**** ਲਾਇਨਜ ਕਲੱਬ ਇੰਟਰਨੈਸ਼ਨਲ ਵੱਲੋ, ਸ੍ਰੀ ਸੁਖਮਨੀ ਸਾਹਿਬ ਸੇਵਾ ਦੀ ਲੜੀ ਦੀ ਮਹੀਨੇ ਦੇ ਲਗਭਗ ਸੰਪੂਰਨਤਾ ਉਪਰੰਤ ਬੀਬੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ
ਹੁਸ਼ਿਆਰਪੁਰ/ਦਲਜੀਤ ਅਜਨੋਹਾ- ਲਾਇਨਜ ਕਲੱਬ ਇੰਟਰਨੈਸ਼ਨਲ ਰਿਹਾਣਾ ਜੱਟਾ ਕੋਹਿਨੂਰ 321 ਡੀ ਵੱਲੋ,ਪ੍ਰਧਾਨ ਲਾਇਨ ਡਾਕਟਰ ਮੁਖਤਿਆਰ ਸਿੰਘ ਧਾਲੀਵਾਲ ਸਾਬਕਾ ਸੂਬਾ ਪ੍ਰਧਾਨ ਵੈਟਨਰੀ ਇੰਸਪੈਕਟਰ ਐਸੋਸੀਏਸ਼ਨ ਪੰਜਾਬ ਦੀ ਦੇਖਰੇਖ ਹੇਠ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਹੇਠ, ਲਗਭਗ ਇਕ ਮਹੀਨਾ, ਸ੍ਰੀ ਸੁਖਮਣੀ ਸਾਹਿਬ, ਸ੍ਰੀ ਚੌਪਈ ਸਾਹਿਬ, ਸ੍ਰੀ ਅਨੰਦ ਸਾਹਿਬ ਛੇ ਪੌੜੀਆਂ ਦਾ ਜਾਪ ਕਰਨ ਵਾਲੀਆ ਬੀਬੀਆ ਨੂੰ ਸਨਮਾਨਿਤ ਕੀਤਾ ਗਿਆ ।ਜਿਸ ਵਿੱਚ ਬੀਬੀ ਤਰਸੇਮ ਕੌਰ, ਬੀਬੀ ਰਮਨਦੀਪ ਕੌਰ ਵਿਸੇਸ਼ ਮਹਿਮਾਨ ਸਨ। ਬੀਬੀਆ ਨਰਿੰਦਰ ਕੌਰ, ਰਜਿੰਦਰ ਕੌਰ, ਬਲਜਿੰਦਰ ਕੌਰ, ਕੁਲਵੰਤ ਕੌਰ, ਮਨਵੀਰ ਕੌਰ, ਸੰਤੋਖ ਕੌਰ, ਨੀਲਮ ਕੌਰ, ਅਨੂਪ ਕੌਰ, ਸੁਰਿੰਦਰ ਕੌਰ, ਨਿਰਮਲ ਕੌਰ, ਸੂਬੇਦਾਰ ਹਰਦੇਵ ਸਿੰਘ, ਹੈੱਡ ਗ੍ਰੰਥੀ ਭਾਈ ਜਤਿੰਦਰ ਸਿੰਘ, ਹਜੂਰੀ ਰਾਗੀ ਭਾਈ ਮੱਖਣ ਸਿੰਘ ਨੂੰ ਗੁਰਦੁਆਰਾ ਸ੍ਰੀ ਅਮਰ ਦਰਬਾਰ ਸਾਹਿਬ ਅਕਾਸ਼ ਕਲੋਨੀ ਹੁਸ਼ਿਆਰਪੁਰ ਵਿੱਚ ਸਨਮਾਨ ਚਿੰਨ੍ਹ ਭੇਂਟ ਕਰ ਕੇ ਸਨਮਾਨਿਤ ਕੀਤਾ ਗਿਆ ।
Comments
Post a Comment