ ਸ਼ੇਰ ਦਾ ਸ਼ਿਕਾਰ ਧੌਲਪੁਰ , ਬੰਦੀ ਛੋੜ ਪਾਤਸ਼ਾਹੀ ਛੇਵੀਂ ਗਵਾਲੀਅਰ ਤੇ ਰਾਤ ਰਾਤ ਦਾ ਵਿਸ਼ਰਾਮ ਗੁਰਦੁਆਰਾ ਸ਼ਿਵਪੁਰੀ ਵਿਖੇ ਕੀਤਾ ਜਾਵੇਗਾ ਸੰਗਤਾਂ ਵਿੱਚ ਕੁਲਦੀਪ ਸਿੰਘ ਅਜਨੋਹਾ , ਹਰਦੀਪ ਸਿੰਘ ਖ਼ਾਲਸਾ ਬੱਡੋਂ , ਕਿਸ਼ਨ ਸਿੰਘ ਲਾਂਗਰੀ , ਮਨਜੀਤ ਸਿੰਘ ਲਾਡੀ ਲਾਲਪੁਰ , ਕੰਡਕਟਰ ਮੱਖਣ ਸਿੰਘ ਕੋਟ , ਪਿਆਰਾ ਸਿੰਘ ਚੱਕ ਫੁੱਲੂ , ਜਸਪਾਲ ਸਿੰਘ ਪੰਜੌੜ , ਮਨਰਾਜ ਖੇੜਾ , ਲਖਵਿੰਦਰ ਸਿੰਘ ਬਿੰਦਾ , ਸੋਨੂੰ ਨਡਾਲੋਂ , ਇੰਦਰਜੀਤ ਸਿੰਘ ਅਜਨੋਹਾ , ਬਲਵੀਰ ਸਿੰਘ ਅਜਨੋਹਾ , ਗੁਰਮੁੱਖ ਸਿੰਘ, ਕੁਲਦੀਪ ਸਿੰਘ ਗੜ੍ਹਸੰਕਰ , ਰਤਨ ਸਿੰਘ, ਬਿੰਦਰੀ ਚੱਕ ਸਿੰਘਾਂ , ਜਰਨੈਲ ਸਿੰਘ ਜੱਲੋਵਾਲ ,ਮਲਕੀਤ ਸਿੰਘ ਲਾਲਪੁਰ , ਸੁੱਚਾ ਸਿੰਘ ਚਾਂਦਪੁਰ ਰੁੜਕੀ ਡੀ ਐਸ ਪੀ ਬਖਸ਼ੀਸ਼ ਸਿੰਘ ਠਕਰਵਾਲ ਰਣਜੀਤ ਸਿੰਘ ਮਹਿਤਪੁਰ ਸੁਖਚੈਨ ਸਿੰਘ ਮਹਿਤਪੁਰ ਭਗਤ ਸਿੰਘ ਮਹਿਤਪੁਰ ਨਿਰਮਲ ਸਿੰਘ ਮਹਿਤਪੁਰ ਹਰਜੀਤ ਸਿੰਘ ਬਰਨਾਲਾ ਆਦਿ ਸ਼ਾਮਿਲ ਸਨ
Comments
Post a Comment