ਹੁਸ਼ਿਆਰਪੁਰ /ਦਲਜੀਤ ਅਜਨੋਹਾ
ਧਰਤੀ ਹੇਠਾਂ ਸੁੱਕ ਰਿਹਾ ਪਾਣੀ ਅਤੇ ਜ਼ਹਿਰੀਲਾ ਹੋ ਰਿਹਾ ਵਾਤਾਵਰਣ ਜਿਥੇ ਗਹਿਰੀ ਚਿੰਤਾ ਦਾ ਵਿਸ਼ਾ ਹੈ ਓਥੇ ਆਉਣ ਵਾਲੀਆਂ ਨਸਲਾਂ ਲਈ ਘਾਤਕ ਤੇ ਮਾਰੂ ਸਿੱਧ ਹੋਣ ਦਾ ਗੰਭੀਰ ਖਤਰਾ ਵੀ ਹੈ। ਇਸ ਲਈ ਵਾਤਾਵਰਣ ਨੂੰ ਸ਼ੁੱਧ ਤੇ ਸਾਫ਼ ਰੱਖਣ ਅਤੇ ਧਰਤੀ ਨੂੰ ਹਰੀ ਭਰੀ ਤੇ ਓਪਜਾਉ ਰੱਖਣ ਲਈ ਹਰ ਮਨੁੱਖ ਇਕ ਰੁੱਖ ਜਰੂਰ ਲਗਾਵੇ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸੰਤ ਪਰਮਜੀਤ ਦਾਸ ਗੱਦੀ ਨਸ਼ੀਨ ਡੇਰਾ ਸੰਤ ਮੇਲਾ ਰਾਮ ਨਗਰ ਕੈਸ਼ੀਅਰ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਰਜਿ.ਪੰਜਾਬ ਨੇ ਕਿਹਾ ਕਿ ਗੁਰੂ ਸਾਹਿਬ ਦੀ ਬਾਣੀ "ਪਾਉਣ ਗੁਰੂ ਪਾਣੀ ਪਿਤ ਜਾਤਾ, ਉਦਰ ਸੰਜੋਗੀ ਧਰਤੀ ਮਾਤਾ" ਹਵਾ ਜੋ ਸਰੀਰਾਂ ਲਈ ਇਸ ਤਰਾਂ ਹੈ ਜਿਵੇਂ ਗੁਰੂ ਜੀਵਾਂ ਦੇ ਆਤਮਾ ਵਾਸਤੇ ਹੈ ਅਤੇ ਪਾਣੀ ਜੋ ਸਭ ਜੀਵਾਂ ਦਾ ਪਿਓ ਹੈ ਇਹ ਭੀ ਪ੍ਰਭੂ ਆਪ ਹੀ ਹੈ। ਓਨਾਂ ਕਿਹਾ ਧਰਤੀ ਜਿਹੜੀ ਇਸ ਕਰਕੇ ਜੀਵਾਂ ਦੀ ਮਾਂ ਕਹਿਲਾਉਣ ਦੇ ਜੋਗ ਹੈ ਕਿਓਂਕਿ ਇਹ ਮਾਂ ਵਾਂਗ ਸਭ ਚੀਜ਼ਾਂ ਨੂੰ ਆਪਣੇ ਪੇਟ ਵਿੱਚ ਰੱਖਦੀ ਹੈ ਅਤੇ ਪੇਟ ਵਿੱਚੋਂ ਹੀ ਪੈਦਾ ਕਰਦੀ ਹੈ,ਇਹ ਵੀ ਪ੍ਰਮਾਤਮਾ ਆਪ ਹੀ ਹੈ ਕਿਓਂਕਿ ਸਭ ਕੁੱਝ ਪ੍ਰਮਾਤਮਾ ਨੇ ਆਪਣੇ ਆਪ ਤੋਂ ਪੈਦਾ ਕੀਤਾ ਹੈ। "ਪਹਿਲਾ ਪਾਣੀ ਜੀਓ ਹੈ ਜਿਤੁ ਹਰਿਆ ਸਭੁ ਕੋਇ" ਤੋਂ ਇਹ ਹੀ ਸਿੱਖਿਆ ਮਿਲਦੀ ਹੈ ਕਿ ਹਵਾ,ਪਾਣੀ,ਧਰਤੀ ਨੂੰ ਮਾਤਾ ਪਿਤਾ ਸਮਾਨ ਸਮਝਕੇ ਸੰਭਾਲ ਕਰਨੀ ਚਾਹੀਦੀ ਹੈ।
ਇਕ ਸਵਾਲ ਦੇ ਜਬਾਬ ਵਿੱਚ ਸੰਤ ਪਰਮਜੀਤ ਦਾਸ ਨੇ ਕਿਹਾ ਕਿ ਮਨੁੱਖ ਈਰਖਾ,ਵੈਰ ਵਿਰੋਧ ਕਰਕੇ ਬਾਹਰੀ ਤਪਸ਼ ਵਿੱਚ ਸੜਦਾ ਰਹਿੰਦਾ ਹੈ ਪਰ ਪ੍ਰਭੂ ਸਿਮਰਨ ਨਾਲ ਆਤਮਿਕ ਸ਼ਾਂਤੀ ਪ੍ਰਾਪਤ ਕਰਕੇ ਸ਼ਾਤ ਤੇ ਠੰਡੇ ਸੁਭਾਅ ਦਾ ਹੋ ਜਾਂਦਾ ਹੈ। ਇਸੇ ਤਰਾਂ ਧਰਤੀ ਮਾਂ ਦੀ ਗੋਦ ਹੈ ਜੋ ਪਾਣੀ ਅਤੇ ਰੁੱਖਾਂ ਨਾਲ ਹਰਿਆਵਲ ਰਹਿੰਦੀ ਹੈ ਅਤੇ ਸੰਸਾਰ ਦੇ ਜੀਵਾਂ ਨੂੰ ਚੰਗਾ,ਸ਼ਾਫ ਅਤੇ ਤੰਦਰੁਸਤ ਜੀਵਨ ਪ੍ਰਦਾਨ ਕਰਦੀ ਹੈ । ਓਨਾਂ ਕਿਹਾ ਜੰਗਲਾਂ ਦੀ ਘੱਟ ਰਹੀ ਗਿਣਤੀ ਅਤੇ ਅੰਨੇਵਾਹ ਕਟਾਈ ਨਾਲ ਜਿਥੇ ਮਨੁੱਖੀ ਜੀਵਨ ਲਈ ਖਤਰਾ ਪੈਦਾ ਹੋਇਆ ਹੈ ਓਥੇ ਬਹੁਤ ਸਾਰੀਆਂ ਜੀਵ ਜੰਤੂਆਂ ਦੀਆਂ ਨਸਲਾਂ ਖਤਮ ਤੇ ਅਲੋਪ ਹੋ ਰਹੀਆਂ ਹਨ ,ਇਸ ਕਰਕੇ ਵੱਧ ਤੋਂ ਵੱਧ ਰੁੱਖ ਲਗਾਕੇ ਸੁੰਦਰ ਸੰਸਾਰ ਤੇ ਕੁਦਰਤੀ ਸਰੋਤਾਂ ਤੇ ਜੀਵਾਂ ਦੀ ਰੱਖਿਆ ਵੱਲ ਧਿਆਨ ਦੇਣਾ ਚਾਹੀਦਾ ਹੈ।
Comments
Post a Comment