***ਬੱਸੀ ਕਲਾਂ ਦੇ ਸ਼੍ਰੀ ਦੁਰਗਾ ਦਿਨੇਸ਼ਵਰੀ ਮੰਦਿਰ ਵਿਖੇ 55 ਵਾਂ ਸਾਲਾਨਾ ਜਾਗਰਣ 28 ਮਈ ਨੂੰ ਕਰਵਾਇਆ ਜਾਵੇਗਾ***ਇਸ ਜਾਗਰਣ ਦੌਰਾਨ ਪ੍ਰਮੁੱਖ ਕਲਾਕਾਰ ਮਹਾਂਮਾਈ ਦੀ ਮਹਿਮਾ ਦਾ ਗੁਣਗਾਨ ਕਰਨਗੇ


ਹੁਸ਼ਿਆਰਪੁਰ/ਦਲਜੀਤ ਅਜਨੋਹਾ 
ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਬੱਸੀ ਕਲਾਂ ਦੇ ਸ਼੍ਰੀ ਦੁਰਗਾ ਦਿਨੇਸ਼ਵੇਰੀ ਮੰਦਰ ਵਿਖੇ ਸਮੂਹ ਸ਼੍ਰੀ ਦੁਰਗਾ ਦਿਨੇਸ਼ਵਰੀ ਮੰਦਿਰ ਕਮੇਟੀ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਹਾਂਮਾਈ ਦਾ 55ਵਾਂ ਸਲਾਨਾ ਜਾਗਰਣ 28 ਮਈ ਨੂੰ ਬਹੁਤ ਹੀ ਪ੍ਰੇਮ ਤੇ ਸ਼ਰਧਾ ਨਾਲ ਕਰਵਾਇਆ ਜਾ ਰਿਹਾ ਹੈ ਇਸ ਜਾਗਰਣ ਦੇ ਕਾਰਡ ਸਮੂਹ ਕਮੇਟੀ ਅਹੁਦੇਦਾਰਾਂ ਮੈਂਬਰਾਂ ਵਲੋਂ ਜਾਰੀ ਕੀਤਾ ਗਿਆ ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ ਮਹੰਤ ਸੋਨੂੰ ਜੀ ਲੁਧਿਆਣਾ ਵਾਲੇ ਜਾਗਰਣ ਦਾ ਆਗ਼ਾਜ਼ ਸ਼੍ਰੀ ਗਣੇਸ਼ ਬੰਦਨਾ ਤੇ ਮਹਾਂਮਾਈ ਦੀ ਮਹਿਮਾ ਸੁਣਾ ਕੇ ਕਰਨਗੇ ਤੇ ਤਾਰਾ ਰਾਣੀ ਕਥਾ ਕਰਨਗੇ ਇਸ ਜਾਗਰਣ ਵਿੱਚ ਪ੍ਰਮੁੱਖ ਕਲਾਕਾਰ ਜਿਨ੍ਹਾਂ ਵਿੱਚ ਹਰਸ਼ ਸਿਕੰਦਰ ਜਲੰਧਰ ਵਾਲੇ ਤੇ ਗੁੱਡੂ ਵਾਧਵਾ ਮਹਾਂਮਾਈ ਦੀ ਮਹਿਮਾ ਦਾ ਗੁਣਗਾਨ ਕਰਨਗੇ ਤੇ ਇਸ ਮੌਕੇ ਸੰਗਤਾਂ ਨੂੰ ਮਹਾਂਮਾਈ ਦਾ ਭੰਡਾਰਾ ਨਿਰੰਤਰ ਵਰਤਾਇਆ ਜਾਵੇਗਾ ਇਸ ਮੌਕੇ ਵਿਨੋਦ ਸ਼ਾਹ ,ਪ੍ਰਧਾਨ ਰਾਜ ਕੁਮਾਰ ਧੀਰ, ਦੇਸ਼ ਬੰਧੂ ਰੱਤੀ ,ਪੰਡਿਤ ਫੂਲ ਚੰਦ ਜੀ
ਵਿਕਾਸ ਧੀਰ, ਮਾਸਟਰ ਰਾਜੇਸ਼ ਕੁਮਾਰ ਸ਼ਰਮਾਕ੍ਰਿਸ਼ਨ ਸਚਦੇਵਾ, ਪਵਨ ਅਰੋੜਾ, ਰਿੰਕੂ ਅਰੋੜਾਬ੍ਰਹਮ ਦੱਤ, ਰੱਤੀ, ਹਰੀ ਸ਼ਰਨ ਗੌਤਮ, ਬਲਰਾਮ ਰੱਤੀ, ਸ਼ਿਵ ਨੰਦਨ ਗੋਪਾਲ, ਕਿਸ਼ਨ, ਰੀਚਾ ਸੂਦ
ਰੋਹਿਤ ਸ਼ਰਮਾ, ਦੀਪਕ ਚਢ਼ਾ ਆਦਿ ਹਾਜ਼ਰ ਸਨ

Comments