ਹੁਸ਼ਿਆਰਪੁਰ/ਦਲਜੀਤ ਅਜਨੋਹਾ
ਅੱਜ ਮਜ਼ਦੂਰ ਦਿਵਸ ਮੌਕੇ ਪਿੰਡ ਨੰਗਲ ਖਿਲਾੜੀਆਂ ਵਿਖੇ ਖੇਤ ਮਜ਼ਦੂਰਾਂ ਤੇ ਮਕਾਨ ਉਸਾਰੀ ਦੇ ਕੰਮ 'ਚ ਲੱਗੇ ਮਜ਼ਦੂਰ ਸਾਥੀਆਂ ਦੀ ਇੱਕ ਸਾਂਝੀ ਮੀਟਿੰਗ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਚਾਰ ਸਕੱਤਰ ਤਲਵਿੰਦਰ ਸਿੰਘ ਹੀਰ ਨੰਗਲ ਖਿਲਾੜੀਆਂ ਵਲੋਂ ਕਰਵਾਈ ਗਈ।ਜਿਸ ਵਿੱਚ ਭਾਰੀ ਗਿਣਤੀ ਵਿੱਚ ਮਜ਼ਦੂਰਾਂ ਸਾਥੀਆਂ ਨੇ ਸ਼ਮੂਲੀਅਤ ਕੀਤੀ ਤੇ ਸ਼ੁਰੂਆਤ ਵਿੱਚ ਮਈ ਦਿਵਸ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ,ਉਪਰੰਤ ਮਜ਼ਦੂਰ ਸਾਥੀਆਂ ਨੇ ਆਪਣੀਆਂ ਦਰਪੇਸ਼ ਮੁਸ਼ਕਲਾਂ ਦਾ ਪ੍ਰਗਟਾਵਾ ਕੀਤਾ।ਇਸ ਮੌਕੇ ਤੇ ਕਿਸਾਨ ਮਜ਼ਦੂਰ ਏਕਤਾ ਨੂੰ ਮਜ਼ਬੂਤ ਕਰਨ ਤੇ ਸਾਂਝੇ ਸੰਘਰਸਾਂ ਰਾਹੀਂ ਸਰਕਾਰੀ ਮਨਮਾਨੀਆਂ ਤੇ ਧੱਕੇਸਾਹੀਆਂ ਨੂੰ ਰੋਕਣ ਤੇ ਜ਼ੋਰ ਦਿੱਤਾ ਗਿਆ।ਕੇਂਦਰ ਸਰਕਾਰ ਵਲੋਂ ਪ੍ਰਚਾਰੇ ਤੇ ਥੋਪੇ ਜਾ ਰਹੇ ਨਵੇਂ ਕਿਰਤ ਕਾਨੂੰਨਾਂ ਦੀ ਕਰੜੇ ਸ਼ਬਦਾਂ ਵਿੱਚ ਨਿੰਦਿਆ ਕੀਤੀ ਗਈ।ਮਗਨਰੇਗਾ ਵਰਗੀਆਂ ਮਜ਼ਦੂਰ ਭਲਾਈ ਦੀਆਂ ਸਕੀਮਾਂ ਦਾ ਬਜਟ ਘਟਾਉਣ ਦਾ ਵੀ ਵਿਰੋਧ ਕੀਤਾ ਗਿਆ।ਇਸ ਮੌਕੇ ਤੇ ਬੋਲਦਿਆਂ ਕਿਸਾਨ ਆਗੂ ਤਲਵਿੰਦਰ ਸਿੰਘ ਹੀਰ ਨੇ ਕਿਹਾ ਕਿ ਸਰਕਾਰਾਂ ਦੇ ਕਿਰਤੀ ਲੋਕਾਂ ਨੂੰ ਸਹੂਲਤਾਂ ਦੇ ਨਹੀਂ ਸਕਦੀਆਂ ਤਾਂ ਖੋਹਣ ਤੋਂ ਵੀ ਗੁਰੇਜ਼ ਕਰਨ ਨਹੀਂ ਤਾਂ ਖਮਿਆਜ਼ਾ ਭੁਗਤਣ ਲਈ ਤਿਆਰ ਰਹਿਣ।ਉਨ੍ਹਾਂ ਮਜ਼ਦੂਰ ਸਾਥੀਆਂ ਦਾ ਹਰ ਦੁੱਖ ਸੁੱਖ ਵਿੱਚ ਡੱਟ ਕੇ ਸਾਥ ਨਿਭਾਉਣ ਦਾ ਭਰੋਸਾ ਦਿਵਾਇਆ।ਇਸ ਮੌਕੇ ਤੇ ਸਰਬਜੀਤ ਸਿੰਘ ਸੱਬਾ,ਕੁਲਵਿੰਦਰ ਸਿੰਘ ਕਾਕਾ,ਪ੍ਰਿਥੀ ਸਿੰਘ,ਦਲਬੀਰ ਸਿੰਘ,ਸੋਢੀ ਸਿੰਘ,ਦਵਿੰਦਰਪਾਲ ਸਿੰਘ,ਓਂਕਾਰ ਸਿੰਘ,ਜੀਵਨ ਸਿੰਘ, ਗੁਲਸ਼ਨ,ਸੀਮਾ ਰਾਣੀ ਤੇ ਗੀਤਾ ਦੇਵੀ ਨੇ ਸ਼ਮੂਲੀਅਤ ਕੀਤੀ
Comments
Post a Comment