ਹੁਸ਼ਿਆਰਪੁਰ/ਦਲਜੀਤ ਅਜਨੋਹਾ —
ਹਾਲ ਹੀ ਵਿੱਚ ਹੋਏ ਨਗਰ ਕੌਂਸਲ ਚੋਣਾਂ ਵਿੱਚ ਵਾਰਡ ਨੰਬਰ 10 (ਜਨਰਲ ਵਾਰਡ) ਤੋਂ ਜਿੱਤ ਹਾਸਲ ਕਰਨ ਵਾਲੇ ਪੰਡਿਤ ਵਿਕਰਾਂਤ ਰਣਦੇਵ ( ਯੋਤਿਸ਼ੀ) ਅਤੇ ਉਨ੍ਹਾਂ ਦੀ ਪਤਨੀ ਤੇ ਸਾਬਕਾ ਐਮ ਸੀ ਨੀਲਮ ਰਣਦੇਵ ਨੂੰ ਸ਼ਹਿਰ ਦੇ ਪ੍ਰਮੁੱਖ ਸਮਾਜਸੇਵੀ ਨਾਗਪਾਲ ਪਰਿਵਾਰ ਵੱਲੋਂ ਉਨ੍ਹਾਂ ਦੀ ਜਿੱਤ ਦੇ ਮੌਕੇ ‘ਤੇ ਸਾਦੇ ਪਰ ਪ੍ਰਭਾਵ ਸ਼ਾਲੀ ਸਮਾਗਮ ਦੌਰਾਨ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ। ਵਰਨਣ ਯੋਗ ਹੈ ਕਿ ਸਾਬਕਾ ਐਮ ਸੀ ਨੀਲਮ ਰਣਦੇਵ ਦੋ ਵਾਰ ਐਮ ਸੀ ਰਹ ਚੁੱਕੇ ਹਨ — ਪਹਿਲੀ ਵਾਰ 2008 ਵਿੱਚ ਵਾਰਡ ਨੰਬਰ 4 ਤੋਂ ਭਾਜਪਾ ਦੀ ਟਿਕਟ 'ਤੇ ਜਿੱਤ ਅਤੇ ਦੂਜੀ ਵਾਰ 2015 ਵਿੱਚ ਵਾਰਡ ਨੰਬਰ 1 ਤੋਂ ਭਾਜਪਾ ਟਿਕਟ 'ਤੇ ਜਿੱਤੇ ਸਨ ਇਸ ਮੌਕੇ 'ਤੇ ਹਰਜੀਤ ਸਿੰਘ ਨਾਗਪਾਲ ਅਤੇ ਨਾਗਪਾਲ ਪਰਿਵਾਰ ਦੇ ਹੋਰ ਮੈਂਬਰ ਮੌਜੂਦ ਸਨ।
Comments
Post a Comment