ਯਾਮਿਨੀ ਗੋਮਰ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (ਐਸ ਸੀ ਡਿਪਾਰਟਮੈਂਟ) ਦਾ ਸੂਬੇ ਦਾ ਕਾਰਜਕਾਰੀ ਪ੍ਰਧਾਨ ਬਨਣਤੇ ਸਨਮਾਨਿਤ ਕੀਤਾ



ਹੁਸ਼ਿਆਰਪੁਰ/ਦਲਜੀਤ ਅਜਨੋਹਾ 
ਯਾਮਿਨੀ ਗੋਮਰ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (ਐਸ ਸੀ ਡਿਪਾਰਟਮੈਂਟ) ਦਾ ਸੂਬੇ ਦਾ ਕਾਰਜਕਾਰੀ ਪ੍ਰਧਾਨ ਬਨਣ ਤੇ ਜਿਲ੍ਹੇ ਦੇ ਕਾਂਗਰਸੀ ਵਰਕਰਾਂ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੂਬਾਈ ਮੈਂਬਰ ਪੰਕਜ ਕ੍ਰਿਪਾਲ ਐਡਵੋਕੇਟ ਦੀ ਅਗਵਾਈ ਹੇਠ ਜਿਲ੍ਹਾ ਕਾਂਗਰਸ ਦਫਤਰ ਹੁਸ਼ਿਆਰਪੁਰ ਵਿਖੇ ਸਨਮਾਨ ਸਮਾਰੋਹ ਆਯੋਜਿਤ ਕੀਤਾ।ਇਸ ਮੌਕੇ ਪੰਕਜ ਕ੍ਰਿਪਾਲ ਐਡਵੋਕੇਟ ਨੇ ਕਿਹਾ ਕਿ ਯਾਮਿਨੀ ਗੋਮਰ ਦੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (ਐਸ ਸੀ ਡਿਪਾਰਟਮੈਂਟ) ਦਾ ਸੂਬੇ ਦਾ ਕਾਰਜਕਾਰੀ ਪ੍ਰਧਾਨ ਬਨਣ ਨਾਲ ਕਾਂਗਰਸ ਦੇ ਜਮੀਨੀ ਪੱਧਰ ਦੇ ਵਰਕਰਾਂ ਵਿੱਚ ਉਤਸ਼ਾਹ ਪੈਦਾ ਹੋਇਆ ਹੈ। ਪੰਕਜ ਕ੍ਰਿਪਾਲ ਨੇ ਕਿਹਾ ਕਿ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ, ਰਜਿੰਦਰ ਗੌਤਮ ਪ੍ਰਧਾਨ ਕੁਲ ਹਿੰਦ ਕਾਂਗਰਸ (ਐਸ ਸੀ ਡਿਪਾਰਟਮੈਂਟ) ਦੀ ਸਿਫਾਰਸ਼ ਤੇ ਰਾਹੁਲ ਗਾਂਧੀ ਨੇ ਇਕ ਦਲਿਤ ਮਹਿਲਾ ਨੂੰ ਇਹ ਮਾਣ ਬਖਸ਼ਿਆ ਹੈ।ਯਾਮਿਨੀ ਗੋਮਰ ਨੇ ਕਿਹਾ ਕਿ ਉਹ ਜਮੀਨੀ ਪੱਧਰ ਤੇ ਕਾਂਗਰਸ ਵਰਕਰਾਂ ਨਾਲ ਰਾਬਤਾ ਕਰ ਕੇ ਕਾਂਗਰਸ ਦੀ ਮਜਬੂਤੀ ਲਈ ਕੰਮ ਕਰਨਗੇ। ਯਾਮਿਨੀ ਗੋਮਰ ਨੇ ਕਿਹਾ ਕਿ 2027 ਵਿੱਚ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਨਾਉਣ ਲਈ (ਐਸ ਸੀ ਡਿਪਾਰਟਮੈਂਟ) ਦਿਨ ਰਾਤ ਇਕ ਕਰ ਦੇਵੇਗਾ। ਇਸ ਮੌਕੇ ਅਮਰਪਾਲ ਕਾਕਾ, ਰਕੇਸ਼ ਮਰਵਾਹਾ, ਬਲਵਿੰਦਰ ਬਿੱਟੂ, ਸਰਵਣ ਸਿੰਘ, ਭੁਪਿੰਦਰ ਘੁੰਮਣ, ਰਾਜਗੁਰਸ਼ਰਨ ਸਿੰਘ, ਮੰਗਜੀਤ ਗੰਭੋਵਾਲ, ਪ੍ਰਣਵ ਕਿਰਪਾਲ, ਸੋਢੀ ਰਾਮ, ਤਰਲੋਕ ਸ਼ਾਹੀ, ਅਸ਼ਵਨੀ ਸ਼ਰਮਾ, ਬਲਦੇਵ ਸਿੰਘ, ਪ੍ਰਧਾਨ ਜ਼ਿਲ੍ਹਾ ਮਹਿਲਾ ਕਾਂਗਰਸ, ਰਿਸ਼ੂ ਆਦੀਆ, ਗੁਰਮੀਤ ਸਿੱਧੂ, ਸੰਨੀ ਰਾਜਪੂਤ, ਆਕਾਸ਼ ਗੋਲਡੀ, ਜਸਪਿਨ ਸੰਧਰ, ਆਦਿ ਹਾਜਰ ਹੋਏ।

Comments