ਭਵਨ ਦੀ ਨੀਂਵ ਤੋਂ ਰੰਗ ਤੱਕ ਵਾਸਤੂ ਦਾ ਪ੍ਰਭਾਵ ਹੁੰਦਾ ਹੈ / ਡਾ. ਭੂਪਿੰਦਰ ਵਾਸਤੁਸ਼ਾਸਤਰੀ


ਹੁਸ਼ਿਆਰਪੁਰ / ਦਲਜੀਤ ਅਜਨੋਹਾ
      ਵਾਸਤੂ ਦਾ ਅਸਲੀ ਮਤਲਬ ਹੁੰਦਾ ਹੈ ਕੁਦਰਤ ਦੇ ਅਨੁਸਾਰ ਵਿਵਸਥਾ। ਜਿਸ ਭਵਨ ਵਿੱਚ ਅਸੀਂ ਰਹਿੰਦੇ ਹਾਂ, ਉਸ ਭਵਨ ਵਿੱਚ ਨੀਂਵ, ਮੁਹੂਰਤ, ਆਕਾਰ, ਬਣਾਈਆਂ ਇਕਾਈਆਂ, ਦਰਵਾਜ਼ਾ, ਬ੍ਰਹਮਾ, ਮੂਸ਼ਾ, ਮਰਮ, ਤਿਰਯਕ ਰੇਖਾ, ਵੰਸ਼, ਰੱਜੂ ਦਿਸ਼ਾ, ਪੰਜ ਤੱਤ, ਰੰਗ, ਢਲਾਨ, ਅੰਦਰੂਨੀ ਸਜਾਵਟ, ਬਾਹਰੀ ਵਾਸਤੂ ਨਾਲ ਨਾਲ ਬੱਤੀਸ ਬਾਹਰੀ ਦੇਵ-ਦੇਵਤਾ, ਤੇ ਤੇਰ੍ਹਾਂ ਅੰਦਰੂਨੀ ਦੇਵਾਂ — ਹਰ ਇਕ ਦੀ ਆਪਣੀ ਵੱਖਰੀ ਮਹੱਤਤਾ ਹੁੰਦੀ ਹੈ। ਇਹ ਗੱਲ ਅੰਤਰਰਾਸ਼ਟਰੀ ਮਾਨਤਾ ਪ੍ਰਾਪਤ ਵਾਸਤੁ ਵਿਦ ਅਤੇ ਲੇਖਕ ਡਾ. ਭੂਪਿੰਦਰ ਵਾਸਤੁਸ਼ਾਸਤਰੀ ਵਲੋਂ ਕੀਤੀ ਗਈ ਹੈ।  
      ਉਪਰੋਕਤ ਸਾਰਿਆਂ ਦੇ ਨਾਲ ਵਾਸਤੂ ਵਿੱਚ ਇੱਕ ਵਿਸ਼ੇਸ਼ ਵਿਧਾਨ ਵੀ ਹੈ — ਉਹ ਹੈ ਹਵਨ ਅਤੇ ਯੱਗ ਦੀਆਂ ਆਹੁਤੀਆਂ। ਬ੍ਰਹਮਾ ਜੀ ਵੱਲੋਂ ਦਿੱਤੇ ਗਏ ਵਰਦਾਨ ਮੁਤਾਬਕ ਵਾਸਤੂ ਯੱਗ ਦੀ ਆਹੁਤੀ ਨਾਲ ਵਾਸਤੂ ਪੁੁਰੂਸ਼ ਦਾ ਆਸ਼ੀਰਵਾਦ ਅਵਸ਼ਯ ਮਿਲਦਾ ਹੈ; ਨਾਲ ਹੀ ਭਵਨ ਵਿੱਚ ਵਿਰਾਜਮਾਨ ਸਾਰੇ ਪੈਂਤੀਸ ਦੇਵੀ-ਦੇਵਤੇ ਵੀ ਖੁਸ਼ ਹੋ ਜਾਂਦੇ ਹਨ ਅਤੇ ਉਨ੍ਹਾਂ ਦੇ ਆਸ਼ੀਰਵਾਦ ਨਾਲ ਜੀਵਨ ਵਿੱਚ ਖੁਸ਼ਹਾਲੀ ਆਉਂਦੀ ਹੈ, ਸੁਖ-ਸ਼ਾਂਤੀ ਅਤੇ ਲਕਸ਼ਮੀ ਜੀ ਦਾ ਸਥਿਰ ਵਾਸ ਵੀ ਹੁੰਦਾ ਹੈ। ਇਸ ਗੱਲ ਦੀ ਪੁਸ਼ਟੀ ਇਸ ਕਹਾਵਤ ਨਾਲ ਹੁੰਦੀ ਹੈ: “ਇੱਕ ਹੀ ਅਰਚਨ ਨਾਲ ਮਿਲਦੇ ਨੇ ਪੰਚ-ਚਾਲੀਸ ਆਸੀਸ! ਨੀਂਵ ਸਵਰਦੀ ਭਵਨ ਦੀ, ਤ੍ਰੁਸ਼ਟ ਹੋਵੇ ਜਗਦੀਸ਼।”

Comments