ਹੁਸ਼ਿਆਰਪੁਰ/ਦਲਜੀਤ ਅਜਨੋਹਾ
ਜਿਉਂਦੇ ਜੀ ਖੂਨ ਦਾਨ ਮਰਨ ਤੋਂ ਉਪਰੰਤ ਅੱਖਾਂ ਦਾਨ ਕਰਨ ਦੇ ਸਬੰਧ ਦੇ ਵਿੱਚ ਇੱਕ ਜਾਗਰਿਤ ਲਹਿਰ ਨੂੰ ਅੱਗੇ ਵਧਾਉਂਦਿਆਂ ਹੋਇਆਂ ਥਾਣਾ ਟਾਂਡਾ ਦੇ ਡੀਐਸਪੀ ਸਰਦਾਰ ਦਵਿੰਦਰ ਸਿੰਘ ਬਾਜਵਾ ਜੀ ਤੇ ਭਾਈ ਬਰਿੰਦਰ ਸਿੰਘ ਮਸੀਤੀ ਜੀ ਲੋਕਾਂ ਨੂੰ ਅਪੀਲ ਕੀਤੀ ਕਿ ਜਿਉਂਦੇ ਜੀ ਸਾਨੂੰ ਵੱਧ ਤੋਂ ਵੱਧ ਖੂਨ ਦਾਨ ਕਰਨਾ ਚਾਹੀਦਾ ਹੈ ਔਰ ਡੀਐਸਪੀ ਟਾਂਡਾ ਦਵਿੰਦਰ ਸਿੰਘ ਬਾਜਵਾ ਜੀ 65 ਵਾਰ ਆਪਣਾ ਖੂਨ ਦਾਨ ਕਰ ਚੁੱਕੇ ਨੇ ਤੇ ਭਾਈ ਬਰਿੰਦਰ ਸਿੰਘ ਮਸੀਤੀ 65 ਸਾਲ ਦੀ ਉਮਰ ਤੱਕ ਹੁਣ ਤੱਕ 13 ਵਾਰ ਖੂਨ ਦਾਨ ਕਰ ਚੁੱਕੇ ਨੇ ਔਰ ਮਨੁੱਖਤਾ ਤੇ ਭਲਾਈ ਦੇ ਲਈ ਉਹਨਾਂ ਲੋੜਵੰਦ ਵਿਅਕਤੀਆਂ ਨੂੰ ਜਿਨਾਂ ਨੂੰ ਖੂਨ ਦੀ ਲੋੜ ਅੱਜ ਵੀ ਪੈ ਰਹੀ ਆ ਐਕਸੀਡੈਂਟ ਕੇਸਾਂ ਦੇ ਵਿੱਚ ਜਾਂ ਬੱਚੇ ਦੀ ਪੈਦਾਇਸ਼ ਹੋਣ ਤੇ ਜਾਂ ਕਿਸੇ ਵੀ ਬਿਮਾਰੀ ਕਾਰਨ ਖੂਨ ਘੱਟ ਗਿਆ ਹੋਵੇ ਉਹਨੂੰ ਪੂਰਾ ਕਰਨ ਦੇ ਲਈ ਖੂਨਦਾਨ ਕਰਨ ਦੀ ਲੋੜ ਹੈ ਕਿਸੇ ਵੀ ਮੁਲਕ ਤੋਂ ਖੂਨ ਨਹੀਂ ਬਣਾਇਆ ਗਿਆ ਨਾ ਹੀ ਕਿਸੇ ਮੁਲਕ ਤੋਂ ਅੱਜ ਤੱਕ ਕੋਈ ਅੱਖ ਜਾਂ ਅੰਗ ਬਣਾਏ ਗਏ ਨੇ ਪਰ ਅਸੀਂ ਮੌਤ ਤੋਂ ਬਾਅਦ ਵੀ ਅੰਗਾਂ ਨੂੰ ਸਾੜਿਆ ਬਹੁਤ ਹੈ ਜੇ ਕਿਤੇ ਉਹੀ ਅੰਗ ਅੱਜ ਦਾਨ ਦੇ ਵਿੱਚ ਹਨ ਮਿਲ ਜਾਂਦੇ ਤੇ ਉਹਨਾਂ ਨੇਤਰਹੀਣ ਵਿਅਕਤੀਆਂ ਨੂੰ ਰੌਸ਼ਨੀ ਮਿਲਦੀ ਰਹਿਣੀ ਸੀ ਡੀਐਸਪੀ ਟਾਂਡਾ ਜੀ ਨੇ ਕਿਹਾ ਸਾਡਾ ਮਰਨਾ ਸੱਚ ਹੈ ਜਿਉਣਾ ਝੂਠ ਹੈ ਇਥੇ ਸੰਸਾਰ ਤੇ ਹਰ ਇਨਸਾਨ ਦਾ ਪਰ ਉਹਨਾਂ ਨੇ ਕਿਹਾ ਕਿ ਸਾਨੂੰ ਮਰਨ ਤੋਂ ਉਪਰੰਤ ਆਪਣੀਆਂ ਅੱਖਾਂ ਔਰ ਸਰੀਰ ਵੀ ਦਾਨ ਕਰਨਾ ਚਾਹੀਦਾ ਹੈ ਜੋ ਲੋੜਵੰਦ ਵਿਅਕਤੀਆਂ ਦੇ ਕੰਮ ਆ ਸਕੇ ਇਸ ਮੌਕੇ ਤੇ ਸਟੇਟ ਅਵਾਰਡ ਪ੍ਰਾਪਤ ਕਰਨ ਵਾਲੇ ਪੰਜਾਬ ਦੇ ਜਿਲਾ ਹੁਸ਼ਿਆਰਪੁਰ ਨੇਤਰਦਾਨ ਸੰਸਥਾ ਦੇ ਮੈਂਬਰ ਔਰ ਟਾਂਡਾ ਤੋਂ ਆਈ ਡੋਨਰ ਇੰਚਾਰਜ ਭਾਈ ਬਰਿੰਦਰ ਸਿੰਘ ਮਸੀਤੀ ਜੀ ਨੇ ਉਹਨਾਂ ਲੋਕਾਂ ਦਾ ਧੰਨਵਾਦ ਕੀਤਾ ਜੋ ਲੋੜਵੰਦ ਇਨਸਾਨਾਂ ਨੂੰ ਆਪਣੀਆਂ ਅੱਖਾਂ ਮਰਨ ਤੋਂ ਉਪਰੰਤ ਦਾਨ ਕਰਵਾ ਰਹੇ ਨੇ ਔਰ ਜਿਉਂਦੇ ਜੀ ਖੂਨ ਵੀ ਦਾਨ ਕਰਵਾ ਰਹੇ ਨੇ ਡੀਐਸਪੀ ਟਾਂਡਾ ਨੇ ਆਪਣੇ ਕਰਮਚਾਰੀਆਂ ਨੂੰ ਵੀ ਬੇਨਤੀ ਕੀਤੀ ਉਹ ਵੀ ਵੱਧ ਤੋਂ ਵੱਧ ਖੂਨ ਦਾਨ ਕਰਨ ਡੀਐਸਪੀ ਟਾਂਡਾ ਦੇ ਦਫਤਰ ਵਿੱਚ ਵੀ ਕੁਝ ਐਸੇ ਵਿਅਕਤੀ ਮਿਲੇ ਜਿਨਾਂ ਨੇ 50 ਤੋਂ ਬਾਰੀ ਤੋਂ ਬਾਅਦ ਵੀ ਖੂਨ ਦਾਨ ਕੀਤਾ ਔਰ ਇਕ ਇਹ ਸ਼ਲਾਂਘਾਯੋਗ ਟਾਂਡਾ ਪੁਲਿਸ ਵੱਲੋਂ ਇਹ ਕੀਤਾ ਜਾ ਰਿਹਾ ਹੈ ਜਿੱਥੇ ਅੱਜ ਪੰਜਾਬ ਪੁਲਿਸ ਲੋਕਾਂ ਦੇ ਕੰਮਾਂ ਦੇ ਵਿੱਚ ਸੇਵਾ ਤੌਰ ਤੇ ਕੰਮ ਕਰਦੀ ਆ ਰਹੀ ਹੈ ਉਥੇ ਅੱਜ ਡੀਐਸ ਪੀ ਟਾਂਡਾ ਵਲੋਂ ਵੀ ਇਹ ਜੋ ਆਪਣਾ ਖੂਨ ਦਾਨ ਕਰਵਾ ਰਹੇ ਨੇ ਔਰ ਉਹਨਾਂ ਨੇ ਕਿਹਾ ਕਿ ਜਿੰਨਾ ਚਿਰ ਡਾਕਟਰ ਮੈਨੂੰ ਮੇਰੇ ਖੂਨ ਲੈਣ ਤੋਂ ਨਾਹ ਨਹੀਂ ਹ ਕਰਨਗੇ ਉਨਾ ਚਿਰ ਮੈਂ ਖੂਨ ਜਰੂਰ ਦਾਨ ਕਰਦਾ ਰਹਾਂਗਾ ਔਰ ਇੱਕ ਪੁਲਿਸ ਅਫਸਰ ਦੇ ਲਈ ਇੱਕ ਸ਼ਲਾਂਗਾ ਯੋਗ ਕਰਮ ਜੋ ਆਪਣੀ ਡਿਊਟੀ ਦੇ ਦੌਰਾਨ ਕਰ ਰਹੇ ਨੇ ਔਰ ਸਮਾਜ ਸੇਵੀਆਂ ਵੱਲੋਂ ਔਰ ਨੇਤਰਦਾਨ ਸੰਸਥਾ ਵੱਲੋਂ ਉਹਨਾਂ ਦੇ ਨੇਕ ਕੰਮ ਦੇ ਲਈ ਉਹਨਾਂ ਦਾ ਧੰਨਵਾਦ ਕੀਤਾ ਡੀਐਸਪੀ ਟਾਂਡਾ ਦਾ ਔਰ ਸਮੂਹ ਸਟਾਫ ਕਰਮਚਾਰੀਆਂ ਦਾ ਔਰ ਸਮਾਜ ਸੇਵੀ ਭਾਈ ਬਰਿੰਦਰ ਸਿੰਘ ਮਸੀਤੀ ਜੀ ਦਾ ਵੀ ਜੋ ਸਾਈਕਲ ਤੇ 30 ਕਿਲੋਮੀਟਰ ਦਾ ਹਰ ਰੋਜ਼ ਸਫਰ ਕਰਕੇ ਲੋਕਾਂ ਨੂੰ ਜਾਗਰਿਤ ਕਰਦੇ ਆ ਰਹੇ ਹਨ
Comments
Post a Comment