ਹੁਸ਼ਿਆਰਪੁਰ/ਦਲਜੀਤ ਅਜ਼ਨੋਹਾ — ਪ੍ਰਾਚੀਨ ਠਾਕੁਰ ਪੱਟੀ ਵਿਖੇ ਮੌਜੂਦਾ ਮਹੰਤ ਪਵਨ ਕੁਮਾਰ ਦਾਸ ਜੀ ਵਲੋਂ ਸਮੂਹ ਸੰਗਤਾਂ ਦੀ ਸਹਿਯੋਗ ਨਾਲ ਪਰਮ ਪੂਜਨੀਕ ਗੁਰਦੇਵ ਸਾਕੇਤ ਬਾਸੀ ਮਹੰਤ 1008/ਸ਼੍ਰੀ ਰਾਮ ਸੇਵਕ ਦਾਸ ਜੀ ਮਹਾਰਾਜ ਜੀ ਦੀ 13ਵੀਂ ਬਰਸੀ ਮਨਾਈ ਗਈ। ਇਸ ਮੌਕੇ ਉੱਤੇ 1008/ਸ਼੍ਰੀ ਰਾਮ ਸੇਵਕ ਦਾਸ ਜੀ ਮਹਾਰਾਜ ਦੀ 13ਵੀਂ ਬਰਸੀ ਮੌਕੇ ਸੁੰਦਰਕਾਂਡ ਦਾ ਪਾਠ ਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਸ਼੍ਰੀ ਠਾਕੁਰ ਦੁਆਰਾ ਵੱਲੋਂ ਪੱਟੀ ਦੇ ਪਰਮਾਧਿਅਕਸ਼ ਅਨੰਤ, ਭੀਭੂਸ਼ਿਤ ਸ਼੍ਰੀ ਮਹੰਤ ਪਵਨ ਕੁਮਾਰ ਦਾਸ ਜੀ ਮਹਾਰਾਜ ਅਤੇ ਸਾਰੇ ਭਗਤਾਂ ਵਲੋਂ ਉਨ੍ਹਾਂ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ।
ਇਸ ਮੌਕੇ ਉੱਤੇ ਮੌਜੂਦ ਭਕਤਜਨਾਂ ਵਿੱਚ ਰਾਕੇਸ਼ ਕੁਮਾਰ ਸ਼ਰਮਾ, ਮਦਨ ਸ਼ਰਮਾ, ਸ਼ੰਕਰ ਦਾਸ, ਦੀਪਾ ਸ਼ਰਮਾ, ਗੁਰਮੀਤ ਸਿੰਘ, ਕਸ਼ਮੀਰ ਕੌਰ ਰਾਣੀ, ਕਮਲਾ ਰਾਣੀ, ਨਿਰਮਲਾ, ਬੰਦਨਾ ਸ਼ਰਮਾ, ਨਿਰਮਲ ਦੇਵੀ, ਜਸਵਿੰਦਰ ਕੌਰ, ਪੁਨਮ, ਮਮਤਾ ਅਤੇ ਕੁਲਦੀਪ ਕੁਮਾਰ ਸ਼ਰਮਾ ਸਨ। ਉਨ੍ਹਾਂ ਵਲੋਂ ਸੁੰਦਰਕਾਂਡ ਦੇ ਕੀਰਤਨ, ਆਰਤੀ ਅਤੇ ਭੋਗ ਲਗਵਾਏ ਗਏ। ਆਰਤੀ ਅਤੇ ਭੋਗ ਦੇ ਬਾਅਦ ਪ੍ਰਸਾਦ ਦੇ ਰੂਪ ਵਿੱਚ ਲੰਗਰ ਵਿਤਰਿਤ ਕੀਤਾ ਗਿਆ।
Comments
Post a Comment