**ਪਿੰਡ ਕਲਹੇੜੀ ਵਿੱਚ ਸ੍ਰੀ ਮਦ ਭਾਗਵਤ ਕਥਾ 8 ਮਈ ਤੋਂ 14 ਮਈ ਤੱਕ ਕਰਵਾਈ ਜਾ ਰਹੀ ਹੈ।**ਕਥਾ ਵਿਆਸ ਡਾਕਟਰ ਸੁਨੀਲ ਕੁਮਾਰ ਸ਼ਰਮਾ ਸ੍ਰੀ ਮਦ ਭਾਗਵਤ ਕਥਾ ਗਿਆਨ ਯੱਗ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ।*ਕਥਾ ਦਾ ਸਮਾਂ ਦੁਪਹਿਰ 12:30 ਤੋਂ 3:30 ਵਜੇ ਹੋਵੇਗਾ।
ਹੁਸ਼ਿਆਰਪੁਰ/ਦਲਜੀਤ ਅਜਨੋਹਾ
ਪਿੰਡ ਕਲਹੇੜੀ ਭਧਰਵਾੜ ਸਰਕਾਘਾਟ ਵਿੱਚ ਸ੍ਰੀ ਮਦ ਭਾਗਵਤ ਕਥਾ ਭਗਤੀ ਗਿਆਨ ਯੱਗ 8 ਮਈ ਤੋਂ 14 ਮਈ ਤੱਕ ਕਰਵਾਇਆ ਜਾ ਰਿਹਾ ਹੈ, ਜਿਸ ਦੌਰਾਨ 8 ਮਈ ਨੂੰ ਸਵੇਰੇ 10 ਵਜੇ ਕਲਸ਼ ਯਾਤਰਾ ਹੋਵੇਗੀ ਅਤੇ ਦੁਪਹਿਰ 12:30 ਵਜੇ ਤੋਂ 3:30 ਵਜੇ ਤੱਕ ਸ੍ਰੀ ਮਦ ਭਾਗਵਤ ਕਥਾ ਵਿਆਸ ਪੰਡਤ ਡਾਕਟਰ ਸੁਨੀਲ ਕੁਮਾਰ ਸ਼ਰਮਾ ਸੰਗਤਾਂ ਨੂੰ ਰੋਜ਼ਾਨਾ ਸ੍ਰੀ ਮਦ ਭਾਗਵਤ ਕਥਾ ਨਾਲ ਨਿਹਾਲ ਕਰਨਗੇ ਅਤੇ ਰੋਜ਼ਾਨਾ ਰਾਤ 8 ਵਜੇ ਤੋਂ 10 ਵਜੇ ਤੱਕ ਆਰਤੀ ਤੇ ਸੰਕੀਰਤਨ ਹੋਵੇਗਾ। ਇਸ ਪ੍ਰੋਗਰਾਮ ਵਿੱਚ ਮੁੱਖ ਯਜ਼ਮਾਨ ਪੰਡਤ ਦੀਨਾ ਨਾਥ ਸ਼ਰਮਾ ਤੇ ਉਨ੍ਹਾਂ ਦਾ ਸਮੁੱਚਾ ਪਰਿਵਾਰ ਰਹੇਗਾ। ਸੰਗਤਾਂ ਨੂੰ ਭੰਡਾਰਾ ਨਿਰੰਤਰ ਵਰਤਾਇਆ ਜਾਵੇਗਾ।
Comments
Post a Comment