ਹੁਸ਼ਿਆਰਪੁਰ/ਦਲਜੀਤ ਅਜਨੋਹਾ
ਤੁਸੀਂ ਜਿਸ ਇਕਾਈ ਵਿੱਚ ਕੰਮ ਕਰ ਰਹੇ ਹੋ, ਜੇਕਰ ਉਸ ਇਕਾਈ ਦਾ ਵਾਸਤੂ ਸਹੀ ਹੈ ਤਾਂ ਤੁਹਾਡਾ ਪ੍ਰੋਡਕਟ ਬਜ਼ਾਰ ਵਿੱਚ ਸਭ ਤੋਂ ਵੱਡਾ ਬ੍ਰਾਂਡ ਬਣ ਕੇ ਆਉਂਦਾ ਹੈ। ਇਹੋ ਜਿਹਾ ਵਿਚਾਰ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਵਾਸਤੂ ਵਿਦਵਾਨ ਅਤੇ ਲੇਖਕ ਡਾ. ਭੂਪਿੰਦਰ ਵਾਸਤੂਸ਼ਾਸਤਰੀ ਦਾ ਹੈ। ਘਰ, ਦਫਤਰ ਅਤੇ ਔਦਯੋਗਿਕ ਖੇਤਰਾਂ ਵਿੱਚ ਵਾਸਤੂ ਹੀ ਸਭ ਤੋਂ ਵੱਡਾ ਬ੍ਰਾਂਡ ਹੁੰਦਾ ਹੈ।
ਇਸ ਲਈ ਤੁਹਾਡੇ ਬ੍ਰਾਂਡ ਨੂੰ ਨਾਮ ਅਤੇ ਸ਼ੋਹਰਤ ਦਿਵਾਉਣ ਵਾਲੀਆਂ ਹਨ ਦੱਖਣ ਦਿਸ਼ਾ ਅਤੇ ਪੂਰਬ ਦਿਸ਼ਾ। ਜੇਕਰ ਇਹ ਦੋਵੇਂ ਦਿਸ਼ਾਵਾਂ ਵਾਸਤੂ ਦੇ ਨਿਯਮਾਂ ਅਨੁਸਾਰ ਬਣੀਆਂ ਹਨ ਅਤੇ ਨੈਰਿਤ ਗੋਲਾ ਭਾਰੀ, ਉੱਚਾ ਅਤੇ ਪ੍ਰਿਥਵੀ ਤੱਤ ਪੂਰਨ ਸੁਚਾਰੂ ਹੈ ਤਾਂ ਰਾਤੋ-ਰਾਤ ਤੁਹਾਡਾ ਪ੍ਰੋਡਕਟ ਬਜ਼ਾਰ ਵਿੱਚ ਆਪਣੀ ਗੁਣਵੱਤਾ ਦੀ ਪਛਾਣ ਬਣ ਲਵੇਗਾ। ਇਨ੍ਹਾਂ ਨਾਲ ਈਸ਼ਾਨ ਗੋਲਾ ਹਲਕਾ, ਖੁੱਲ੍ਹਾ, ਸਾਫ਼ ਸੁਥਰਾ, ਭੂਮੀਗਤ ਜਲ ਯੁਕਤ ਅਤੇ ਢਲਾਵੁ ਹੈ ਤਾਂ ਤੁਹਾਡਾ ਪ੍ਰੋਡਕਟ ਵਿਸ਼ੇਸ਼ ਗੁਣਵੱਤਾ ਵਾਲਾ ਬਣ ਕੇ ਬਜ਼ਾਰ ਵਿੱਚ ਉਪਯੋਗੀ ਹੋ ਜਾਵੇਗਾ। ਇਨ੍ਹਾਂ ਸਭ ਨਾਲ ਵਾਯਵ ਗੋਲਾ ਵੀ ਆਪਣੀ ਖਾਸ ਪਛਾਣ ਅਤੇ ਪਸੰਦ ਬਣਾਉਣ ਵਿੱਚ ਸਹਾਇਕ ਭੂਮਿਕਾ ਨਿਭਾਉਂਦਾ ਹੈ। ਪੱਛਮ ਦਿਸ਼ਾ ਪ੍ਰੋਡਕਟ ਨੂੰ ਲਾਭਕਾਰੀ ਬਣਾਉਂਦੀ ਹੈ, ਉੱਤਰ ਦਿਸ਼ਾ ਸੁਚਾਰੂ ਹੋਣ 'ਤੇ ਕਿਸੇ ਪ੍ਰਕਾਰ ਦੇ ਅਵਸਰਾਂ ਦੀ ਕਦੇ ਕਮੀ ਨਹੀਂ ਹੋਣ ਦਿੰਦੀ। ਇਨ੍ਹਾਂ ਸਭ ਨਾਲ ਅਗਨੇਯ ਗੋਲਾ ਸਹੀ ਹੈ ਤਾਂ ਤੁਹਾਡੇ ਪ੍ਰੋਡਕਟ ਦੀ ਸਾਖ ਕਦੇ ਘੱਟ ਨਹੀਂ ਹੋਵੇਗੀ ਅਤੇ ਡਿਮਾਂਡ ਵਧੇਗੀ। ਵਸਤੂ ਨੂੰ ਬ੍ਰਾਂਡ ਦੇ ਰੂਪ ਵਿੱਚ ਲੰਮੀ ਅਵਧੀ ਤੱਕ ਬਣੇ ਰਹਿਣ ਲਈ ਬ੍ਰਹਮ ਸਥਾਨ ਵੀ ਵਾਸਤੂ ਦੇ ਨਿਯਮਾਂ 'ਤੇ ਅਧਾਰਤ ਹੋਣਾ ਚਾਹੀਦਾ ਹੈ, ਪੂਰਨ ਖੁੱਲ੍ਹਾ, ਸਾਫ਼-ਸੁਥਰਾ, ਨਿਰਮਾਣ ਰਹਿਤ ਹੋਣਾ ਚਾਹੀਦਾ ਹੈ। ਦਿਸ਼ਾਵਾਂ ਨਾਲ ਪੰਚ ਤੱਤ, ਦੁਆਰ, ਵੰਸ਼, ਮਰਮ, ਰਜਜੂ, ਤਿਰਯਕ ਰੇਖਾ ਆਦਿ ਵੀ ਵਾਸਤੂ ਦੋਸ਼ ਰਹਿਤ ਹੋਣੇ ਚਾਹੀਦੇ ਹਨ।
Comments
Post a Comment