ਹੁਸ਼ਿਆਰਪੁਰ/ਦਲਜੀਤ ਅਜਨੋਹਾ
ਬਾਬਾ ਬਰਫਾਨੀ ਲੰਗਰ ਸੇਵਾ ਸਮਿਤੀ ਮੁਕੇਰੀਆ, ਹੁਸ਼ਿਆਰਪੁਰ ਤੇ ਮਾਹਿਲਪੁਰ ਵਲੋਂ ਬਾਬਾ ਅਮਰਨਾਥ ਯਾਤਰਾ ਮੌਕੇ ਬਾਲਟਾਲ ਵਿਖੇ ਲਗਾਏ ਜਾ ਰਹੇ ਲੰਗਰਾਂ ਲਈ ਡੇਰਾ ਬਾਪੂ ਗੰਗਾ ਦਾਸ ਦੇ ਦਰਬਾਰ ਮਾਹਿਲਪੁਰ ਤੋਂ ਰਸਤ ਦਾ ਟਰੱਕ ਮਨਦੀਪ ਸਿੰਘ ਬੈਂਸ ਡੇਰਾ ਮੁੱਖ ਬਾਪੂ ਗੰਗਾ ਦਾਸ ਨੇ ਝੰਡੀ ਦੇ ਰਵਾਨਾ ਕੀਤਾ ਗਿਆ। ਇਸ ਮੌਕੇ ਅਨਿਲ ਕੁਮਾਰ ਕਾਲਾ, ਜੁਗਿੰਦਰ ਪਾਲ ਪਿੰਕੀ, ਵਿੱਕੀ ਅਗਨੀਹੋਤਰੀ, ਰੋਹਿਤ ਧਵਨ, ਅਨੁਰਾਗ ਹਾਡਾਂ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਸਮਿਤੀ ਵਲੋਂ ਬਾਲਟਾਲ ਲੰਗਰ-3 ਵਿਖੇ ਸ਼ੁੱਧ ਦੇਸੀ ਘੀ ਦਾ ਲੰਗਰ ਇੱਕ ਮਹੀਨੇ ਲਈ ਲਗਾਇਆ ਜਾ ਰਿਹਾ ਹੈ। ਇਸ ਮੌਕੇ ਸੰਮਤੀ ਵਲੋਂ ਉੱਥੇ ਹੋਰ ਹੋਣ ਖਰਚਿਆਂ ਦੇ ਮੱਦੇਨਜ਼ਰ 4 ਲੱਖ ਰੁਪਏ ਦਾ ਚੈਕ ਵੀ ਲੰਗਰ ਕਮੇਟੀ ਨੂੰ ਦਿੱਤਾ ਗਿਆ। ਇਸ ਮੌਕੇ ਵਿਜੇ ਸੰਤੋਸ਼ ਸ਼ਰਮਾਂ, ਉਮੇਸ਼ ਗੌਤਮ ਚੰਡੀਗੜ, ਅਮਨ ਠਾਕੁਰ ਮੁਕੇਰੀਆ, ਵਿਨੋਦ ਕੁਮਾਰ ਸੁਲਤਾਨਪੁਰ ਲੋਧੀ, ਪਰਦੀਪ ਕੁਮਾਰ ਹੁਸ਼ਿਆਰਪੁਰ, ਇੰਸ.ਪਰਮਜੀਤ ਸਿੰਘ ਬੈਂਸ, ਅਸ਼ੋਕ ਕੁਮਾਰ ਗੜਸ਼ੰਕਰ, ਸੁਭਾਸ਼ ਗੋਤਮ, ਵਿਨੋਦ ਹਾਡਾਂ, ਸੁਰਿੰਦਰ ਪਾਲ, ਰੋਹਿਤ ਧਵਨ, ਅਨੁਰਾਗ ਹਾਡਾਂ, ਮਾ.ਅੱਛਰ ਕੁਮਾਰ ਜੋਸ਼ੀ, ਜਤਿਨ ਤਨੇਜਾ, ਕਮਲਜੀਤ ਬਾਲੀ, ਸੰਜੇ ਮਲਹੋਤਰਾ, ਪਵਨ ਕੁਮਾਰ, ਰਵੀ ਖ਼ੜਦੀ, ਗੋਪੀ ਬਸਰਾ, ਰਾਜ ਕੁਮਾਰ, ਜੀਵਨ, ਰੀਟਾ ਰਾਣੀ, ਗਗਨਦੀਪ ਕੌਰ, ਬਲਦੇਵ ਗੋਰੀ, ਦਿਨੇਸ਼ ਕੁਮਾਰ, ਕੁਮਾਰ, ਅਸ਼ੋਕ ਬਾਲੀ, ਪੰਡਤ ਜਗਪਾਲ, ਪੰਡਿਤ ਸਹਿਪਾਲ, ਵੂਨਨ ਐਰੀ, ਧਰੁਵ ਐੇਰੀ, ਵੈਦ ਰਾਕੇਸ਼ ਕੁਮਾਰ, ਦਰਸ਼ਨ ਕੁਮਾਰ, ਸੰਤੋਸ਼ ਕੁਮਾਰ, ਰਾਜੀਵ ਕੁਮਾਰ ਨਰੂਲਾ, ਭਨੋਟ ਅਤੇ ਹੋਰ ਸਮਿਤੀ ਮੈਂਬਰ ਹਾਜ਼ਰ ਸਨ।
Comments
Post a Comment