ਸੰਤ ਅਮਰਦਾਸ ਜੀ ਦੇ ਬਰਸੀ ਸਮਾਗਮ ਤੇ ਸ਼ੇਰਪੁਰ ਢਕੌਂ ਵਿਖੇ ਫ੍ਰੀ ਮੈਡੀਕਲ ਕੈਂਪ 17 ਜੁਲਾਈ ਨੂੰ - ਸੰਤ ਰਮੇਸ਼ ਦਾਸ

 

ਹੁਸ਼ਿਆਰਪੁਰ/ਦਲਜੀਤ ਅਜਨੋਹਾ 
 ਸੰਤ ਰਮੇਸ਼ ਦਾਸ ਜੀ ਪ੍ਰਚਾਰ ਸਕੱਤਰ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਪੰਜਾਬ ,ਮੌਜੂਦਾ ਗੱਦੀ ਨਸ਼ੀਨ ਡੇਰਾ 108 ਸੰਤ ਬਾਬਾ ਨਰਾਇਣ ਦਾਸ ਜੀ ਕੱਲਰਾਂ ਸ਼ੇਰਪੁਰ ਢਕੌ ਨੇ ਵਿਸ਼ੇਸ਼ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਸੱਚਖੰਡ ਵਾਸੀ ,ਬ੍ਰਹਮਲੀਨ ਸੰਤ ਅਮਰਦਾਸ ਜੀ ਦੀ 17ਵੀਂ ਬਰਸੀ,ਸੰਤ ਰਾਮ ਕਿਸ਼ਨ ਜੀ ਦੀ 5ਵੀਂ ਬਰਸੀ ਅਤੇ ਸੰਤ ਬੀਬੀ ਜੁਆਲੀ ਰਾਮ ਜੀ ਦੀ 24ਵੀਂ ਬਰਸੀ ਸਮਾਗਮ 17 ਜੁਲਾਈ ਨੂੰ ਡੇਰਾ ਕੱਲਰਾਂ ਸ਼ੇਰਪੁਰ ਢਕੌਂ ਵਿਖੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਬਹੁਤ ਸ਼ਰਧਾ ਪੂਰਵਕ ਮਨਾਏ ਜਾ ਰਹੇ ਹਨ। ਉਨਾਂ ਦੱਸਿਆ ਕਿ 15 ਜੁਲਾਈ ਨੂੰ ਸ੍ਰੀ ਆਖੰਡ ਪਾਠ ਸਾਹਿਬ ਆਰੰਭ ਹੋਣਗੇ ਅਤੇ 17 ਜੁਲਾਈ ਨੂੰ ਭੋਗ ਤੋਂ ਉਪਰੰਤ ਕੀਰਤਨ, ਸੰਤ ਸਮਾਗਮ ਦੀਵਾਨ ਸਜਾਏ ਜਾਣਗੇ, ਜਿਸ ਵਿੱਚ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਪੰਜਾਬ ਅਤੇ ਵੱਖ ਵੱਖ ਡੇਰਿਆਂ, ਸੰਪ੍ਰਦਾਵਾਂ ਦੇ ਸੰਤ ਮਹਾਂਪੁਰਸ਼ ਕੀਰਤਨ,ਕਥਾ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ। ਸੰਤ ਰਮੇਸ਼ ਦਾਸ ਨੇ ਕਿਹਾ ਕਿ ਸਿੱਧ ਜੋਗੀ ਟਰੱਸਟ ਪਿੰਡ ਖਾਨਪੁਰ ਵਲੋਂ ਡਾ. ਜੇ ਐਸ ਥਿੰਦ ਅਤੇ ਡਾ. ਪ੍ਰਭ ਹੀਰ ਅਤੇ ਆਰੋਗਿਆ ਆਯੁਰਵੈਦਿਕ ਕਲੀਨਿਕ ਵੈਦ ਬਲਜਿੰਦਰ ਰਾਮ ਖੜਕਾਂ ਦੀ ਅਗਵਾਈ ਹੇਠ ਫ੍ਰੀ ਮੈਡੀਕਲ ਕੈਂਪ ਲਗਾਇਆ ਜਾਵੇਗਾ, ਜਿਸ ਵਿੱਚ ਲੋੜਵੰਦ ਲੋਕਾਂ ਦਾ ਚੈਕਅੱਪ ਕਰਕੇ ਫ੍ਰੀ ਦਵਾਈਆਂ ਵੀ ਦਿੱਤੀਆਂ ਜਾਣਗੀਆਂ। ਉਨਾਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਹੁੰਮ ਹੁਮਾ ਕੇ ਪਹੁੰਚਣ ਦੀ ਅਪੀਲ ਕੀਤੀ ।

Comments