ਹੁਸ਼ਿਆਰਪੁਰ/ਦਲਜੀਤ ਅਜਨੋਹਾ
ਪਿੰਡ ਜੇਜ਼ੋਂ ਦੋਆਬਾ ਦੇ ਪ੍ਰਾਚੀਨ ਜਵਾਲਾ ਪੁਰੀ ਮੰਦਰ ਵਿੱਚ ਸਵਾਮੀ ਮੋਹਨ ਗਿਰੀ ਜੀ ਦੀ 32ਵੀਂ ਸਲਾਨਾ ਪੁਣਿਯ ਤਿਥੀ 7 ਮਈ ਨੂੰ ਡੇਰਾ ਮੁਖੀ ਸਵਾਮੀ ਕਮਲੇਸ਼ ਪੁਰੀ ਜੀ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਬਹੁਤ ਹੀ ਪਿਆਰ ਅਤੇ ਸ਼ਰਧਾ ਨਾਲ ਮਨਾਈ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਵਾਮੀ ਕਮਲੇਸ਼ ਪੁਰੀ ਜੀ ਨੇ ਦੱਸਿਆ ਕਿ ਇਸ ਮੌਕੇ ਤੇ ਪਹਿਲਾਂ ਸ਼੍ਰੀ ਸੁੰਦਰ ਕਾਂਡ ਪਾਠ ਦੇ ਭੋਗ ਪਾਏ ਜਾਣਗੇ, ਉਪਰੰਤ ਸੰਤ ਮਹਾਤਮਾਵਾਂ ਵੱਲੋਂ ਹਾਜਰ ਸੰਗਤਾਂ ਨੂੰ ਪ੍ਰਵਚਨਾਂ ਰਾਹੀਂ ਨਿਹਾਲ ਕੀਤਾ ਜਾਵੇਗਾ ਅਤੇ ਸੰਗਤਾਂ ਲਈ ਭੰਡਾਰਾ ਨਿਰੰਤਰ ਵਰਤਾਇਆ ਜਾਵੇਗਾ।
Comments
Post a Comment