ਹੁਸ਼ਿਆਰਪੁਰ/ਦਲਜੀਤ ਅਜਨੋਹਾ
ਆਰਟ ਆਫ ਲਿਵਿੰਗ ਹੈਪੀਨੈਸ ਸੈਂਟਰ ਹੁਸ਼ਿਆਰਪੁਰ ਵੱਲੋਂ ਸਤਿਕਾਰਯੋਗ ਮੈਡਮ ਵੰਦਨਾ ਜੀ ਦੀ ਯੋਗ ਅਗਵਾਈ ਹੇਠ ਦੇਚੇਨ ਚੋਖੋਰ ਮੱਠ ( ਮਨਿਸਟਰੀ ) ਕੁੱਲੂ ਵਿਖੇ ਲਗਾਏ ਗਏ ਸਹਜ ਧਿਆਨ ਯੋਗ ਅਤੇ ਹੈਪੀਨੈਸ ਸ਼ਿਵਰ ਦੀ ਸਮਾਪਤੀ ਉਪਰੰਤ ਸ਼ਿਵਰ ਵਿੱਚ ਸ਼ਾਮਿਲ ਹੋਏ ਸਾਥੀਆਂ ਨੇ ਆਪਣੀਆਂ ਖੁਸ਼ੀਆਂ ਵਿੱਚ ਹੋਰ ਵਾਧਾ ਕਰਦੇ ਹੋਏ ਕੁੱਲੂ- ਮਨਾਲੀ ਦੀਆਂ ਹਸੀਨ ਵਾਦੀਆਂ ਅਤੇ ਲਾਹੌਲ ਸਪੀਤੀ ਜ਼ਿਲੇ ਵਿੱਚ ਪੈਂਦੇ ਸਿਸੂ ਅਤੇ ਜਿਸਪਾ ਦੇ ਕੁਦਰਤੀ ਨਜ਼ਾਰਿਆਂ ਦਾ ਆਨੰਦ ਮਾਣਿਆ। ਕੁੱਲੂ ਤੋਂ ਚੱਲ ਕੇ ਸਾਰੇ ਸਾਥੀ ਮਨਾਲੀ ਤੋਂ ਅਟੱਲ ਸੁਰੰਗ ਰਾਹੀਂ ਲਗਭਗ 40 ਕਿਲੋਮੀਟਰ ਦੇ ਕਰੀਬ ਪੈਂਦੇ ਸਿਸੂ ਪੁਆਇੰਟ ਤੇ ਪਹੁੰਚੇ। ਸਾਰੇ ਹੀ ਸਾਥੀਆਂ ਨੇ ਠੰਡੀਆਂ ਹਵਾਵਾਂ ਵਿੱਚ ਲੇਕ, ਵਾਟਰਫਾਲ, ਟਰੈਕਿੰਗ, ਕੈਂਪਿੰਗ, ਜਿੰਪ ਲਾਈਨ, ਏ.ਟੀ.ਵੀ. ਰਾਈਡ ਅਤੇ ਨੇਚਰ ਵਾਕ ਦਾ ਆਨੰਦ ਮਾਣਿਆ। ਸਿਸੂ ਦੇ ਨਾਲ ਵਹਿੰਦਾ ਚੰਦਰਾ ਰਿਵਰ ਜੋ ਕਿ ਅੱਗੇ ਜਾ ਕੇ ਝਨਾਵ ਕਹਿਲਾਉਂਦਾ ਹੈ। ਉਸ ਦੇ ਕੰਢੇ ਤੇ ਬਰਫੀਲੇ ਪਾਣੀ ਦਾ ਆਨੰਦ ਲੈਂਦੇ ਹੋਏ ਸਾਰੇ ਹੀ ਸਾਥੀਆਂ ਨੇ ਯਾਦਗਿਰੀ ਫੋਟੋਆਂ ਖਿੱਚੀਆਂ। ਇਸ ਤੋਂ ਬਾਅਦ ਕੁਦਰਤੀ ਨਜ਼ਾਰਿਆਂ ਦਾ ਆਨੰਦ ਮਾਣਦੇ ਹੋਏ ਸਾਰੇ ਹੀ ਸਾਥੀ ਸਿਸੂ ਤੋਂ 60 ਕੁ ਕਿਲੋਮੀਟਰ ਦੀ ਦੂਰੀ ਤੇ ਪੈਂਦੇ ਜਿਸਪਾ ਵਿਖੇ ਪਹੁੰਚੇ। ਜਿਸਪਾ ਲਾਹੌਲ ਸਪੀਤੀ ਜ਼ਿਲੇ ਵਿੱਚ ਭਾਗਾ ਦਰਿਆ ਦੇ ਕੰਢੇ ਮਨਾਲੀ ਹਾਈਵੇ ਤੇ ਵਸਿਆ ਇਕ ਪਿੰਡ ਹੈ। ਟੂਰ ਦੇ ਪ੍ਰਬੰਧਕਾਂ ਨੇ ਜਿਸਪਾ ਵਿਖੇ ਹੋਟਲ ਦੀ ਪਹਿਲਾਂ ਹੀ ਬੁਕਿੰਗ ਕਰਵਾ ਲਈ ਸੀ। ਸਾਰੇ ਸਾਥੀ ਆਪੋ ਆਪਣੇ ਕਮਰਿਆਂ ਵਿੱਚ ਗਏ ਤੇ ਕੁਝ ਸਮਾਂ ਆਰਾਮ ਕੀਤਾ। ਹਿਲ ਸਟੇਸ਼ਨਾਂ ਵਾਲੇ ਹੋਟਲ ਆਮ ਤੌਰ ਤੇ ਠੰਡੇ ਮੌਸਮ ਅਤੇ ਸ਼ਾਂਤ ਮਾਹੌਲ ਕਰਕੇ ਲੋਕਾਂ ਨੂੰ ਆਪਣੇ ਵੱਲ ਖਿੱਚਦੇ ਹਨ। ਰਾਤ ਦਾ ਡਿਨਰ ਕਰਕੇ ਸਾਰਿਆਂ ਨੇ ਬੋਨ ਫਾਇਰ ਦਾ ਆਨੰਦ ਮਾਣਿਆ. ਠੰਡੀਆਂ ਥਾਵਾਂ ਤੇ ਬੋਨ ਫਾਇਰ ਇੱਕ ਅਜੀਬ ਤਰ੍ਹਾਂ ਦੇ ਨਿੱਘ ਦਾ ਅਨੁਭਵ ਕਰਵਾਉਂਦੀ ਹੈ। ਖੁਸ਼ੀ ਦੇ ਸਿਰਜੇ ਇਸ ਮਾਹੌਲ ਵਿੱਚ ਸਾਰਿਆ ਨੇ ਹੀ ਗੀਤ ਸੰਗੀਤ ਪੇਸ਼ ਕਰਕੇ ਆਪਣੀ ਖੁਸ਼ੀ ਵਿੱਚ ਹੋਰ ਵੀ ਵਾਧਾ ਕੀਤਾ । ਸਮੁੰਦਰੀ ਤੱਲ ਤੋਂ ਦਸ ਕੁ ਹਜਾਰ ਫੁੱਟ ਦੀ ਉਚਾਈ ਤੇ ਵਸਦੇ ਜਿਸਪਾ ਵਿਖੇ ਅਗਲੀ ਸਵੇਰ ਸਾਰੇ ਹੀ ਸਾਥੀਆਂ ਨੇ ਭਾਗਾਂ ਨਦੀ ਦੇ ਕਿਨਾਰੇ ਬਰਫ ਨਾਲ ਢਕੇ ਪਹਾੜਾਂ ਦੇ ਦ੍ਰਿਸ਼ਾਂ ਦੀਆਂ ਤਸਵੀਰਾਂ ਖਿੱਚੀਆਂ ਅਤੇ ਸਵੇਰ ਦੀ ਸੈਰ ਕਰਕੇ ਮਾਨਸਿਕ ਅਤੇ ਸਰੀਰਕ ਸਕੂਨ ਦੀ ਪ੍ਰਾਪਤੀ ਕੀਤੀ। ਇਸ ਟਰਿਪ ਵਿੱਚ ਰਾਘਵੀ, ਭਵਿਆ, ਅਦੀਸ਼ਾ, ਕੁਲਦੀਪ, ਪਰਮਜੀਤ, ਡਾਕਟਰ ਸਵਿਤਾ, ਮਧੂ ਜੀ, ਅਜੇ ਜੀ ਕਸ਼ਿਸ਼ ਡਾਕਟਰ ਕਵਿਤਾ, ਆਦੀ ਸ਼ਾਮਿਲ ਸਨ।
Comments
Post a Comment