***ਦਰਬਾਰ ਪੀਰ ਬਾਬਾ ਰਹਿਮਤ ਸ਼ਾਹ ਜੀ ਵਿੱਚ 2 ਦਿਨਾਂ ਦਾ ਸਲਾਨਾ ਮੇਲਾ ਸ਼ੁਰੂ****ਵੱਖ ਵੱਖ ਪ੍ਰਮੁੱਖ ਕਲਾਕਾਰਾਂ ਵੱਲੋਂ ਬਾਬਾ ਜੀ ਦੇ ਚਰਨਾਂ ਵਿੱਚ ਆਪਣੇ ਗੀਤਾਂ, ਕਵਾਲੀਆਂ ਅਤੇ ਨਕਲਾਂ ਨਾਲ ਹਾਜ਼ਰੀ ਲਗਾਈ ਗਈ***ਇਸ ਮੌਕੇ 'ਤੇ ਖਾਸ ਤੌਰ 'ਤੇ ਪਹੁੰਚੇ ਮੁੱਖ ਮਹਿਮਾਨ ਅਤੇ ਪ੍ਰਮੁੱਖ ਸਖਸ਼ੀਅਤਾਂ ਨੂੰ ਬਾਬਾ ਜੀ ਵਲੋਂ ਸਨਮਾਨਤ ਕੀਤਾ ਗਿਆ
ਹੁਸ਼ਿਆਰਪੁਰ/ਦਲਜੀਤ ਅਜ਼ਨੋਹਾ
ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਪੱਟੀ ਦੇ ਦਰਬਾਰ ਪੀਰ ਬਾਬਾ ਰਹਿਮਤ ਸ਼ਾਹ ਜੀ ਵਿੱਚ, ਮੁੱਖ ਸੇਵਾਦਾਰ ਬਾਬਾ ਰਤਨ ਸਿੰਘ ਧਨੋਤਾ ਦੀ ਅਗਵਾਈ ਵਿੱਚ, ਹਰ ਸਾਲ ਵਾਂਗ ਇਸ ਸਾਲ ਵੀ 36ਵਾਂ ਦੋ ਦਿਨਾਂ ਦਾ ਸਲਾਨਾ ਜੋੜ ਮੇਲਾ 31 ਮਈ ਤੇ 1 ਜੂਨ ਨੂੰ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਪੀਰ ਬਾਬਾ ਰਹਿਮਤ ਸ਼ਾਹ ਜੀ ਦੀਆਂ ਅਸ਼ੀਰਵਾਦ ਨਾਲ ਬਹੁਤ ਪਿਆਰ ਤੇ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਅੱਜ ਇਸ ਮੇਲੇ ਦਾ ਆਰੰਭ ਹੋਇਆ ਜਿਸ ਵਿੱਚ ਪ੍ਰਮੁੱਖ ਕਲਾਕਾਰਾਂ ਵੱਲੋਂ ਬਾਬਾ ਜੀ ਦੇ ਸ਼੍ਰੀ ਚਰਨਾਂ ਵਿੱਚ ਆਪਣੇ ਗੀਤਾਂ, ਕਵਾਲੀਆਂ ਅਤੇ ਨਕਲਾਂ ਨਾਲ ਹਾਜ਼ਰੀ ਲਗਾਈ ਗਈ।ਜਿਨ੍ਹਾਂ ਵਿੱਚ ਰਾਜੇਸ਼ ਚਾਂਦਲਾ, ਦਲਵਿੰਦਰ ਦਿਆਲ ਪੁਰੀ, ਸ਼੍ਰੀ ਦਾਸ ਅਤੇ ਦਾਸ, ਸ਼ਿਵਾ ਰੋਪੜ, ਰਾਜੂ ਸ਼ਾਹ ਮਸਤਾਨਾ, ਪ੍ਰੇਮ ਹੀਰਾ, ਉਪਕਾਰ ਪੱਟੀ, ਹੈਰੀ ਬਾਦਸ਼ਾਹ, ਜੀ ਸਿੱਧੂ, ਗਿਰਧਾਰੀ ਲਾਲ ਅਤੇ ਉਨ੍ਹਾਂ ਦੀ ਪਾਰਟੀ ਸ਼ਾਮਿਲ ਸਨ। ਇਸੇ ਤਰ੍ਹਾਂ ਕੱਲ 1 ਜੂਨ ਨੂੰ ਸਵੇਰੇ 10-15 ਵਜੇ ਸਮੂਹ ਸੰਗਤਾਂ ਦੀ ਹਾਜ਼ਰੀ ਵਿੱਚ ਚਾਦਰ ਚੜ੍ਹਾਉਣ ਦੀ ਰਸਮ ਅਦਾ ਕੀਤੀ ਜਾਵੇਗੀ।
ਮੇਲੇ ਦੌਰਾਨ ਮੁੱਖ ਮਹਿਮਾਨਾਂ ਵਜੋਂ ਸਾਂਸਦ ਡਾਕਟਰ ਰਾਜ ਕੁਮਾਰ ਚੱਬੇਵਾਲ ਅਤੇ ਵਿਧਾਇਕ ਡਾਕਟਰ ਇਸ਼ਾਕ ਕੁਮਾਰ ਚੱਬੇਵਾਲ ਮੌਜੂਦ ਸਨ। ਖਾਸ ਤੌਰ 'ਤੇ ਕੇ ਕੇ ਆਯੁਰਵੇਦਿਕ ਮੈਡੀਸਿਨਜ਼ ਅਤੇ ਅਕੂਪ੍ਰੈਸ਼ਰ ਫਿਜਿਓਥੈਰੇਪੀ ਕੇਅਰ ਸੈਂਟਰ ਵੱਲੋਂ ਨਿਸ਼ੁਲਕ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ। ਮੇਲੇ ਵਿੱਚ ਰਾਮ ਮੌਜੀ ਬੀਟ ਗਰੁੱਪ ਚੱਬੇਵਾਲ, ਢੋਲੀ ਪੀਰ ਨਿਗਾਹਾ ਵੀ ਸ਼ਾਮਿਲ ਰਹੇ। ਇਸ ਮੌਕੇ 'ਤੇ ਮੁੱਖ ਸੇਵਾਦਾਰ ਬਾਬਾ ਰਤਨ ਸਿੰਘ ਧਨੋਤਾ ਵੱਲੋਂ ਮੇਲੇ ਦੇ ਪਹਿਲੇ ਦਿਨ ਪਹੁੰਚੇ ਮੁੱਖ ਮਹਿਮਾਨਾਂ ਅਤੇ ਪ੍ਰਮੁੱਖ ਸਖਸ਼ੀਅਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਬਾਬਾ ਜੀ ਨੇ ਦੱਸਿਆ ਕਿ ਇਸ ਮੇਲੇ ਦੌਰਾਨ ਵਿਸ਼ੇਸ਼ ਸਹਿਯੋਗ ਪਿੰਡ ਦੇ ਸਰਪੰਚ ਅਤੇ ਅਜੈ ਪਰਮਾਰ ਦਾ ਰਿਹਾ।
ਮੰਚ ਦਾ ਸੰਚਾਲਨ ਮਨਜੀਤ ਰਾਜਾ ਕਰ ਰਹੇ ਹਨ। ਇਸ ਮੌਕੇ 'ਤੇ ਸੰਗਤਾਂ ਨੂੰ ਬਾਬਾ ਜੀ ਦਾ ਭੰਡਾਰਾ ਲਗਾਤਾਰ ਵਰਤਾਇਆ ਗਿਆ। ਇਸ ਮੌਕੇ 'ਤੇ ਮੌਜੂਦ ਸੇਵਾਦਾਰਾਂ ਅਤੇ ਸੰਗਤਾਂ ਵਿੱਚ ਬਾਬਾ ਰਤਨ ਸਿੰਘ ਧਨੋਤਾ, ਨਿਰਮਲ ਸਿੰਘ ਨਿਕਾ, ਸਰਬਜੀਤ ਸਿੰਘ ਫੁਲ, ਪ੍ਰੀਤ ਸਮਰਾਲਾ, ਧਰਮਪਾਲ ਦਸੂਹਾ, ਸ਼ਿੰਗਾਰਾ ਚੰਦ ਪੱਟੀ, ਸੁਰਜੀਤ ਤਾਜੋਵਾਲ, ਭਗਤ ਰਾਮ ਪਾਲ, ਮਨਜਿੰਦਰ ਸਿੰਘ, ਬਲਜੀਤ ਸਿੰਘ, ਨਿਰਮਲ ਸਿੰਘ, ਮਦਨ ਲਾਲ, ਰਣਜੀਤ ਕੌਰ, ਭੂਪਿੰਦਰ ਕੌਰ, ਕੁਲਵਿੰਦਰ ਕੌਰ, ਜਸਵਿੰਦਰ ਕੌਰ, ਸਤਿਆ ਦੇਵੀ, ਪ੍ਰਭਜੀਤ ਸਿੰਘ ਬਾਜਵਾ, ਸਤਨਾਮ ਸਿੰਘ ਅਤੇ ਤਰਲੌਕ ਸਿੰਘ ਆਦਿ ਤੋਂ ਇਲਾਵਾ ਹੋਰ ਵੀ ਕਈ ਸ ਗਤਾਂ ਵੱਡੀ ਗਿਣਤੀ ਵਿੱਚ ਹਜ਼ਿਰ ਸਨ।
Comments
Post a Comment