ਦਸੂਹਾ ਦੇ ਰਾਧਾ ਕ੍ਰਿਸ਼ਨ ਮੰਦਰ ਕੇਂਥਾ ਵਿੱਚ ਭਗਵਾਨ ਸ਼੍ਰੀ ਗਣਪਤੀ ਜੀ ਅਤੇ ਲਕਸ਼ਮੀ ਨਾਰਾਇਣ ਜੀ ਦੀ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਸ਼ਰਧਾ ਨਾਲ ਸੰਪੰਨ


ਹੁਸ਼ਿਆਰਪਰ/ਦਲਜੀਤ ਅਜਨੋਹਾ 

ਰਾਧਾ ਕ੍ਰਿਸ਼ਨ ਮੰਦਰ ਕੇਂਥਾ ਵਿਖੇ ਭਗਵਾਨ ਸ਼੍ਰੀ ਗਣਪਤੀ ਗਣੇਸ਼ ਜੀ ਅਤੇ ਲਕਸ਼ਮੀ ਨਾਰਾਇਣ ਵਿਸ਼ਨੁ ਜੀ ਦੀ ਪ੍ਰਾਣ ਪ੍ਰਤਿਸ਼ਠਾ ਦਾ ਭਵਿਯ ਅਤੇ ਧਾਰਮਿਕ ਸਮਾਗਮ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ। ਇਸ ਪਾਵਨ ਮੌਕੇ ‘ਤੇ ਵੱਡੀ ਗਿਣਤੀ ਵਿੱਚ ਸੰਗਤ ਨੇ ਹਾਜ਼ਰੀ ਭਰੀ ਅਤੇ ਪ੍ਰਭੂ ਦਾ ਗੁਣਗਾਨ ਕਰਦੇ ਹੋਏ ਆਸ਼ੀਰਵਾਦ ਪ੍ਰਾਪਤ ਕੀਤਾ।
 ਜਾਣਕਾਰੀ ਦਿੰਦਿਆਂ ਸ਼੍ਰੀ ਰਵਿੰਦਰ ਸ਼ਰਮਾ ਜੀ ਨੇ ਦੱਸਿਆ ਕਿ ਇਸ ਧਾਰਮਿਕ ਸਮਾਗਮ ਨੂੰ ਸਫਲ ਬਣਾਉਣ ਵਿੱਚ ਸ਼੍ਰੀ ਰਵਿੰਦਰ ਸ਼ਰਮਾ, ਸ਼੍ਰੀਮਤੀ ਰਜਨੀ ਸ਼ਰਮਾ, ਸ਼੍ਰੀ ਰਮਨ ਕੁਮਾਰ ਅਤੇ ਆਰਾਧਿਆ ਜੀ ਨੇ ਮਹੱਤਵਪੂਰਨ ਯੋਗਦਾਨ ਦਿੱਤਾ। ਉਨ੍ਹਾਂ ਕਿਹਾ ਕਿ ਸਾਰੇ ਸੇਵਾਦਾਰਾਂ ਅਤੇ ਭਗਤਾਂ ਨੇ ਪੂਰੀ ਸ਼ਰਧਾ ਅਤੇ ਸੇਵਾ ਭਾਵਨਾ ਨਾਲ ਆਪਣੀ ਜ਼ਿੰਮੇਵਾਰੀ ਨਿਭਾਈ, ਜਿਸ ਨਾਲ ਸਮਾਗਮ ਬਹੁਤ ਹੀ ਸੁਚੱਜੇ ਢੰਗ ਨਾਲ ਸੰਪੰਨ ਹੋਇਆ।
ਇਸ ਮੌਕੇ ਮੰਦਰ ਵਿੱਚ ਵਿਸ਼ੇਸ਼ ਪੂਜਾ ਅਰਚਨਾ, ਵੇਦਿਕ ਮੰਤਰ ਉਚਾਰਣ ਅਤੇ ਹਵਨ ਯੱਗ ਕਰਵਾਇਆ ਗਿਆ। ਪ੍ਰਾਣ ਪ੍ਰਤਿਸ਼ਠਾ ਦੀਆਂ ਸਾਰੀਆਂ ਧਾਰਮਿਕ ਰਸਮਾਂ ਪੂਰੇ ਵਿਧੀ-ਵਿਧਾਨ ਨਾਲ ਸੰਪੰਨ ਕੀਤੀਆਂ ਗਈਆਂ। ਸਮਾਗਮ ਦੌਰਾਨ ਮੰਦਰ ਪਰਿਸਰ ਭਗਤੀਮਈ ਮਾਹੌਲ ਨਾਲ ਗੂੰਜ ਉਠਿਆ ਅਤੇ ਸੰਗਤ ਨੇ ਭਜਨ-ਕੀਰਤਨ ਰਾਹੀਂ ਪ੍ਰਭੂ ਦਾ ਸਿਮਰਨ ਕੀਤਾ।
ਮਹੰਤ ਸ਼੍ਰੀ ਨਿਵਾਸ ਰਾਧਾ ਕ੍ਰਿਸ਼ਨ ਮੰਦਰ ਕੇਂਥਾ ਦੇ ਸਹਿਯੋਗ ਨਾਲ ਇਹ ਸਮਾਗਮ ਸਫਲਤਾਪੂਰਵਕ ਕਰਵਾਇਆ ਗਿਆ। ਭਗਤਾਂ ਨੇ ਭਗਵਾਨ ਸ਼੍ਰੀ ਗਣਪਤੀ ਜੀ ਅਤੇ ਲਕਸ਼ਮੀ ਨਾਰਾਇਣ ਜੀ ਦੇ ਦਰਸ਼ਨ ਕਰਕੇ ਪਰਿਵਾਰ ਦੀ ਸੁੱਖ-ਸਮ੍ਰਿੱਧੀ ਅਤੇ ਖੁਸ਼ਹਾਲੀ ਲਈ ਅਰਦਾਸ ਕੀਤੀ।
ਅੰਤ ਵਿੱਚ ਸੰਗਤ ਲਈ ਪ੍ਰਸਾਦ ਅਤੇ ਭੰਡਾਰੇ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਸ਼ਿਰਕਤ ਕੀਤੀ। ਇਲਾਕੇ ਦੀਆਂ ਧਾਰਮਿਕ ਅਤੇ ਸਮਾਜਿਕ ਸ਼ਖਸੀਅਤਾਂ ਨੇ ਵੀ ਸਮਾਗਮ ਵਿੱਚ ਹਾਜ਼ਰੀ ਭਰ ਕੇ ਆਯੋਜਕਾਂ ਨੂੰ ਵਧਾਈ ਦਿੱਤੀ।

Comments