ਜਨਤਕ ਜਥੇਬੰਦੀਆਂ ਨੇ ਮਾਹਿਲਪੁਰ ਵਿਖੇ ਮਜਦੂਰ ਵਰਗ ਦੇ ਹੱਕ'ਚ ਅਵਾਜ ਬੁਲੰਦ ਕਰਕੇ ਮਨਾਇਆ ਮਜ਼ਦੂਰ ਦਿਵਸ।


ਹੁਸ਼ਿਆਰਪੁਰ/ਦਲਜੀਤ ਅਜਨੋਹਾ 
ਜਨਤਕ ਜਥੇਬੰਦੀਆਂ (ਜੇ.ਪੀ.ਐਮ.ਓ) ਵੱਲੋਂ ਮਾਹਿਲਪੁਰ ਦੇ ਵਿਸ਼ਵਕਰਮਾ ਮੰਦਿਰ ਵਿਖੇ ਪੰਜਾਬ ਸੁਬਾਰਡੀਨੇਟ ਸਰਵਿਸਿਜ ਫੈਡਰੇਸ਼ਨ ਬਲਾਕ ਪ੍ਰਧਾਨ ਨਰਿੰਦਰ ਅਜਨੋਹਾ, ਜਨਰਲ ਸਕੱਤਰ ਮੱਖਣ ਸਿੰਘ ਲਗੇਰੀ, ਅਮਰਜੀਤ ਕੁਮਾਰ, ਕਮਲਜੀਤ ਕੌਰ ਖੜੌਦੀ ਅਤੇ ਮਲਕੀਤ ਸਿੰਘ ਬਾਹੋਵਾਲ ਦੀ ਅਗਵਾਈ ਵਿੱਚ ਸ਼ਿਕਾਗੋ ਦੇ ਸ਼ਹੀਦਾਂ ਨੂੰ ਸਮਰਪਿਤ ਮਜ਼ਦੂਰ ਦਿਵਸ ਮਨਾ ਹੋਇਆ।ਬੁਲਾਰਿਆਂ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਆਜ਼ਾਦੀ ਤੋਂ ਬਾਅਦ ਪੰਜਾਬ ਅਤੇ ਕੇਂਦਰ ਦੇ ਵਿੱਚ ਵੱਖ-ਵੱਖ ਪਾਰਟੀਆਂ ਦੀਆਂ ਸਰਕਾਰਾਂ ਨੇ ਰਾਜ ਕੀਤਾ ਪ੍ਰੰਤੂ ਮਜ਼ਦੂਰਾਂ ਕਿਰਤੀਆਂ, ਕਾਮਿਆਂ ਅਤੇ ਮਿਹਨਤਕਸ਼ ਲੋਕਾਂ ਦੀ ਸਥਿਤੀ ਵਿੱਚ ਕਿਸੇ ਪ੍ਰਕਾਰ ਦਾ ਸੁਧਾਰ ਨਹੀਂ ਹੋਇਆ।ਕਿਸਾਨ ਆਗੂ ਤਲਵਿੰਦਰ ਸਿੰਘ ਹੀਰ ਅਤੇ ਸ਼ੇਰ ਜੰਗ ਬਹਾਦਰ ਸਿੰਘ ਨੇ ਕਿਹਾ ਕਿ ਮਿਹਨਤਕਸ਼ ਲੋਕਾਂ ਵੱਲੋਂ ਜਦੋਂ ਵੀ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕੀਤੀ ਗਈ ਤਾਂ ਸਮੇਂ ਦੀਆਂ ਸਰਕਾਰਾਂ ਨੇ ਉਹਨਾਂ ਦੇ ਹੱਕਾਂ ਨੂੰ ਦਬਾਉਣ ਦੇ ਹਰ ਹੀਲੇ ਦਵਾਉਣ ਦੀ ਕੋਸ਼ਿਸ਼ ਕੀਤੀ।ਆਗੂਆਂ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਮਿਹਨਤਕਸ਼ ਮਜਦੂਰਾਂ ਲਈ ਸਰਕਾਰਾਂ ਵਧੀਆ ਸਿਹਤ ਸਹੂਲਤਾਂ, ਬੀਮੇ, ਘੱਟੋ ਘੱਟ ਉਜਰਤਾਂ ਅਤੇ ਸੋਸ਼ਲ ਸਿਕਿਉਰਟੀ ਆਦਿ ਸਹੂਲਤਾਂ ਸਰਕਾਰ ਵੱਲੋਂ ਦੇਣੀਆਂ ਚਾਹੀਦੀਆਂ ਹਨ ਤਾਂ ਜੋ ਉਹ ਵੀ ਆਪਣੇ ਪਰਿਵਾਰ ਦਾ ਚੰਗੀ ਤਰਾਂ ਨਾਲ ਜੀਵਨ ਬਸਰ ਕਰ ਸਕਣ।ਇਸ ਮੌਕੇ ਪਰਮਜੀਤ ਕਾਤਿਬ ਅਤੇ ਨਰਿੰਦਰ ਮਹਿਰਮ ਨੇ ਇਨਕਲਾਬੀ ਗੀਤ ਪੇਸ਼ ਕਰਕੇ ਸਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ।ਇਸ ਮੌਕੇ ਹਰਬੰਸ ਕੌਰ, ਅੰਮ੍ਰਿਤਪਾਲ ਸਿੰਘ, ਸਤਿੰਦਰਜੀਤ ਕੌਰ, ਬਲਵੀਰ ਚੰਦ ਵਰਮਾ, ਹਰਭਜਨ ਸਿੰਘ, ਸਰਬਜੀਤ ਸਿੰਘ, ਮਨਜਿੰਦਰ ਸਿੰਘ, ਅਮਰਜੀਤ ਸਿੰਘ, ਕਮਲਜੀਤ ਸਿੰਘ, ਸਤਨਾਮ ਸਿੰਘ, ਪਰਮਿੰਦਰ ਸਿੰਘ, ਜੈਰਾਮ ਬਾੜੀਆਂ, ਤਰਸੇਮ ਲਾਲ, ਸ਼ਿੰਦਰ ਪਾਲ, ਰਕੇਸ਼ ਕੁਮਾਰ, ਗੁਰਪਾਲ ਸਿੰਘ, ਭੂਸ਼ਣ ਸਿੰਘ, ਨਵਜੋਤ ਸਿੰਘ, ਪਰਮਜੀਤ ਮੇਘੋਵਾਲ, ਰਾਮਪਾਲ, ਦਿਲਵਾਗ ਸਿੰਘ, ਗੁਰਦੇਵ ਚੰਦ, ਗਿਆਨ ਚੰਦ, ਜੋਗਾ ਸਿੰਘ, ਸੀਨੀਅਰ ਬੈਂਕ ਮੈਨੇਜਰ ਜੈ ਰਾਮ, ਵਰਿੰਦਰ ਸ਼ਰਮਾ, ਬਲਵਿੰਦਰ ਰਾਮ, ਬਲਦੇਵ ਸਿੰਘ ਬੰਗਾ ਬੈਂਕ ਮੈਨੇਜਰ, ਬਲਵਿੰਦਰ ਕੌਰ, ਮਹਿੰਦਰ ਕੌਰ, ਚਰਨਜੀਤ ਕੌਰ, ਕਿਰਨ ਬਾਲਾ, ਸੁਰਿੰਦਰ ਕੌਰ ਸਮੇਤ ਵੱਡੀ ਗਿਣਤੀ ਵਿੱਚ ਮੁਲਾਜ਼ਮ ਅਤੇ ਪੈਨਸ਼ਨਰ ਹਾਜਰ ਸਨ।

Comments