*****3 ਜੁਲਾਈ ਤੋਂ ਸ਼ੁਰੂ ਹੋਣ ਵਲੋਂ ਸ਼੍ਰੀ ਅਮਰ ਨਾਥ ਯਾਤਰਾ ਦੌਰਾਨ ਬਾਲਟਾਲ ਵਿਖੇ ਲਗਾਏ ਜਾ ਰਹੇ ਲੰਗਰਾਂ ਲਈ ਰਸਤ ਦਾ ਟਰੱਕ ਮਨਦੀਪ ਸਿੰਘ ਬੈਂਸ ਡੇਰਾ ਮੁੱਖ ਬਾਪੂ ਗੰਗਾ ਦਾਸ ਨੇ ਝੰਡੀ ਦੇ ਰਵਾਨਾ ਕੀਤਾ ਗਿਆ।***ਇਸ ਮੌਕੇ ਰਾਕੇਸ਼ ਭਟੇਜਾ ਭਾਰਤੀ ਫਾਰਮਾ ਜਲੰਧਰ ਵਲੋਂ 4 ਲੱਖ ਰੁਪਏ ਦਾ ਚੈੱਕ ਬਾਬਾ ਬਰਫਾਨੀ ਲੰਗਰ ਸੇਵਾ ਸਮਿਤੀ ਮੁਕੇਰੀਆ, ਹੁਸ਼ਿਆਰਪੁਰ ਬ੍ਰਾਂਚ ਮਾਹਿਲਪੁਰ ਦੇ ਪ੍ਰਤੀਨਿਧਾਂ ਰਾਹੀਂ ਸਮਿਤੀ ਨੂੰ ਦਿੱਤਾ ਗਿਆ****ਇਸ ਮੌਕੇ ਰਾਕੇਸ਼ ਭਟੇਜਾ ਵਲੋਂ ਲੀਫੋਰਡ ਕੰਪਨੀ ਵਲੋ ਭੇਜੇ ਗਏ 4ਲੱਖ ਰੁਪਏ ਦਾ ਚੈੱਕ , ਦਵਾਈਆਂ ਯਾਤਰੀਆਂ ਤੇ ਗਰਮ ਜੈਕਟਾਂ ਵੀ ਦਿੱਤੀਆਂ ਗਈਆਂ
ਹੁਸ਼ਿਆਰਪੁਰ/ਦਲਜੀਤ ਅਜਨੋਹਾ
ਬਾਬਾ ਬਰਫਾਨੀ ਲੰਗਰ ਸੇਵਾ ਸਮਿਤੀ ਮੁਕੇਰੀਆ, ਹੁਸ਼ਿਆਰਪੁਰ ਤੇ ਮਾਹਿਲਪੁਰ ਵਲੋਂ ਬਾਬਾ ਅਮਰਨਾਥ ਯਾਤਰਾ ਮੌਕੇ ਬਾਲਟਾਲ ਵਿਖੇ ਲਗਾਏ ਜਾ ਰਹੇ ਲੰਗਰਾਂ ਲਈ ਡੇਰਾ ਬਾਪੂ ਗੰਗਾ ਦਾਸ ਦੇ ਦਰਬਾਰ ਮਾਹਿਲਪੁਰ ਤੋਂ ਰਸਦ ਦਾ ਟਰੱਕ ਮਨਦੀਪ ਸਿੰਘ ਬੈਂਸ ਡੇਰਾ ਮੁੱਖ ਬਾਪੂ ਗੰਗਾ ਦਾਸ ਨੇ ਝੰਡੀ ਦੇ ਰਵਾਨਾ ਕੀਤਾ ਗਿਆ। ਇਸ ਮੌਕੇ ਅਨਿਲ ਕੁਮਾਰ ਕਾਲਾ, ਜੁਗਿੰਦਰ ਪਾਲ ਪਿੰਕੀ, ਵਿੱਕੀ ਅਗਨੀਹੋਤਰੀ, ਰੋਹਿਤ ਧਵਨ, ਅਨੁਰਾਗ ਹਾਡਾਂ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਸਮਿਤੀ ਵਲੋਂ ਬਾਲਟਾਲ ਲੰਗਰ-3 ਵਿਖੇ ਸ਼ੁੱਧ ਦੇਸੀ ਘੀ ਦਾ ਲੰਗਰ ਇੱਕ ਮਹੀਨੇ ਲਈ ਲਗਾਇਆ ਜਾ ਰਿਹਾ ਹੈ। ਇਸ ਮੌਕੇ ਸੰਮਤੀ ਵਲੋਂ ਉੱਥੇ ਹੋਰ ਹੋਣ ਖਰਚਿਆਂ ਦੇ ਮੱਦੇਨਜ਼ਰ 4 ਲੱਖ ਰੁਪਏ ਦਾ ਚੈਕ ਜੋਂ ਲੀਫੋਰਡ ਹੈਲਥ ਕੇਅਰ ਲਿਮਿਟਡ ਦੇ ਮਾਲਿਕ ਅਨਿਲ ਗੁਪਤਾ ਤੇ ਜੀਵਨ ਗੁਪਤਾ ਵਲੋਂ ਆਪਣੇ ਡਿਸਟ੍ਰਿਬਿਊਟਰ ਭਾਰਤੀ ਫਾਰਮਾ ਡਿਸਟ੍ਰਿਬਿਊਟਰਜ ਦੇ ਸੰਸਥਾਪਕ ਰਾਕੇਸ਼ ਭਟੇਜਾ ਹੋਰਾਂ ਵਲੋਂ ਦਿੱਤਾ ਗਿਆ ਇਸ ਮੌਕੇ ਰਾਕੇਸ਼ ਭਟੇਜਾ ਹੋਰਾਂ ਵਲੋਂ ਦਵਾਈਆਂ,ਪੀਣ ਲਈ ਓ ਆਰ ਐਸ ਤੇ ਸੇਵਾਦਾਰਾਂ ਲਈ ਜੈਕਟਾ ਵੀ ਦਿੱਤੀਆਂ ਗਈਆਂ ਇਸ ਮੌਕੇ ਪਹਿਲਾਂ ਦਰਬਾਰ ਬਾਪੂ ਗੰਗਾ ਦਾਸ ਜੀ ਵਿਖੇ ਹਵਨ ਕੀਤਾ ਗਿਆ ਤੇ ਸੰਗਤਾਂ ਵਲੋਂ ਭਗਵਾਨ ਸ਼ਿਵ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ ਇਸ ਮੌਕੇ ਗਗਨਦੀਪ ਕੌਸ਼ਲ , ਨਰਿੰਦਰ ਅਨੰਦ,ਬਲਬੀਰ ਠਾਕੁਰ,ਨਵਦੀਪ ਨਈਅਰ ਸੁਭਾਸ਼ ਗੌਤਮ,ਸੁਰਿੰਦਰ ਸ਼ਰਮਾ,ਵਰਖਾ ਸਿੰਘ,ਯੋਗੇਸ਼ ਬਾਲੀ,ਰਾਜ ਕੁਮਾਰ ਜੋਂਟੀ,ਮਾਸਟਰ ਬਲਬੀਰ ਵਰਮਾ,ਬਾਬੂ ਗੁਰਚਰਨ ਦਾਸ,ਮਾਸਟਰ ਅੱਛਰ ਕੁਮਾਰ ਜੋਸ਼ੀ,ਜੋਗਿੰਦਰ ਪਾਲ ਪਿੰਕੀ ,ਅਨਿਲ ਕੁਮਾਰ ਕਾਲ਼ਾ,ਵਿੱਕੀ ਅਗਨੀਹੋਤਰੀ,ਪੰਡਿਤ ਜਗਪਾਲ,ਪੰਡਿਤ ਸਹਿਜ ਰਾਮ,ਸੁਰਿੰਦਰ ਪਾਲ ਸ਼ਰਮਾ ਤਨਵੀਰ,ਜਗਦੀਸ਼ ਚਿਟਕਾਰਾ,ਅਨੁਰਾਗ ਹਾਂਡਾ, ਵਿਜੇ ਸੰਤੋਸ਼ ਸ਼ਰਮਾਂ, ਉਮੇਸ਼ ਗੌਤਮ ਚੰਡੀਗੜ, ਅਮਨ ਠਾਕੁਰ ਮੁਕੇਰੀਆ, ਵਿਨੋਦ ਕੁਮਾਰ ਸੁਲਤਾਨਪੁਰ ਲੋਧੀ, ਪਰਦੀਪ ਕੁਮਾਰ ਹੁਸ਼ਿਆਰਪੁਰ, , ਅਸ਼ੋਕ ਕੁਮਾਰ ਗੜਸ਼ੰਕਰ, ਆਦਿ ਤੋਂ ਇਲਾਵਾ ਹੋਰ ਸੰਗਤਾਂ ਵੱਡੀ ਗਿਣਤੀ ਵਿੱਚ ਹਾਜ਼ਰ ਸਨ
Comments
Post a Comment