ਪੈਟਰੋਲ,ਡੀਜਲ ਦੀਆਂ 2 ਹਫਤਿਆਂ ਵਿਚ 4 ਵਾਰ ਕੀਮਤਾਂ ਵਧਾਣ ਨੂੰ ਲੈ ਕੇ ਮਾਹਿਲਪੁਰ ਟਰੱਕ ਯੁਨੀਅਨ ਵਿਚ ਕੇਂਦਰ ਸਰਕਾਰ ਵਿਰੁਧ ਕੀਤਾ ਮੁਜਾਹਰਾ।ਸਾਰੀਆਂ ਪ੍ਰੇਦਸ਼ ਸਰਕਾਰਾਂ ਤੇ ਕੇਂਦਰ ਸਰਕਾਰ ਟੇਕਸਾਂ ਵਿਚ ਕਟੋਤੀ ਕਰਕੇ ਮੰਹਿਗਾਈ ਦਾ ਬੋਝ ਘਟਾਉਣ /ਧੀਮਾਨ
ਹੁਸ਼ਿਆਰਪੁਰ/ਦਲਜੀਤ ਅਜਨੋਹਾ
ਕੇਂਦਰ ਸਰਕਾਰ ਵਲੋਂ ਪੈਟਰੋਲ,ਡੀਜ਼ਲ ਦੀਆਂ 2 ਹਫਤਿਆਂ ਵਿਚ 4 ਵਾਰ ਕੀਮਤਾਂ ਵਧਾਉਣ ਨੂੰ ਲੈ ਕੇ ਮਾਹਿਲਪੁਰ ਟਰੱਕ ਯੁਨੀਅਨ ਵਿਚ ਗੱਡੀਆਂ ਖੜੀਆਂ ਕਰਕੇ ਯੁਨੀਅਨ ਦੇ ਪ੍ਰਧਾਨ ਬਲਜੀਤ ਸਿੰਘ ਬੈਂਸ ਅਤੇ ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਦੀ ਅਗਵਾਈ ਵਿਚ ਕੇਂਦਰ ਸਰਕਾਰ ਦੀਆਂ ਗਲੀਆਂ ਨੀਤੀਆਂ ਦੇ ਵਿਰੁਧ ਮੁਜਾਹਰਾ ਕੀਤਾ ਤੇ ਕਿਹਾ ਕਿ ਇਨ੍ਹਾਂ ਪੈਟਰੋਲੀਅਮ ਪਦਾਰਥਾਂ ਦੀਆਂ ਵਾਰ ਵਾਰ ਕੀਮਤਾਂ ਵਧਣ ਨਾਲ ਟਰਾਂਸਪੋਰਟ ਦੀ ਧੰਦਾ ਪੂਰੀ ਤਰ੍ਹਾਂ ਚੋਪਟ ਹੋਣ ਵੱਲ ਵਧੇਗਾ।ਬੈਂਸ ਅਤੇ ਧੀਮਾਨ ਨੇ ਕਿਹਾ ਕਿ ਟਰਾਂਸਪੋਟਰ ਦੇਸ਼ ਅੰਦਰ ਹਜਾਰਾਂ ਲੋਕਾਂ ਨੂੰ ਰੁਜਗਾਰ ਮੁਹਈਆ ਕਰਵਾ ਰਹੇ ਹਨ ਤੇ ਸਰਕਾਰ ਫਿਰ ਟਰਾਂਸਪੋਟਰਾਂ ਨੂੰ ਹਰ ਪਾਸੇ ਤੋਂ ਕੁਚਲਣ ਵਿਚ ਲੱਗੀ ਹੋਈ ਹੈ।ਪੈਟਰੋਲ,ਡੀਜਲ ਦੀਆਂ ਵਾਰ ਵਾਰ ਕੀਮਤਾਂ ਵਧਣ ਨਾਲ ਭੋਜਨ ਪਦਾਰਥਾਂ ਦੀਆਂ ਕੀਮਤਾਂ ਵਿਚ ਅਥਾਹ ਵਾਧਾ ਹੋ ਗਿਆ ਤੇ ਲੋਕਾਂ ਵਿਚ ਹਾਹਾਕਾਰ ਮਚੀ ਪਈ ਹੈ।ਟਰਾਂਸਪੋਟਰ ਤਾ ਪਹਿਲਾਂ ਹੀ ਸਰਕਾਰਾਂ ਦੀਆਂ ਗਲੱਤ ਨੀਤੀਆਂ ਕਾਰਨ ਭਾਰੀ ਟੈਕਸ,ਟੋਲ ਪਲਾਜਿਆਂ ਦੇ ਲੋਡ ਅਤੇ ਭਾਰੀ ਪਰਮਿਟ ਫੀਸਾਂ ਦੇ ਕੱਨੇ ਦਬੇ ਪਏ ਹਨ ਤੇ ਟਰੱਕਾਂ ਦਾ ਕੰਮ ਪਹਿਲਾਂ ਨਾਲੋਂ ਬਹੁਤ ਘੱਟ ਗਿਆ ਹੈ।ਕੰਮ ਘਟਣ ਨਾਲ ਭਾਰੀ ਕਰਜਿਆਂ ਦਾ ਬੋਝ ਚੁਕਣਾ ਅੋਖਾਂ ਹੋਇਆ ਪਿਆ ਹੈ।ਉਨ੍ਹਾਂ ਕਿਹਾ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦਾ ਬੋਝ ਟੇਕਸਾਂ ਦਾ ਭਾਰ ਘਟਾ ਕੇ ਘਟਾਇਆ ਜਾ ਸਕਦਾ ਹੈ ਪਰ ਸਰਕਾਰਾਂ ਪਤਾ ਨਹੀਂ ਅਜਿਹਾ ਕਿਉਂ ਨਹੀਂ ਕਰ ਰਹੀਆਂ।ਉਨ੍ਹਾਂ ਕਿਹਾ ਕਿ ਪੈਟਰੋਲ ਅਤੇ ਡੀਜਲ ਉਤੇ ਪਹਿਲਾਂ ਹੀ ਭਾਰੀ ਟੈਕਸਾਂ ਦਾ ਬੋਝ ਲੱਦਿਆ ਹੋਇਆ ਹੈ।ਕੁਝ ਪ੍ਰੇਦਸ਼ ਸਰਕਾਰਾਂ ਅਤੇ ਕੁਝ ਕੇਂਦਰ ਸਰਕਾਰ ਨੂੰ ਅਲੱਗ ਤਰ੍ਹਾਂ ਦੇ ਲੱਗੇ ਟੈਕਸਾਂ ਨੂੰ ਘਟਾ ਕੇ ਲੋਕਾਂ ਉਤੇ ਪਾਏ ਗਏ ਕੀਮਤਾਂ ਦੇ ਵਾਧੇ ਨੂੰ ਅਸਾਨੀ ਨਾਲ ਰੋਕਿਆ ਜਾ ਸਕਦਾ ਹੈ।ਧੀਮਾਨ ਨੇ ਕਿਹਾ ਕਿ ਸਰਕਾਰਾਂ ਜਾਣਬੁਝ ਕੇ ਪੈਟਰੋਲ ਅਤੇ ਡੀਜ਼ਲ ਨੂੰ ਜੀ ਐਸ ਟੀ ਦੇ ਘੇਰੇ ਅੰਦਰ ਨਹੀਂ ਲਿਆ ਰਹੀ ਤੇ ਜਿਸ ਕਾਰਨ ਪੈਟਰੋਲ ਤੇ ਡੀਜਲ ਉਤੇ ਟੇਕਸਾਂ ਦਾ ਭਾਰੀ ਬੋਝ ਹੈ।ਇਨ੍ਹਾਂ ਪੈਟਰੋਲੀਅਮ ਪਦਾਰਥਾਂ ਦਾ ਭਾਜਪਾ ਸਰਕਾਰ ਦਾ ਅਲੱਗ ਹੀ ਫਾਰਮੂਲਾ ਹੈ ਕਿ ਨੇਪਾਲ ਨੂੰ 58 ਰੁ:,ਬੰਗਲਾ ਦੇਸ਼ ਲੂੰ 60 ਰੁ:,ਸ਼੍ਰੀ ਲੰਕਾ ਨੂੰ 54 ਰੁ:,ਭੁਟਾਨ ਨੂੱ 52 ਰੁ: ਪ੍ਰਤੀ ਲੀਟਰ ਵਿਕਰੀ ਕੀਤਾ ਜਾ ਰਿਹਾ ਹੈ ਤੇ ਭਾਰਤ ਵਿਚ ਹੁਣ 100 ਦੇ ਪਾਰ ਵੇਚਿਆ ਜਾ ਰਿਹਾ ਹੈ।ਇਹ ਲੋਕਾਂ ਨਾਲ ਬਹੁਤ ਵੱਡਾ ਵਿਤਕਰਾ ਕੀਤਾ ਜਾ ਰਿਹਾ ਹੈ।ਬੈਂਸ ਨੇ ਟਰਾਂਸਪੋਅਰਾਂ ਨੂੰ ਅਪੀਲ ਕੀਤੀ ਕਿ ਉਹ ਪੂਰੀ ਤਰ੍ਹਾਂ ਲਾਮਬੰਦ ਹੋਣ।
ਧੀਮਾਨ ਨੇ ਦਸਿਆ ਕਿ ਜਿਹੜੇ ਦੇਸ ਤੋਂ ਤੇਲ ਖ੍ਰੀਦ ਕਰਦੇ ਹਨ ਉਹ ਅਪਣੇ ਅਪਣੇ ਦੇਸ਼ ਵਿਚ ਭਾਰਤ ਨਾਲੋਂ ਸਸਤਾ ਤੇਲ ਵਿਕਰੀ ਕਰ ਰਹੇ ਹਨ।ਦੇਸ ਦਾ ਹਰ ਵਿਕਾਸ ਪੈਟਰੋਲ ਅਤੇ ਡੀਜ਼ਲ ਉਤੇ ਨਿਰਭਰ ਕਰਦਾ ਹੈ।ਸਵਾਲ ਇਹ ਪੈਦਾ ਹੁੰਦਾ ਹੈ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਭਾਰਤੀ ਲੋਕਾਂ ਨੂੰ ਬਾਕੀ ਦੇਸ਼ਾਂ ਦੇ ਲੋਕਾਂ ਨਾਲੋਂ ਮੰਹਿਗਾ ਤੇਲ ਵਿਕਰੀ ਕਰਕੇ ਮੱਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ।ਧੀਮਾਨ ਨੇ ਕਿਹਾ ਕਿ ਭਾਜਪਾ ਵਲੋਂ ਮੰਹਿਗਾਈ ਦੇ ਲੱਦੇ ਜਾ ਰਹੇ ਭਾਰ ਨਾਲ ਦੇਸ਼ ਦਾ ਆਰਥਿਕ ਅਤੇ ਸਮਾਜਿਕ ਸੰਤੁਲਨ ਪੂਰੀ ਤਰ੍ਹਾਂ ਚਰ ਮਰਾ ਜਾਵੇਗਾ।ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮੰਹਿਗਾਈ ਦੇ ਵਿਰੁਧ ਇਕਠੇ ਹੋ ਕੇ ਲਾਮਬੰਦ ਹੋਣ ਤੇ ਸਰਕਾਰ ਤੋਂ ਮੰਗ ਕੀਤੀ ਕਿ ਸਾਰੇ ਦੇਸ਼ ਦੀਆਂ ਸਰਕਾਰਾਂ ਅਪਣੇ ਟੈਕਸਾਂ ਵਿਚ ਤੁਰੰਤ ਕਟੋਤੀ ਕਰਨ ਤਾਂ ਕਿ ਲੋਕਾਂ ਨੁੰ ਮੰਹਿਗਾਈ ਦਾ ਮਾਰ ਤੋਂ ਬਚਾਇਆ ਜਾ ਸਕੇ।ਇਸ ਮੋਕੇ ਇੰਦਰਜੀਤ ਸਿੰਘ, ਦੁਰਦੀਪ ਸਿੰਘ ਸੰਘਾ, ਹਰਜਿੰਦਰ ਸਿੰਘ, ਸੁਰਜੀਤ ਸਿੰਘ,ਗੁਰਦੇਵ ਸਿੰਘ, ਵਾਰਿੰਦਰ ਸਿੰਘ, ਜ਼ਸਵੀਰਬ ਸਿੰਘ, ਬਲਵਿੰਦਰ ਸਿੰਘ,ਗੁਰਦੀਪ ਸਿੰਘ, ਜਾਗੀਰ ਸਿੰਘ, ਕਸ਼ਮੀਰ ਸਿੰਘ, ਬਲਵਿੰਦਰ ਸਿੰਘ, ਸੁੱਚਾ ਸਿੰਘ, ਸਤਨਾਮ ਸਿੰੰਘ,ਨਰੰਜਨ ਸਿੰਘ, ਬਾਲ ਕ੍ਰਿਸ਼ਨ ਅਤੇ ਗੁਰਮੀਤ ਸਿੰਘ ਆਦਿ ਹਾਜਰ ਸਨ।
Comments
Post a Comment