ਵਾਤਵਰਣ ਦੀ ਹੋ ਰਹੀ ਤਬਾਹੀ? ਖੇਤਾਂ ਵਿਚ ਕਣਕ ਦੀ ਨਾੜ ਤੇ ਵੇਸਟ ਨੂੰ ਲੱਗ ਰਹੀਆਂ ਅੱਗਾਂ ਨਾ ਤਾਂ ਤਾਪਮਾਨ ਘਟਾਉਣ ਗੀਆਂ ਤੇ ਨਾ ਹੀ ਕਾਰਬਨ ਡਾਇਕਸਾਇਡ,ਵਿਸ਼ਵ ਪਧੱਰ ਤੇ ਪੈਰਿਸ ਐਗਰੀਮੈਂਟ ਦੀ ਘੋਰ ਉਲੰਘਣਾ।ਵਿਸ਼ਵ ਪਧੱਰ ਉਤੇ ਵਾਤਾਵਰਣ ਪ੍ਰਤੀ ਗੰਭੀਰਤਾ ਨਾ ਵਿਖਾਉਣਾ ਤੇ ਦੇਸ਼ ਵਿਚ ਤਬਾਹੀ ਕਰਵਾਉਣਾ ਗੈਰ ਸੰਵਿਧਾਨਕ:ਧੀਮਾਨ


ਹੁਸ਼ਿਆਰਪੁਰ/ਦਲਜੀਤ ਅਜਨੋਹਾ 
ਵਾਤਾਵਰਣ ਵਿਚ ਕਾਰਬਨ ਡਾਇਕਸਾਇਡ ਵਧੱਣ ਨਾਲ ਸਾਹ ਲੈਣ ਵਾਲੀ ਹਵਾ ਆਕਸੀਜਨ ਦੀ ਮਜੂਗੀ ਘਟੇਗੀ ਤੇ ਤਾਪਮਾਨ ਵਿਚ ਵਾਧਾ ਨਿਸ਼ੱਚਤ ਹੋਵੇਗਾ।ਵਿਸ਼ਵ ਪਧੱਰ ਤੇ ਵਾਤਾਵਰਣ ਪ੍ਰਤੀ ਭਾਤਰ ਸਰਕਾਰ ਤਾਪਮਾਨ 2 ਡਿਗਰੀ ਤੋਂ 1।5 ਡਿਗਰੀ ਘਟਾਉਣ ਲਈ ਪੂਰੀ ਦੁਨੀਆਂ ਦੇ ਦੇਸ਼ਾਂ ਨਾਲ ਕਮਿਟਮੈਂਟ ਕਰਦੀ ਹੈ ਤੇ ਦੇਸ਼ ਵਿਚ ਜਹਾਜ ਤੋਂ ਉਤਰਦਿਆਂ ਵਾਤਾਵਰਣ ਦੀ ਸੰਭਾਲ ਲਈ ਨੀਤੀਆਂ: ਬਨਾਉਣੀਆਂ ਅਤੇ ਬਣੀਆਂ ਸ਼ਾਨਦਾਰ ਨੀਤੀਆਂ ਨੂੰ ਲਾਗੂ ਕਰਨ ਵਿਚ ਅਸਿਹਮਤੀ ਪ੍ਰਗਟ ਕਰ ਦਿੰਦੀ ਹੈ।ਇਸ ਸਬੰਧ ਵਿਚ ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਨੇ ਵਾਤਾਵਰਣ ਪ੍ਰਤੀ ਸਰਕਾਰਾਂ ਦੀ ਸਵਾਰਥੀ ਸੋਚ ਤੇ ਨਾ ਧਿਆਨ ਦੇਣ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦਿਆ ਕਿਹਾ ਕਿ ਤਾਪਮਾਨ ਘਟਾਉਣ ਅਤੇ ਕਾਰਬਨ ਡਾਇਕਸਾਇਡ ਨੂੰ ਘਟਾਉਣ ਲਈ ਲੋਕਾਂ ਨੂੰ ਤੇ ਸਰਕਾਰਾਂ ਨੂੰ ਸਖਤ ਫੈਸਲੇ ਲੈਣੇ ਪੈਣਗੇ।ਕਣਕ ਦੀ ਨਾੜ ਨੂੰ ਅੱਗ ਲਗਾਉਣ ਨਾਲ ਦੁਨੀਆਂ ਦਾ ਉਹ ਨੁਕਸਾਨ ਹੁੰਦਾ ਜਿਸ ਦੀ ਭਰਪਾਈ ਮਨੁੱਖ ਕਦੇ ਵੀ ਨਹੀਂ ਕਰ ਸਕਦਾ।ਜਿਹੜੀ ਧਰਤੀ ਕਿਸਾਨ ਨੂੰ ਪ੍ਰਫੂਲਤ ਕਰਦੀ ਹੈ,ਅਜ ਉਸੇ ਧਰਤੀ ਮਾਂ ਦਾ ਨੁਕਸਾਨ ਕੀਤਾ ਜਾ ਰਿਹਾ ਹੈ।ਇਹ ਕੋਈ ਬਹਾਦਰੀ ਨਹੀਂ ਹੈ, ਅੱਗ ਨੂੰ ਰੋਕਿਆ ਜਾ ਸਕਦਾ ਹੈ ਤੇ ਧਰਤੀ ਦੀ ਉਪਜਾਓ ਸ਼ਕਤੀ ਨੂੰ ਸੰਭਾਲਿਆ ਜਾ ਸਕਦਾ ਹੈ।ਕਿਨਾ ਜੀਵ,ਜੰਤੂ ਮਰਦਾ ਹੈ ਤੇ ਵਾਤਾਵਰਣ ਵਿਚ ਤਪਸ਼ ਵਧਦੀ ਹੈ ਤੇ ਘਟਨਾਵਾਂ ਵਾਪਿਰ ਦੀਆਂ ਹਨ।ਮਿੱਟੀ ਤਾਂ ਲੋਹਾ ਖਾ ਜਾਂਦੀ ਹੈ ਇਹ ਤਾਂ ਨਾੜ ਹੈ।ਹਰ ਰੋਜ਼ ਗੁਰੂ ਘਰਾਂ ਵਿਚ ਅਵਾਜ ਸੁਣਦੇ ਹਾਂ ਕਿ “ਪਵਨ ਗੁਰੂ—ਪਾਣੀ ਪਿਤਾ ਤੇ ਮਾਤਾ ਧਰਤ” ਜਿਹੜਾ ਇਨਸਾਨ ਹਵਾ—ਪਾਣੀ ਅਤੇ ਧਰਤੀ ਦੀ ਮਹੱਤਤਾ ਨਹੀਂ ਜਾਣਦਾ ਉਹ ਉਸ ਦੀ ਅਗਿਆਨਤਾ ਹੈ।ਦੁੱਖ ਇਸ ਗੱਲ ਦਾ ਹੈ,ਮਨੁੱਖ ਅਪਣੇ ਪੈਂਰਾਂ ਉਤੇ ਆਪ ਹੀ ਕੁਲਹਾੜਾ ਮਾਰਨ ਲੱਗ ਪਿਆ।ਜਦੋਂ ਫਿਰ ਕੁਦਰਤੀ ਸੰਤੁਲਨ ਬਿਗੜਦਾ ਹੈ ਤਾਂ ਮਨੁੱਖ ਰੱਬ ਰੱਬ ਕਰਦਾ ਫਿਰਦਾ ਹੈ।ਧੀਮਾਨ ਨੇ ਕਿਹਾ ਕਿ ਵਾਤਾਵਰਣ ਨਾਲੋਂ ਕੁਝ ਵੀ ਵੱਡਾ ਨਹੀਂ ਤੇ ਨਾ ਹੀ ਹੋ ਸਕਦਾ ਹੈ।ਕੁਦਰਤੀ ਸੰਤੁਲਨ ਨੂੰ ਬਣਾ ਕੇ ਰਖਣਾ ਸਰਕਾਰਾਂ ਦਾ ਫਰਜ਼ ਹੈ ਪਰ ਉਹ ਪੈਸੇ ਦੇ ਲਾਲਚ ਵਿਚ ਫਸ ਕੇ ਅਪਣੀ ਹੀ ਬਰਵਾਦੀ ਨਹੀਂ ਕਰ ਰਹੀਆਂ ਤੇ ਦੇਸ਼ ਦੀਆਂ ਆਰਥਿਕ ਲੀਹਾਂ ਤਬਾਹ ਕਰਵਾ ਰਹੀਆਂ ਹਨ।ਫਿਰ ਕਿਸਾਨ ਦੀ ਫਸਲ ਸਾਰੀ ਕੁਦਰਤੀ ਸਰੋਤਾਂ ਉਤੇ ਨਿਰਭਰ ਕਰਦੀ ਹੈ।ਸਾਇਕਲ ਆਫ ਨੇਚਰ ਨੂੰ ਜਾਨਣ ਤੇ ਸਮਝਣ ਦੀ ਸਖਤ ਜਰੂਰਤ ਹੈ।ਕਿੰਨੀ ਸ਼ਰਮ ਦੀ ਗੱਲ ਹੈ ਕਿ ਪੰਜਾਬ ਦਾ ਵਾਤਾਵਰਣ ਮੰਤਰਾਲਾ ਤਬਾਹੀ ਨੂੰ ਵੇਖ ਚੁੱਪੀ ਧਾਰ ਕੇ ਬੈਠਾ ਹੈ।
ਧੀਮਾਨ ਨੇ ਕਿਹਾ ਕਿ ਵਾਤਾਵਰਣ ਦੇ ਸਬੰਧ ਵਿਚ ਦਰਖਤਾਂ ਪ੍ਰਤੀ ਇਮਾਨਦਾਰ ਹੋਣਾ ਪਵੇਗਾ,ਧਰਤੀ ਨੂੰ ਹਰਿਆਲੀ ਨਾਲ ਢਕਣਾ ਪਵੇਗਾ ਤੇ ਉਨ੍ਹਾਂ ਦੀ ਹੋਂਦ ਨੂੰ ਹਰ ਹਾਲਤ ਵਿਚ ਸਮਝਣਾ ਪਵੇਗਾ।ਲੱਗ ਰਹੀਆਂ ਸਾਰੀ ਤਰ੍ਹਾਂ ਦੀਆਂ ਅੱਗਾਂ ਨੂੰ ਬੰਦ ਕਰਨਾ ਪਵੇਗਾ।ਦਰਖਤਾਂ ਨੂੰ ਸਰਕਾਰੀ ਆਮਦਨ ਇਕਠੀ ਕਰਨ ਦੇ ਸਾਰੇ ਸਾਧਨ ਬੰਦ ਕਰਨੇ ਪੈਣਗੇ ਤੇ ਸਾਰੀਆਂ ਖਾਲੀ ਪਈਆਂ ਅਤੇ ਪੰਚਾਇਤੀ ਜਮੀਨਾ ਤੇ ਖੇਤੀ ਬੰਦ ਕਰਕੇ ਜੰਗਲ ਮੁੜ ਪੈਦਾ ਕਰਨੇ ਪੈਣਗੇ।ਦਰਖਤ ਕਾਰਬਨ ਡਾਇਕਸਾਇਡ ਗੈਸ ਘਟਾਉਣ ਦੇ ਨਾਲ ਆਕਸੀਜਨ ਮੁਹਈਆ ਕਰਵਾਉਣ ਦਾ ਵੀ ਯੋਗਦਾਨ ਪਾਉਂਦੇ ਹਨ।ਧੀਮਾਨ ਨੇ ਕਿਹਾ ਕਿ ਸਾਰੇ ਪੰਜਾਬ ਦੀਆਂ ਹੀ ਨਹੀਂ ਪੂਰੇ ਭਾਤਰ ਦੀਆਂ ਪੰਚਾਇਤੀ ਅਤੇ ਸਾਂਝੇ ਰਕਬਿਆਂ ਉਤੇ ਗ੍ਰੀਨ ਜੰਗਲ ਪੈਦਾ ਕਰਨ ਜਾਗਰੂਕ ਹੋਣਾ ਪਵੇਗਾ।ਸਰਕਾਰੀ ਆਮਦਨ ਦਾ ਸਾਧਨ ਸਿਰਫ ਟੈਕਸ ਨੀਤੀਆਂ ਹੀ ਚਾਹੀਦੀਆਂ ਹਨ ਨ ਕਿ ਦਰਖਤਾਂ ਦੀ ਕਟਾਈ।ਵਾਤਾਵਰਣ ਪ੍ਰਤੀ ਗੱਪਾਂ ਅਤੇ ਝੂੱਠ ਦਾ ਸਾਰਾ ਤਿਆਗ ਕਰਨਾ ਪਵੇਗਾ।ਸੜਕਾਂ ਦੇ ਆਲੇ ਦੁਆਲੇ ਸਟਰਿਪ ਫਾਰਸਟ ਦਾ ਮੁੜ ਵਿਕਾਸ ਕਰਨਾ ਪਵੇਗਾ।ਉਨ੍ਹਾਂ ਕਿਹਾ ਕਿ ਦੇਸ਼ ਵਿਚ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਅਗਰ ਹੈ ਤਾਂ ਸਿਰਫ ਸਚਾਈ ਅਤੇ ਲਗਨ ਦੀ ਕਮੀ ਹੈ।ਲੋਕ ਬਹੁਤ ਕੁਝ ਕਰ ਸਕਦੇ ਹਨ।ਜੇ ਲੋਕ ਇਨਕਲਾਬ ਲਿਆ ਸਕਦੇ ਹਨ ਤਾਂ ਫਿਰ ਵਾਤਾਵਰਣ ਵਿਚ ਸੁਧਾਰ ਕਿਉਂ ਨਹੀਂ ਕਰ ਸਕਦੇ? ਧੀਮਾਨ ਨੇ ਕਿਹਾ ਕਿ ਹਿੁ਼ਸ਼ਆਰ ਪੁਰ ਜਿ਼ਲਾ ਦਰਖਤਾਂ ਦਾ ਮੋਹਰੀ ਜਿ਼ਲਾ ਰਿਹਾ ਹੈ।ਪਰ ਵਣ ਵਿਭਾਗ ਵਿਚ ਅਤੇ ਰਾਜਨੀਤੀਵਾਨਾ ਵਿਚ ਫੈਲੇ ਭ੍ਰਿਸ਼ਟਾਚਾਰ ਨੇ ਪੰਜਾਬ ਦੇ ਕੰਡੀ ਇਲਾਕੇ ਨੂੰ ਮੁੜ ਮਾਰੂਥਲ ਬਣਾ ਲਿਆ ਹੈ।ਜਿਸ ਦੇ ਨਤੀਜੇ ਅੱਜ ਸਾਡੇ ਸਾਹਮਣੇ ਨਿਕਲਦੇ ਆ ਰਹੇ ਹਨ।ਜਿਵੇਂ ਬੇਰੁਜਗਾਰੀ ਸ਼ਰਾਬ ਉਤੇ ਭਾਰੂ ਹੈ ਉਸੇ ਤਰ੍ਹਾਂ ਦਰਖਤਾਂ ਉਤੇ ਵੀ ਭਾਰੂ ਪੈ ਰਹੀ ਹੈ।ਇਕ ਦਿਨ ਭਾਰਤ ਦੇ ਲੋਕ ਦਰਖਤਾਂ ਦੀ ਪੂਜਾ ਕਰਦੇ ਸਨ ਤੇ ਹੁਣ ਉਹੀ ਮਾੜੇ ਹਲਾਤਾਂ ਕਰਕੇ ਦਰਖਤਾਂ ਦੀ ਗਿਣਤੀ ਘਟਾਉਣ ਵਿਚ ਅਪਣਾ ਅਪਣਾ ਰਾਜਨੀਤਵਾਨਾ ਨਾਲ ਮਿਲ ਕੇ ਉਜਾੜਾ ਕਰਨ ਵਿਚ ਲੱਗੇ ਹੋਏ ਹਨ।ਧੀਮਾਨ ਨੇ ਲੋਕਾਂ ਨੂੰ ਵਾਤਾਵਰਣ ਪ੍ਰਤੀ ਜਾਗਰੂਕ ਹੋਣ ਦੀ ਅਪੀਲ ਕੀਤੀ।

Comments