***ਹਲਕਾ ਚੱਬੇਵਾਲ ਵਿੱਚ ਆਮ ਆਦਮੀ ਪਾਰਟੀ ਨੂੰ ਲੱਗਾ ਵੱਡਾ ਝੱਟਕਾ, ਸ ਸਤਵਿੰਦਰ ਸਿੰਘ ਕਾਕਾ ਸਾਥੀਆ ਸਮੇਤ ਹੋਏ ਬਸਪਾ ਚ ਸ਼ਾਮਿਲ / ਐਡਵੋਕੇਟ ਪਲਵਿੰਦਰ ਮਾਨਾ I ***ਬਸਪਾ ਦੀ ਪੰਜਾਬ ਸੰਭਾਲੋ ਮੁਹਿੰਮ ਨੂੰ ਮਿਲ ਰਿਹਾ ਪੰਜਾਬੀਆ ਦਾ ਪਿਆਰ I


ਹੁਸ਼ਿਆਰਪੁਰ/ਦਲਜੀਤ ਅਜਨੋਹਾ 
ਹਲਕਾ ਚੱਬੇਵਾਲ ਦੇ ਪਿੰਡ ਭੁੰਨੋ ਵਿਖੇ ਬਸਪਾ ਦੀ ਇਕ ਵਿਸ਼ੇਸ਼ ਮੀਟਿੰਗ ਬਸਪਾ ਆਗੁ ਰਾਜੇਸ਼ ਭੁੰਨੋ ਜੀ ਦੀ ਅਗਵਾਈ ਵਿੱਚ ਹੋਈ, ਇਸ ਮੀਟਿੰਗ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਐਡਵੋਕੇਟ ਪਲਵਿੰਦਰ ਮਾਨਾ ਇੰਚਾਰਜ ਬਸਪਾ ਹਲਕਾ ਚੱਬੇਵਾਲ ਜੀ ਪੁਹੰਚੇ, ਉਨ੍ਹਾਂ ਦੇ ਨਾਲ ਵਿਸ਼ੇਸ਼ ਤੌਰ ਸ ਦਵਿੰਦਰ ਸਿੰਘ ਬਾਹੋਵਾਲ ਜੀ ਬਾਮਸੇਫ ਇੰਚਾਰਜ ਚੱਬੇਵਾਲ ਵੀ ਪਹੁੰਚੇ I ਇਸ ਦੌਰਾਨ ਐਡਵੋਕੇਟ ਪਲਵਿੰਦਰ ਮਾਨਾ ਜੀ ਨੇ ਸੈਕਟਰ ਬਾੜੀਆ ਕਲਾਂ ਦੇ ਸੰਗਠਨ ਦਾ ਵਿਸਥਾਰ ਕੀਤਾ ਅਤੇ ਚੰਦਨ ਸਿੰਘ ਜੀ ਨੂੰ ਸੈਕਟਰ ਬਾੜੀਆਂ ਕਲਾਂ ਦੇ ਪ੍ਰਧਾਨ ਨਿਯੁਕਤ ਕੀਤਾ I 

ਇਸ ਦੌਰਾਨ ਸ ਸਤਵਿੰਦਰ ਸਿੰਘ ਕਾਕਾ ਜੀ ( ਜੱਟ ਭਾਈਚਾਰੇ ਚੋ )ਨੇ ਬਸਪਾ ਦੀਆ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਸਾਥੀਆ ਸਮੇਤ ਬਸਪਾ ਵਿਚ ਸ਼ਾਮਿਲ ਹੋਣ ਦੀ ਇੱਛਾ ਜ਼ਾਹਿਰ ਕੀਤੀ ਅਤੇ ਐਡਵੋਕੇਟ ਪਲਵਿੰਦਰ ਮਾਨਾ ਜੀ ਨੇ ਸ ਸਤਵਿੰਦਰ ਸਿੰਘ ਕਾਕਾ ਨੂੰ ਅਤੇ ਉਨ੍ਹਾਂ ਨਾਲ ਆਏ ਸਾਥੀਆ ਨੂੰ ਬਸਪਾ ਦਾ ਮਫਰਲ / ਸਿਰਪਾਓ ਪਾਕੇ ਬਹੁਤ ਹੀ ਸਤਿਕਾਰ ਸਹਿਤ ਬਸਪਾ ਵਿਚ ਸ਼ਾਮਿਲ ਕੀਤਾ I ਸ ਸਤਵਿੰਦਰ ਸਿੰਘ ਕਾਕਾ ਜੀ ਨੇ ਐਡਵੋਕੇਟ ਪਲਵਿੰਦਰ ਮਾਨਾ ਜੀ ਅਤੇ ਸਮੂਹ ਲੀਡਰਸ਼ਿਪ ਦਾ ਧੰਨਵਾਦ ਕੀਤਾ I 
ਇਜ਼ ਮੌਕੇ ਐਡਵੋਕੇਟ ਪਲਵਿੰਦਰ ਮਾਨਾ ਜੀ ਨੇ ਆਏ ਹੋਏ ਸਾਥੀਆ ਨੂੰ ਬਸਪਾ ਪੰਜਾਬ ਵਲੌ ਚਲਾਈ ਗਈ ਪੰਜਾਬ ਸੰਭਾਲੋ ਮੁਹਿੰਮ ਦੀਆ ਨੀਤੀਆਂ ਨੂੰ ਘਰ ਘਰ ਪੋਹੁੰਚਾਉਣ ਲਈ ਪ੍ਰੇਰਿਤ ਕੀਤਾ I 
ਇਸ ਮੌਕੇ ਹਾਜਰ ਆਗੁ ਸਹਿਬਾਨ ਅਤੇ ਸਾਥੀਆ ਵਿਚ ਬਲਵੰਤ ਸਹਿਗਲ ਹਲਕਾ Org ਸਕੱਤਰ, ਰਾਮ ਸਰੂਪ ਬਿਲਾਸਪੁਰ ਸੀਨੀਅਰ ਬਸਪਾ ਆਗੁ, ਚਰਣਜੀਤ ਬਾਹੋਵਾਲ ਜੀ ਬਸਪਾ ਆਗੂ, ਅਮਰਜੀਤ ਸਿੰਘ, ਕੰਡਕਟਰ ਹਰਮੇਸ਼ ਲਾਲ ਜੀ,ਅਜੀਤ ਸਿੰਘ ਨੀਤਪੁਰ, ਰਾਜਨ ਭੁੰਨੋ, ਜਸਬੀਰ ਸਿੰਘ ਕੰਮੋਵਾਲ, ਕੁਲਵਿੰਦਰ ਸਿੰਘ ਅਤੇ ਹੋਰ ਵੀ ਸਾਥੀ ਹਾਜਰ ਸਨ I

Comments