***ਪਿੰਡ ਚੇਤਾ ਵਿਖੇ ਬਾਬਾ ਸਈਂ ਨਮਿਤ ਸ਼ਾਹ ਜੀ ਦੇ ਦਰਬਾਰ 'ਤੇ ਸਲਾਨਾ ਮੇਲਾ 24 ਮਈ ਨੂੰ ਮਨਾਇਆ ਜਾ ਰਿਹਾ ਹੈ/ ਡਾਕਟਰ ਸੁਰਜੀਤ***ਇਸ ਮੇਲੇ ਵਿੱਚ ਪ੍ਰਮੁੱਖ ਕਲਾਕਾਰ ਸ਼ਾਮਿਲ ਹੋ ਕੇ ਸਾਈ ਜੀ ਦੀ ਮਹਿਮਾ ਦਾ ਗੂਣਗਾਨ ਕਰਨਗੇ/ਡਾਕਟਰ ਸੁਰਜੀਤ
ਹੁਸ਼ਿਆਰਪੁਰ/ਦਲਜੀਤ ਅਜਨੋਹਾ — ਪਿੰਡ ਚੇਤਾ (ਐਸ ਬੀ ਐਸ ਨਗਰ) ਦੇ ਦਰਬਾਰ ਬਾਬਾ ਸਾਂਈਂ ਨਮਿਤ ਸ਼ਾਹ ਜੀ 'ਤੇ ਸਲਾਨਾ ਮੇਲਾ, ਸਮੂਹ ਨਗਰ ਵਾਸੀਆਂ ਅਤੇ ਹੀਰ ਪਰਿਵਾਰਾਂ ਵਲੋਂ ਸਾਂਝੇ ਤੌਰ ਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 24 ਮਈ ਨੂੰ ਬਹੁਤ ਪਿਆਰ ਤੇ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾਕਟਰ ਸੁਰਜੀਤ ਨੇ ਦੱਸਿਆ ਕਿ ਇਸ ਮੇਲੇ ਵਿੱਚ ਮੁੱਖ ਕਲਾਕਾਰਾਂ ਵਿੱਚ ਪਰਵੇਜ਼ ਆਲਮ, ਸੱਤੀ ਖੋਖੇਵਾਲੀਆ, ਆਰ ਯੋਗੀ ਅਤੇ ਜੇ ਐਸ ਤਖਰ ਸ਼ਾਮਿਲ ਹੋਣਗੇ ਜੋ ਸਈਂ ਜੀ ਦੀ ਮਹਿਮਾ ਦਾ ਗੂਣਗਾਨ ਕਰਨਗੇ ਅਤੇ ਉਨ੍ਹਾਂ ਦਾ ਆਸ਼ੀਰਵਾਦ ਪ੍ਰਾਪਤ ਕਰਨਗੇ। ਮੇਲੇ ਦੌਰਾਨ ਸਮੂਹ ਸੰਗਤਾਂ ਵੱਲੋਂ ਠੰਡੇ-ਮੀਠੇ ਜਲ ਦੀ ਛਬੀਲ ਵਰਤਾਈ ਜਾਵੇਗੀ ਅਤੇ ਸੰਗਤਾਂ ਨੂੰ ਬਾਬਾ ਜੀ ਦਾ ਭੰਡਾਰਾ ਵਰਤਾਇਆ ਜਾਵੇਗਾ। ਇਸ ਮੌਕੇ 'ਤੇ ਹੋਰ ਸੇਵਾਦਾਰ ਵੀ ਮੌਜੂਦ ਸਨ।
Comments
Post a Comment