**ਜਗਤ ਗੁਰੂ ਵਿਕਾਸ ਦਾਸ ਲੋਕ ਕਲਿਆਣ ਦਿਵ੍ਯ ਦਰਬਾਰ ਮੋਹੜਾ ਧਾਮ ਊਨਾ ਪਹੁੰਚੇ***ਇਸ ਮੌਕੇ ਨਰਿੰਦਰ ਕੁਮਾਰ (ਘੋੜੀਆਂ ਵਾਲੇ) ਅਤੇ ਸਮਾਜ ਸੇਵੀ ਮੋਹਨ ਲਾਲ ਮੋਹਨੀ ਅਤੇ ਹੋਰ ਸੰਗਤਾਂ ਵੱਲੋਂ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ।

*
ਹੁਸ਼ਿਆਰਪੁਰ/ਦਲਜੀਤ ਅਜ਼ਨੋਹਾ — ਲੋਕ ਕਲਿਆਣ ਦਿਵ੍ਯ ਦਰਬਾਰ ਮੋਹੜਾ ਧਾਮ ਦੇ ਪ੍ਰਮੁੱਖ ਮਹਾਪੁਰਸ਼ ਜਗਤ ਗੁਰੂ ਵਿਕਾਸ ਦਾਸ ਜੀ ਵਿਸ਼ੇਸ਼ ਤੌਰ 'ਤੇ ਆਪਣੇ ਪਰਮ ਭਗਤ ਨਰਿੰਦਰ ਕੁਮਾਰ (ਘੋੜੀਆਂ ਵਾਲੇ) ਦੇ ਘਰ ਦੇ ਵਾਰਡ ਨੰਬਰ 11 ਊਨਾ , ਹਿਮਾਚਲ ਪ੍ਰਦੇਸ਼ ਪਹੁੰਚੇ। ਇੱਥੇ ਉਨ੍ਹਾਂ ਦਾ ਸੰਗਤਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ ਜਿਨ੍ਹਾਂ ਵਿੱਚ ਵਿੱਚ ਨਰਿੰਦਰ ਕੁਮਾਰ, ਮੋਹਨ ਲਾਲ ਮੋਹਨੀ, ਜੋਗਿੰਦਰ ਪਾਲ, ਮੋਹਿਤ ਵਰਮਾ ਅਤੇ ਹੋਰ ਸ਼ਾਮਲ ਸਨ।
ਇਸ ਮੌਕੇ 'ਤੇ ਜਗਤ ਗੁਰੂ ਵਿਕਾਸ ਦਾਸ ਜੀ ਨੇ ਸੰਗਤ ਨੂੰ ਉਪਦੇਸ਼ ਦਿੱਤੇ ਅਤੇ ਕਿਹਾ ਕਿ ਅੱਜਕੱਲ੍ਹ ਦੇ ਸਮੇਂ ਵਿੱਚ ਮਨੁੱਖ ਨੂੰ ਮੋਕਸ਼ ਦੀ ਪ੍ਰਾਪਤੀ ਹਿਤ ਆਪਣਾ ਤੇ ਆਪਣੇ ਪਰਿਵਾਰ ਦੇ ਪਾਲਣ ਪੋਸ਼ਣ ਦੇ ਨਾਲ-ਨਾਲ ਪ੍ਰਭੂ ਦਾ ਸਿਮਰਨ ਵੀ ਕਰਨਾ ਚਾਹੀਦਾ ਹੈ ਅਤੇ ਮਹਾਪੁਰਸ਼ਾਂ ਵੱਲੋਂ ਦਿਖਾਏ ਰਸਤੇ 'ਤੇ ਚੱਲਦੇ ਹੋਏ ਆਪਣਾ ਜੀਵਨ ਗੁਜਾਰਨਾ ਚਾਹੀਦਾ ਹੈ। ਇਸ ਮੌਕੇ 'ਤੇ ਸੰਗਤਾਂ ਵੱਲੋਂ ਪ੍ਰਭੂ ਦੀ ਮਹਿਮਾ ਦਾ ਗੁਣਗਾਨ ਵੀ ਕੀਤਾ ਗਿਆ।
ਇਸ ਸਮਾਗਮ ਦੌਰਾਨ ਹਾਜਰ ਸੰਗਤਾਂ ਵਿੱਚ ਸ੍ਰੀਮਤੀ ਸੁਮਨ ਲਤਾ, ਪੂਜਾ, ਦਿਵਯਾਂਸ਼ੀ, ਮਾਨਵੀ, ਮੋਹਿਤ ਵਰਮਾ, ਜੋਤੀ, ਸ਼ਸ਼ੀ ਬਾਲਾ, ਸੁਖਮਨ ਵਰਮਾ, ਨੈਂਸੀ, ਮਨੁ, ਜੋਗਿੰਦਰ ਲਾਲ, ਅਰੁਣ ਵਰਮਾ, ਸਵਾਤੀ ਵਰਮਾ ਆਦਿ ਸ਼ਾਮਲ ਸਨ।

Comments