ਹੁਸ਼ਿਆਰਪੁਰ /ਦਲਜੀਤ ਅਜਨੋਹਾ ਬਹੁਜਨ ਸਮਾਜ ਪਾਰਟੀ ਹਲਕਾ ਚੱਬੇਵਾਲ ਦੇ ਸੰਗਠਨ ਦੇ ਮੈਂਬਰਾ ਦੀ ਇਕ ਵਿਸ਼ੇਸ਼ ਮੀਟਿੰਗ ਰਾਜੇਸ਼ ਭੁੰਨੋ ਅਤੇ ਚੰਦਨ ਸਿੰਘ ਦੀ ਅਗਵਾਈ ਵਿੱਚ ਹੋਈ I ਇਸ ਮੀਟਿੰਗ ਵਿੱਚ ਮੁੱਖ ਮਹਿਮਾਨ ਵਜੋਂ ਐਡਵੋਕੇਟ ਪਲਵਿੰਦਰ ਮਾਨਾ ਇੰਚਾਰਜ ਬਸਪਾ ਹਲਕਾ ਚੱਬੇਵਾਲ ਪੁਹੰਚੇ ਅਤੇ ਉਨ੍ਹਾਂ ਦੇ ਨਾਲ ਰਾਕੇਸ਼ ਕਿਟੀ ਜਿਲਾ ਸਕੱਤਰ ਵਿਸ਼ੇਸ਼ ਤੌਰ ਤੇ ਹਾਜਰ ਸਨ I ਇਸ ਮੀਟਿੰਗ ਵਿੱਚ ਸੰਗਠਨ ਨੂੰ ਮਜ਼ਬੂਤ ਕਰਨ ਲਈ ਵਿਚਾਰ ਚਰਚਾ ਕੀਤੀ ਗਈ I ਬਸਪਾ ਆਗੂਆਂ ਨੇ ਪਿੰਡ ਪਿੰਡ ਮੀਟਿੰਗਾਂ ਕਰਕੇ ਪੰਜਾਬ ਸੰਭਾਲੋ ਮੁਹਿੰਮ ਦੀਆ ਨੀਤੀਆਂ ਨੂੰ ਹਰ ਪਿੰਡ ਤੇ ਹਰ ਘਰ ਤੱਕ ਪਹੁੰਚਾਉਣ ਲਈ ਸੰਕਲਪ ਲਿਆ ਅਤੇ ਹਲਕਾ ਚੱਬੇਵਾਲ ਵਿਚ ਲਗਾਤਾਰ ਮੀਟਿੰਗਾਂ ਕਰਕੇ ਸੰਗਠਨ ਨੂੰ ਮਜ਼ਬੂਤ ਕੀਤਾ ਜਾਵੇਗਾ I
ਇਸ ਮੌਕੇ ਮੀਟਿੰਗ ਵਿੱਚ ਹਾਜ਼ਰ ਵੱਡੀ ਗਿਣਤੀ ਨੌਜਵਾਨਾਂ ਨੇ ਬਸਪਾ ਦੀ ਪੰਜਾਬ ਸੰਭਾਲੋ ਮੁਹਿੰਮ ਦੀਆ ਨੀਤੀਆਂ ਤੋਂ ਖੁਸ਼ ਹੋ ਕੇ ਪਾਰਟੀ ਵਿਚ ਸ਼ਾਮਿਲ ਹੋਣ ਲਈ ਇੱਛਾ ਜ਼ਾਹਿਰ ਕੀਤੀ ਅਤੇ ਇਸ ਮੌਕੇ ਐਡਵੋਕੇਟ ਪਲਵਿੰਦਰ ਮਾਨਾ ਨੇ ਨੌਜਵਾਨਾਂ ਨੂੰ ਸਿਰਪਾਓ ਪਾ ਕੇ ਬਸਪਾ ਵਿਚ ਸ਼ਾਮਿਲ ਕੀਤਾ I ਇਸ ਮੌਕੇ ਐਡਵੋਕੇਟ ਮਾਨਾ ਨੌਜਬਾਨਾਂ ਦਾ ਬਸਪਾ 'ਚ ਸਵਾਗਤ ਕਰਦਿਆਂ ਕਿਹਾ ਹਰ ਕਿਸੇ ਨੂੰ ਬਣਦਾ ਮਾਨ ਸਨਮਾਨ ਦਿੱਤਾ ਜਾਵੇਗਾ। ਉਨਾਂ ਕਿਹਾ ਬਸਪਾ ਰਹਿਬਰਾਂ, ਗੁਰੂਆਂ ਦੀ ਕ੍ਰਾਂਤੀਕਾਰੀ ਵਿਚਾਰਧਾਰਾ ਨੂੰ ਸਮਰਪਿਤ ਹੈ ਅਤੇ ਸਮਾਨਤਾ, ਭਾਈਚਾਰੇ ਦੇ ਰਾਜ ਦੀ ਸਥਾਪਤੀ ਲਈ ਦ੍ਰਿੜ ਹੈ।
ਇਸ ਮੌਕੇ ਵਿਕੀ ਬੰਗਾ, ਬਲਵੰਤ ਸਹਿਗਲ , ਰਾਜੇਸ਼ ਭੁੰਨੋ, ਚਰਣਜੀਤ ਬਾਹੋਵਾਲ , ਰੂਪਾ ਬੰਗਾ, ਚੰਦਨ ਸਿੰਘ, ਮੱਖਣ ਸਿੰਘ ਖਾਲਸਾ, ਪਰਵੀਨ ਕੁਮਾਰ, ਜਤਿੰਦਰ ਸਿੰਘ ਰਾਜੂ, ਕੁੰਦਨ ਸਰੰਗਵਾਲ, ਰਾਜਨ, ਸਮੀਰ ਮਾਨਾ, ਅਨਿਕੇਤ, ਸੌਰਵ ਹੀਰ, ਸੁਰਖਾਬ ਸਿੰਘ , ਸਾਗਰ ਅਤੇ ਹੋਰ ਵੀ ਵੱਡੀ ਗਿਣਤੀ ਵਿੱਚ ਨੌਜਵਾਨ ਸਾਥੀ ਹਾਜਰ ਸਨ I
Comments
Post a Comment