ਪ੍ਰਾਚੀਨ ਸ਼੍ਰੀ ਸਿੱਧੇਸ਼ਵਰ ਮੰਦਰ, ਬਸੀ ਗੁਲਾਮ ਹੁਸੈਨ ਵਿਖੇ 2100 ਕੁੰਡੀਆ ਸ਼ਕਤੀ ਮਹਾਯੱਗ 26 ਫਰਵਰੀ ਨੂੰ ਸ਼ੁਰੂ ਹੋਵੇਗਾ/ ਸਵਾਮੀ ਉਦਯ ਗਿਰੀ ਜੀ
ਹੁਸ਼ਿਆਰਪੁਰ/ਦਲਜੀਤ ਅਜਨੋਹਾ
ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਬਸੀ ਗੁਲਾਮ ਹੁਸੈਨ ਦੇ ਪ੍ਰਾਚੀਨ ਸ਼੍ਰੀ ਸਿੱਧੇਸ਼ਵਰ ਸ਼ਿਵ ਮੰਦਰ ਵਿਖੇ ਬ੍ਰਹਮਲੀਨ ਸਵਾਮੀ ਬਸੰਤ ਗਿਰੀ ਜੀ ਮਹਾਰਾਜ ਦੇ ਆਸ਼ੀਰਵਾਦ ਨਾਲ, ਸਵਾਮੀ ਉਦਯ ਗਿਰੀ ਜੀ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ 26 ਫ਼ਰਵਰੀ 2027 ਨੂੰ ਵਿਸ਼ਵ ਸ਼ਾਂਤੀ ਲਈ 2100 ਕੁੰਡੀਆ ਸ਼ਕਤੀ ਮਹਾਯੱਗ ਬਹੁਤ ਹੀ ਪ੍ਰੇਮ ਤੇ ਸ਼ਰਧਾ ਨਾਲ ਕਰਵਾਇਆ ਜਾ ਰਿਹਾ ਹੈ। ਇਸ ਮਹਾਯੱਗ ਲਈ ਸਵਾਮੀ ਉਦਯ ਗਿਰੀ ਜੀ ਦੀ ਅਗਵਾਈ ਸਮੂਹ ਪਬੰਧਕ 2100 ਕੁੰਡੀਆ ਹਵਨ ਯੱਗ ਦੀਆਂ ਤਿਆਰੀਆਂ ਲਗਾਤਾਰ ਕਰ ਰਹੇ ਹਨ।
ਸਵਾਮੀ ਜੀ ਨੇ ਦੱਸਿਆ ਕਿ ਇਸ ਪ੍ਰਾਚੀਨ ਸ਼੍ਰੀ ਸਿੱਧੇਸ਼ਵਰ ਸ਼ਿਵ ਮੰਦਰ ਵਿੱਚ ਸਮੇਂ-ਸਮੇਂ 'ਤੇ ਸੰਗਤਾਂ ਦੇ ਸਹਿਯੋਗ ਨਾਲ ਵਿਸ਼ਵ ਕਲਯਾਣ ਲਈ ਇਕ ਤਰ੍ਹਾਂ ਦੇ ਸਮਾਗਮ ਆਯੋਜਿਤ ਕੀਤੇ ਜਾਂਦੇ ਰਹਿੰਦੇ ਹਨ, ਜਿਨ੍ਹਾਂ ਵਿੱਚ ਸੰਗਤਾਂ ਦਾ ਪੂਰਾ ਪੂਰਾ ਸਹਿਯੋਗ ਮਿਲਦਾ ਹੈ। ਉਨ੍ਹਾਂ ਨੇ ਦੱਸਿਆ ਕਿ ਇਸੇ ਸਾਲ ਦੇ ਪਿਛਲੇ ਫਰਵਰੀ ਵਿੱਚ ਕਰਵਾਏ ਗਏ 1101 ਕੁੰਡੀਆ ਹਵਨ ਯੱਗ ਵਿੱਚ ਵੀ ਸੰਗਤਾਂ, ਜ਼ਿਲ੍ਹਾ ਪ੍ਰਸ਼ਾਸਨ ਅਤੇ ਸਰਕਾਰ ਵੱਲੋਂ ਵਿਸ਼ੇਸ਼ ਯੋਗਦਾਨ ਦਿੱਤਾ ਗਿਆ ਸੀ ਜੋ ਬਹੁਤ ਸਫਲਤਾਪੂਰਵਕ ਸੰਪੰਨ
ਹੋਇਆ ਸੀ। ਉਸ ਵਿੱਚ ਸੰਗਤਾਂ ਵੱਲੋਂ ਰਸਦ, ਸਮੱਗਰੀ ਅਤੇ ਹੋਰ ਚੀਜ਼ਾਂ ਭੇਟ ਕੀਤੀਆਂ ਗਈਆਂ ਸਨ ਅਤੇ ਹੁਸ਼ਿਆਰਪੁਰ ਦੀਆਂ ਪ੍ਰਮੁੱਖ ਸਖਸ਼ੀਅਤਾਂ ਜਿਨ੍ਹਾਂ ਵਿੱਚ ਸਿਆਸੀ, ਧਾਰਮਿਕ, ਰਾਜਸੀ ਅਤੇ ਸਮਾਜਿਕ ਵਿਅਕਤੀ ਸ਼ਾਮਿਲ ਸਨ ਨੇ ਵੀ ਮਹੱਤਵਪੂਰਨ ਯੋਗਦਾਨ ਦਿੱਤਾ।
ਸਵਾਮੀ ਜੀ ਨੇ ਦੱਸਿਆ ਕਿ ਇਸ ਵਾਰੀ ਵੀ ਸੰਗਤਾਂ ਵਿੱਚ 2100 ਕੁੰਡੀਆ ਸ਼ਕਤੀ ਮਹਾਯੱਗ ਲਈ ਉਤਸ਼ਾਹ ਹੈ ਅਤੇ ਹਰ ਕੋਈ ਆਪਣੇ-ਆਪਣੇ ਖੇਤਰ ਵਿੱਚ ਜਿਸ ਵੀ ਤਰ੍ਹਾਂ ਦਾ ਸਹਿਯੋਗ ਕਰ ਸਕਦਾ ਹੈ, ਉਹ ਕਰ ਰਿਹਾ ਹੈ। ਉਨ੍ਹਾਂ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ ਅਤੇ ਸਮੂਹ ਸੰਗਤਾਂ ਤੋਂ ਅਪੀਲ ਕੀਤੀ ਕਿ ਉਹ ਇਸ 2100 ਕੁੰਡੀਆ ਸ਼ਕਤੀ ਮਹਾਯੁੱਗ ਲਈ ਯਥਾ ਯੋਗ ਸਹਿਯੋਗ ਜਰੁਰ ਕਰਨ।ਇਸ ਮੌਕੇ ਹਾਜਰ ਸੰਗਤਾਂ ਵਿੱਚਅਨੁਰਾਗ ਸੂਦ, ਹਰਸ਼ਵਿੰਦਰ ਸਿੰਘ ਪਠਾਨੀਆ, ਪ੍ਰਿੰਸੀਪਲ ਆਰਤੀ ਸੂਦ ਮਹਿਤਾ, ਐਡਵੋਕੇਟ ਅਸ਼ਵਨੀ ਵਰਮਾ, ਪੰਡਿਤ ਐਚ. ਕੇ. ਗੁਮੇਰ, ਪ੍ਰੋਮਿਲਾ ਰਾਣੀ, ਪੰਮੀ, ਤੋਸ਼ੀ ਮਾਈ, ਹਰਜੀਤ ਕੌਰ, ਤਿਲਕ ਰਾਜ, ਗੌਰਵ ਸ਼ਰਮਾ, ਗੀਤਾ ਰਾਣੀ, ਜਸਵਿੰਦਰ ਕੌਰ, ਸਰਜੀਤ ਕੌਰ, ਨਿਮਿਸ਼ਾ ਦੇਵੀ, ਦੀਪਿਕਾ ਰਾਣੀ, ਪਰਮਜੀਤ ਕੌਰ, ਬਿੱਟੂ, ਸੋਨੀ ਮਾਈ ਆਦਿ ਸਮੇਤ ਹੋਰ ਸੰਗਤਾਂ ਹਾਜ਼ਰ ਸਨ।
Comments
Post a Comment