*ਸਾਬਕਾ ਚੇਅਰਮੈਨ SC ਕਮਿਸ਼ਨ ਪੰਜਾਬ ਅਤੇ ਭਾਜਪਾ ਪੰਜਾਬ ਦੇ ਉਪ ਪ੍ਰਧਾਨ ਰਾਜੇਸ਼ ਬਾਘਾ ਵੱਲੋਂ ਆਪਣੇ ਗ੍ਰਹਿ ਵਿਖੇ ਆਉਣ ਤੇ CWE ਵਰਲਡ ਚੈਂਪੀਅਨ ਸੁਲਤਾਨ ਸਿੰਘ ਦਾ ਵਿਸ਼ੇਸ਼ ਸਨਮਾਨ*


ਜਲੰਧਰ/ਦਲਜੀਤ ਅਜਨੋਹਾ 
SC ਕਮਿਸ਼ਨ ਪੰਜਾਬ ਦੇ ਸਾਬਕਾ ਚੇਅਰਮੈਨ ਅਤੇ ਭਾਜਪਾ ਪੰਜਾਬ ਦੇ ਉਪ ਪ੍ਰਧਾਨ ਅਤੇ ਬ੍ਰਿਟਿਸ਼ ਰਵਿਦਾਸੀਆ ਹੈਰੀਟੇਜ ਫਾਊਂਡੇਸ਼ਨ, ਯੂ.ਕੇ. ਇੰਡੀਆ ਬ੍ਰਾਂਚ ਦੇ ਰਾਸ਼ਟਰੀ ਪ੍ਰਧਾਨ ਸ. ਰਾਜੇਸ਼ ਬਾਘਾ ਵੱਲੋਂ ਆਪਣੇ ਗ੍ਰਹਿ ਵਿਖੇ ਅੱਜ CWE ਵਰਲਡ ਚੈਂਪੀਅਨ ਰੈਸਲਰ ਸੁਲਤਾਨ ਸਿੰਘ (ਵੀਰ) ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਰਾਜੇਸ਼ ਬਾਘਾ ਨੇ ਸੁਲਤਾਨ ਸਿੰਘ ਨੂੰ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਜੀ* ਦੀ ਤਸਵੀਰ ਅਤੇ ਸਿਰੋਪਾਓ ਭੇਂਟ ਕਰਕੇ ਸਨਮਾਨਿਤ ਕੀਤਾ। ਚੈਂਪੀਅਨ ਸੁਲਤਾਨ ਸਿੰਘ ਨੇ ਆਪਣੀ *ਵਰਲਡ ਚੈਂਪੀਅਨਸ਼ਿਪ ਬੈਲਟ* ਨਾਲ ਸ਼ਿਰਕਤ ਕੀਤੀ।
ਰਾਜੇਸ਼ ਬਾਘਾ ਨੇ ਇਸ ਮੌਕੇ ਕਿਹਾ "ਜਲੰਧਰ ਭਾਰਤ ਦੀ ਖੇਡ ਰਾਜਧਾਨੀ ਹੈ। ਸੁਲਤਾਨ ਸਿੰਘ ਵੀਰ ਨੇ ਰੈਸਲਿੰਗ ਦੀ ਦੁਨੀਆਂ ਵਿੱਚ ਭਾਰਤ ਅਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਸਾਡਾ ਮਿਸ਼ਨ ਹੈ ਕਿ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾ ਕੇ ਖੇਡਾਂ ਵੱਲ ਲਿਆਂਦਾ ਜਾਵੇ। ਸ਼ਹੀਦ ਭਗਤ ਸਿੰਘ ਦਾ ਸੁਪਨਾ ਸੀ ਕਿ ਪੰਜਾਬ ਦਾ ਨੌਜਵਾਨ ਤੰਦਰੁਸਤ ਅਤੇ ਅਣਖੀ ਹੋਵੇ।" ਇਸ ਮੌਕੇ CWE ਵਰਲਡ ਚੈਂਪੀਅਨ ਸੁਲਤਾਨ ਸਿੰਘ ਨੇ ਰਾਜੇਸ਼ ਬਾਘਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਇਸ ਮੁਹਿੰਮ ਵਿੱਚ ਮੁੱਖ ਸੇਵਾ ਵਜੋਂ ਪੰਜਾਬ ਦੇ ਨੌਜਵਾਨਾਂ ਨੂੰ ਸਿਖਲਾਈ ਦੇਣਗੇ। ਸਾਬਕਾ ਚੇਅਰਮੈਨ ਐਸਸੀ ਕਮਿਸ਼ਨ ਰਾਜੇਸ਼ ਬਾਗਾ ਜਲੰਧਰ ਵਿਖੇ CWE ਵਰਲਡ ਚੈਂਪੀਅਨ ਸੁਲਤਾਨ ਸਿੰਘ ਅਤੇ ਸਾਥੀ ਪਹਿਲਵਾਨਾਂ ਨੂੰ ਸ਼ਹੀਦ ਭਗਤ ਸਿੰਘ ਦੀ ਤਸਵੀਰ ਭੇਂਟ ਕਰਦੇ ਹੋਏ।

Comments