ਹੁਸ਼ਿਆਰਪੁਰ/ਦਲਜੀਤ ਅਜ਼ਨੋਹਾ
ਜਿਲਾ ਹੁਸ਼ਿਆਰਪੁਰ ਦੇ ਪਿੰਡ ਦਾਰਾ ਪੁਰ ਦੇ ਦਰਬਾਰ ਬਾਬਾ ਜਾਹਿਰਾ ਪੀਰ ਵਿਖੇ ਸਲਾਨਾ ਜੋੜ ਮੇਲਾ ਮੁੱਖ ਸੇਵਾਦਾਰ ਲਾਡੀ ਸ਼ਾਹ ਹੋਰਾਂ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ 18 ਜੂਨ ਨੂੰ ਬਹੁਤ ਪ੍ਰੇਮ ਤੇ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਪ੍ਰਬੰਧਕਾਂ ਵਲੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਸ ਮੌਕੇ ਤੇ ਪ੍ਰਮੁੱਖ ਕਲਾਕਾਰ, ਨਕਾਲ-ਕਵਾਲ ਬਾਬਾ ਜੀ ਦੇ ਚਰਨਾਂ ਵਿੱਚ ਕਵਾਲੀਆਂ, ਸੁਫੀ ਕਲਾਮਾਂ ਅਤੇ ਨਕਲਾਂ ਪੇਸ਼ ਕਰਨਗੇ, ਜਿਨ੍ਹਾਂ ਵਿੱਚ ਜਰਨੈਲ ਸੋਨੀ, ਅਜਮੇਰ ਐਂਡ ਪਾਰਟੀ, ਕਮਲ ਸੱਤਾ ਕਵਾਲ ਝੰਭੋਬਾਲ ਅਤੇ ਬਠਿੰਡਾ ਦੀ ਨਕਾਲ ਪਾਰਟੀ ਸ਼ਾਮਿਲ ਹੋਣਗੇ । ਇਸ ਮੌਕੇ ਮੁਫ਼ਤ ਮੈਡੀਕਲ ਕੈਂਪ ਵੀ ਲਾਇਆ ਜਾਵੇਗਾ ਅਤੇ ਸੰਗਤਾਂ ਨੂੰ ਬਾਬਾ ਜੀ ਦਾ ਭੰਡਾਰਾ ਅਤੁੱਟ ਵਰਤਾਇਆ ਜਾਵੇਗਾ।
Comments
Post a Comment