ਡੇਰਾ ਸੱਚਖੰਡ ਗਿਆਨਪੁਰੀ ਵਿਛੋਹੀ ਵਿਖੇ ਸੰਤਾਂ ਦੀ ਯਾਦ 'ਚ ਸੰਗਤਾਂ ਹੋਈਆਂ ਨਤਮਸਤਕ

 
ਹੁਸ਼ਿਆਰਪੁਰ /ਦਲਜੀਤ ਅਜਨੋਹਾ 
ਮਹਾਨ ਤਪੱਸਵੀ, ਬ੍ਰਹਮਲੀਨ ਸੰਤ ਗਿਆਨ ਦਾਸ ਦੀ118ਵੀਂ ਬਰਸੀ, ਸੰਤ ਚਰਨ ਦਾਸ, ਸੰਤ ਸਤਨਾਮ ਦਾਸ ਦੀ ਯਾਦ ਵਿੱਚ ਸਲਾਨਾ ਸਮਾਗਮ ਡੇਰਾ ਸੱਚਖੰਡ ਗਿਆਨਪੁਰੀ ਵਿਛੋਹੀ ਵਿਖੇ ਗੱਦੀ ਨਸ਼ੀਨ ਸੰਤ ਮਨਜੀਤ ਦਾਸ ਮੈਂਬਰ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਰਜਿ. ਪੰਜਾਬ ਦੀ ਰਹਿਨੁਮਾਈ ਹੇਠ ਦੇਸ਼ ਵਿਦੇਸ਼ ਦੀਆਂ ਸੰਗਤਾਂ ਵਲੋੰ ਸ਼ਰਧਾ ਪੂਰਵਕ ਮਨਾਏ ਗਏ। ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਤੋਂ ਉਪਰੰਤ ਕੀਰਤਨ ਦੇ ਦੀਵਾਨ ਸਜਾਏ ਗਏ ਜਿਸ ਵਿੱਚ ਕੀਰਤਨੀ ਜਥਿਆਂ ਤੋਂ ਇਲਾਵਾ ਰਾਗੀ,ਢਾਡੀ,ਕਵੀਸ਼ਰੀ ਜਥਿਆਂ ਅਤੇ ਵੱਖ ਵੱਖ ਡੇਰਿਆਂ ਦੇ ਸੰਤਾਂ ਮਹਾਂਪੁਰਸ਼ਾਂ ਵਲੋੰ ਬਾਣੀ ਅਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ ਨਾਲ ਸਬੰਧਤ ਇਤਿਹਾਸ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਪੰਜਾਬ ਦੇ ਸਮਾਜਕ ਤੇ ਰਾਜਨੀਤਕ ਆਗੂਆਂ ਅਤੇ ਸੰਗਤਾਂ ਵਲੋੰ ਸਮਾਗਮਾਂ 'ਚ ਸਮੂਲੀਅਤ ਕਰਦਿਆਂ ਹਾਜਰੀ ਭਰੀ। 
       ਇਸ ਮੌਕੇ ਸੰਤ ਇੰਦਰ ਦਾਸ ਸੇਖੈ ਜਨਰਲ਼ ਸਕੱਤਰ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਪੰਜਾਬ, ਸੰਤ ਸਰਵਣ ਦਾਸ ਲੁਧਿਆਣਾ ਸੀਨੀ.ਮੀਤ ਪ੍ਰਧਾਨ, ਸੰਤ ਧਰਮਪਾਲ ਸ਼ੇਰਗੜ,ਸੰਤ ਸੰਤੋਖ ਦਾਸ ਗਣੇਸ਼ਪੁਰ ਭਾਰਟਾ, ਖਾਨਪੁਰ,ਸੰਤ ਮਹਾਂਵੀਰ ਸਿੰਘ ਤਾਜੇਵਾਲ,ਸੰਤ ਜਗੀਰ ਸਿੰਘ ਸਰਬੱਤ ਭਲਾ ਆਸ਼ਰਮ ਨੰਦਾਚੌਰ,ਬਾਬਾ ਬਲਕਾਰ ਸਿੰਘ ਤੱਗੜ ਵਡਾਲਾ,ਸੰਤ ਕੁਲਦੀਪ ਦਾਸ ਬਸੀ ਮਰੂਫ,ਸੰਤ ਗੁਰਮੀਤ ਦਾਸ, ਸੰਤ ਪਵਨ ਦਾਸ ਤਾਜੇਵਾਲ,ਸੰਤ ਜੋਗਾ ਸਿੰਘ ਸ਼ੇਰਗੜ,ਸੰਤ ਚਮਨ ਸਿੰਘ ਭਵਿਆਣਾ,ਸੰਤ ਮਹਿੰਦਰਪਾਲ ਭੇੜੂਆ,ਸੰਤ ਸਤਨਾਮ ਸਿੰਘ ਕੇਹਡੌਵਾਲ,ਰਾਗੀ ਭਾਈ ਗਿਆਨ ਸਿੰਘ ਬਸੀ, ਬੂਟਾ ਮੁਹੰਮਦ ਨੇ ਕੀਰਤਨ ਕਥਾ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਹਲਕਾ ਵਿਧਾਇਕ ਡਾ. ਇਸ਼ਾਂਕ ਕੁਮਾਰ, ਹਰਮਿੰਦਰ ਸਿੰਘ ਸੰਧੂ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਚੱਬੇਵਾਲ,ਸਾਬਕਾ ਸਰਪੰਚ ਰਸ਼ਪਾਲ ਕੌਰ, ਸਰਪੰਚ ਮੋਹਣ ਲਾਲ, ਪੰਚ ਮਨਜੀਤ ਕੌਰ,ਜਸਵੀਰ ਸਿੰਘ, ਕੁਲਦੀਪ ਮਾਣਕ, ਹਰਜਿੰਦਰ ਸਿੰਘ ਅਤੇ ਭਾਰੀ ਗਿਣਤੀ ਵਿੱਚ ਸੰਗਤਾਂ ਹਾਜਰ ਸਨ। 
 ਸਟੇਜ ਸਕੱਤਰ ਦੀ ਸੇਵਾ ਪ੍ਰਿੰਸੀਪਲ ਜਸਵੰਤ ਸਿੰਘ ਨੇ ਬਾਖੂਬੀ ਨਿਭਾਈ।  
ਸੰਤ ਮਨਜੀਤ ਦਾਸ ਵਲੋੰ ਆਏ ਹੋਏ ਸੰਤਾਂ ਮਹਾਂਪੁਰਸ਼ਾਂ,ਸਮਾਜਕ ਤੇ ਰਾਜਨੀਤਕ ਸਖਸ਼ੀਅਤਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਅਤੇ ਧੰਨਵਾਦ ਕੀਤਾ।

Comments