ਹੁਸ਼ਿਆਰਪੁਰ/ਦਲਜੀਤ ਅਜਨੋਹਾ
ਪ੍ਰਾਚੀਨ ਸ਼ਿਵ ਮੰਦਿਰ ਪੇਂਜੂਆਨਾ ਅਸਥਾਨ ਬਾਬਾ ਲਕਸ਼ਮਣ ਗਿਰੀ ਜੀ ਅਤੋਂਵਾਲ ਵਿੱਚ ਸਥਿਤ ਸ਼ਿਵ ਮੰਦਰ ਵਿਖੇ ਸਮੂਹ ਨਗਰ ਨਿਵਾਸੀਆਂ, ਗ੍ਰਾਮ ਪੰਚਾਇਤ ਨੰਬਰਦਾਰ ਅਤੇ ਇਲਾਕੇ ਦੀਆਂ ਸੰਗਤਾਂ ਵਲੋਂ ਸ਼ਿਵਲਿੰਗ ਦੀ 11ਵੀਂ ਸਥਾਪਨਾ ਦਿਵਸ ਸਮਰਪਿਤ ਸਲਾਨਾ ਭੰਡਾਰਾ 14 ਜੁਲਾਈ ਨੂੰ ਮਨਾਇਆ ਜਾ ਰਿਹਾ ਹੈ। ਇੱਸ ਪ੍ਰੋਗਰਾਮ ਦੇ ਆਯੋਜਨ ਦੌਰਾਨ ਸਵੇਰੇ 8 ਵਜੇ ਸ਼ਿਵਲਿੰਗ ਦਾ ਇਸ਼ਨਾਨ, , 9:30 ਨੂੰ ਚਾਹ-ਪਕੌੜੇ ਦਾ ਲੰਗਰ, 10 ਵਜੇ ਹਵਨ-ਪੂਜਾ, 11:30 ਤੋਂ 1:30 ਤੱਕ ਭਜਨ-ਮੰਡਲੀਆਂ ਵੱਲੋਂ ਭਜਨ-ਕੀਰਤਨ। 1:30 ਵਜੇ ਝੰਡੇ ਦੀ ਰਸਮ ਹੋਏਗੀ ਅਤੇ ਫਿਰ ਦਪਹਿਰ 2 ਵਜੇ ਪ੍ਰਭੂ ਭੋਲੇ ਸ਼ੰਕਰ ਦਾ ਭੰਡਾਰਾ ਸ਼ੁਰੂ ਹੋਵੇਗਾ।
Comments
Post a Comment