ਪਿੰਡ ਬੋਹਣ ਵਿਖੇ ਡਾ. ਭੀਮ ਰਾਓ ਅੰਬੇਡਕਰ ਵੈਲਫੇਅਰ ਸੁਸਾਇਟੀ ਵੱਲੋਂ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦਾ ਜਨਮ ਦਿਵਸ ਮਨਾਇਆ ਗਿਆ***ਇਸ ਮੌਕੇ ਅਮਨਦੀਪ ਸਿੰਘ ਸਿੱਧੂ (ਫੂੱਲੇ ਸ਼ਾਹੂ ਅੰਬੇਡਕਰ ਕਾਰਜ ਕਰਤਾ) ਤੇ ਡਾ ਜਸਵੰਤ ਰਾਏ Phd (ਖੋਜ ਅਫ਼ਸਰ ਭਾਸ਼ਾ ਵਿਭਾਗ ਹੁਸ਼ਿਆਰਪੁਰ ਮੁੱਖ ਮਹਿਮਾਨ ਵਜੋਂ ਹੋਏ


ਹੁਸ਼ਿਆਰਪੁਰ/ਦਲਜੀਤ ਅਜਨੋਹਾ 
ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਬੋਹਣ ਵਿਖੇ ਡਾ. ਭੀਮ ਰਾਓ ਅੰਬੇਡਕਰ ਵੈਲਫੇਅਰ ਸੁਸਾਇਟੀ ਵੱਲੋਂ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦਾ ਜਨਮ ਦਿਨ ਬਹੁਤ ਹੀ ਪ੍ਰੇਮ ਤੇ ਸ਼ਰਧਾ ਨਾਲ ਮਨਾਇਆ ਗਿਆ ਇਸ ਮੌਕੇ ਸੁਸਾਇਟੀ ਦੀ ਸਮੁੱਚੀ ਟੀਮ ਨੌਜਵਾਨ ਸਾਥੀਆਂ,ਅਤੇ ਪਿੰਡ ਵਾਸੀਆਂ ਨੇ ਜਿਸ ਮਿਹਨਤ, ਲਗਨ ਅਤੇ ਏਕਤਾ ਨਾਲ ਇਸ ਸਮਾਗਮ ਨੂੰ ਸਫਲ ਬਣਾਇਆ, ਉਹ ਸੱਚਮੁੱਚ ਸ਼ਲਾਘਾਯੋਗ ਹੈ।ਇਸ ਪ੍ਰੋਗਰਾਮ ਦਾ ਆਯੋਜਨ ਸਟੇਜ ਪ੍ਰਬੰਧ, ਨਾਟਕ ਦਾਦਾ ਐਂਡ ਫਿਲਮ ਪ੍ਰੋਡਕਸ਼ਨ ਵਲੋ ਕੀਤਾ ਗਿਆ ਇਸ ਮੌਕੇ ‘ਕ੍ਰਾਂਤੀ ਬਾਬਾ ਸਾਹਿਬ ਦੀ’, ਵਿਦਿਆਰਥੀਆਂ ਦੇ ਭਾਸ਼ਣ, ਮੁੱਖ ਬੁਲਾਰਿਆਂ ਦੇ ਵਿਚਾਰ, ਸ੍ਰੀ ਅਮਨਦੀਪ ਸਿੰਘ ਸਿੱਧੂ (ਫੂੱਲੇ ਸ਼ਾਹੂ ਅੰਬੇਡਕਰ ਕਾਰਿਆਂ ਕਰਤਾ) ਤੇ ਡਾ ਜਸਵੰਤ ਰਾਏ Phd (ਖੋਜ ਅਫ਼ਸਰ ਭਾਸ਼ਾ ਵਿਭਾਗ ਹੁਸ਼ਿਆਰਪੁਰ)ਜੀ ਨੇ ਬਾਬਾ ਸਾਹਿਬ ਦੇ ਜੀਵਨ 'ਤੇ ਚਾਨਣਾ ਪਾਇਆ ਗਿਆ ਇਸ ਮੌਕੇ ਮੈਡਮ ਕੁਲਵਿੰਦਰਾ ਦੇਵੀ , ਜਸ਼ਨਪ੍ਰੀਤ ਤੇ ਹੋਰ ਪ੍ਰਮੁੱਖ ਸਖ਼ਸ਼ੀਅਤਾਂ ਨੂੰ ਵੀ ਸਨਮਾਨਿਤ ਦਾ ਸਨਮਾਨ ਕੀਤਾ ਗਿਆ ਇਹ ਪ੍ਰੋਗਰਾਮ ਪੂਰੀ ਤਰ੍ਹਾਂ ਪ੍ਰੇਰਨਾਦਾਇਕ ਰਿਹਾ।ਇਸ ਮੌਕੇ ਸਰਪੰਚ ਗੁਰਚਰਨ ਸਿੰਘ ਮੰਟੂ ਬੋਹਨ ਤੇ ਸਮੂਹ ਪੰਚਇਤ ਮੈਬਰ ਤੇ ਐਡੀਸ਼ਨਲ ਐਸ ਈ ਮਨਰੂਪ ਸਿੰਘ, ਸਮੂਹ ਆਂਗਨਵਾੜੀ ਵਰਕਰ, ਚੇਅਰਪਰਸਨ ਬਾਲਕ ਸੰਮਤੀ ਮੈਡਮ ਕੁਲਵਿੰਦਰ ਕੌਰ ਅਤੇ ਸੁਸਾਇਟੀ ਦੇ ਚੇਅਰਮੈਨ ਸ੍ਰੀ ਰਾਜਿੰਦਰ ਕੁਮਾਰ ਭਾਟੀਆ,ਪ੍ਰਧਾਨ ਸ੍ਰੀ ਹੁਸਨ ਲਾਲ , ਪਰਮਿੰਦਰ ਸੈਕਟਰੀ, ਹਰਪ੍ਰੀਤ ਭਾਟੀਆ ਕੈਸੀਅਰ, ਸੋਨੂੰ ਜਤਿੰਦਰ ਵਾਈਸ ਪ੍ਰਧਾਨ, ਲਖਵਿੰਦਰ ਜੁਆਇੰਟਸੈਕਟਰੀ , ਪਰਮਜੀਤ ਕੁਮਾਰ ਸਹਾਇਕ ਕੈਸ਼ੀਅਰ , ਕੁਲਵੀਰ ਸਿੰਘ ਵਾਈਸ ਪ੍ਰਧਾਨ 2 ,ਚਮਨ ਲਾਲ ,ਸੋਮ ਨਾਥ , ਬਲਰਾਜ ਸਿੰਘ , ਕ੍ਰਿਪਾਲ ਸਿੰਘ, ਡਾ.ਅਸ਼ਵਨੀ ਭਾਟੀਆ,ਸੁਰਜੀਤ ਸਿੰਘ , ਅਸ਼ੋਕ ਕੁਮਾਰ
ਬਧਣ,ਸੋਨੀ ,ਹਰਜੋਤ ,ਧਰਮਪਾਲ,ਰੈਪੀ ਭਾਟੀਆ ,ਸਾਗਰ ,ਸੁਖਦੇਵ,ਕਾਕਾ , ਅਮਰਜੀਤ ਸਿੰਘ ਮੱਟੂ, ਅਮਰਜੀਤ ਕੁਮਾਰ ਅਤੇ ਇਸ ਮੌਕੇ ਇਲਾਕੇ ਦੀਆਂ ਉੱਚ ਸ਼ਖਸੀਅਤਾ ਸ਼ਾਮਿਲ ਸਨ ਇਸ ਮੌਕੇ ਸੁਸਾਇਟੀ ਦੇ ਚੇਅਰਮੈਨ ਸ੍ਰੀ ਰਾਜਿੰਦਰ ਕੁਮਾਰ ਭਾਟੀਆ ਨੇ ਸਮੁੱਚੀ ਕਮੇਟੀ ਨੂੰ ਦਿਲੋਂ ਵਧਾਈ ਦਿੱਤੀ ਤੇ ਕਿਹਾ ਕਿ ਸੁਸਾਇਟੀ ਵਲੋਂ ਇਸ ਪ੍ਰੋਗਰਾਮ ਦੇ ਆਯੋਜਨ ਦੌਰਾਨ ਸਾਬਤ ਕਰ ਦਿੱਤਾ ਕਿ ਜੇ ਇਰਾਦੇ ਸੁੱਚੇ ਹੋਣ ਤਾਂ ਪਿੰਡ ਵਿਚੋਂ ਵੀ ਵੱਡੀ ਲਹਿਰ ਉੱਠ ਸਕਦੀ ਹੈ।

Comments