ਦਰਬਾਰ ਬਾਪੂ ਬਲਬੀਰ ਦਾਸ ਜੀ ਮੈਲੀ ਵਿੱਚ ਮੂਰਤੀ ਸਥਾਪਨਾ ਦਿਵਸ 17 ਮਈ ਨੂੰ ਮਨਾਇਆ ਜਾਵੇਗਾ / ਬਾਬਾ ਬਲਬੀਰ ਦਾਸ***ਇਹ ਮੂਰਤੀ ਸਥਾਪਨਾ ਦਿਵਸ ਅਲਮਸਤ ਫਕੀਰ ਬਾਪੂ ਗੰਗਾ ਦਾਸ ਜੀ ਦੀ ਮੂਰਤੀ ਸਥਾਪਨਾ ਨੂੰ ਸਮਰਪਿਤ ਹੋਵੇਗਾ / ਬਾਬਾ ਬਲਬੀਰ ਦਾਸ***ਇਸ ਸਮਾਗਮ ਨੂੰ ਸਮਰਪਿਤ ਸ਼੍ਰੀ ਰਾਮਾਇਣ ਜੀ ਦਾ ਪਾਠ ਨਿਰੰਤਰ ਜਾਰੀ ਅਤੇ ਹਵਨ ਕੀਤੇ ਜਾ ਰਹੇ ਹਨ।


ਹੁਸ਼ਿਆਰਪੁਰ/ਦਲਜੀਤ ਅਜਨੋਹਾ
ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਮੈਲੀ ਵਿਖੇ ਡੇਰਾ ਬਾਪੂ ਬਲਬੀਰ ਦਾਸ ਜੀ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅਲਮਸਤ ਫਕੀਰ ਬਾਪੂ ਗੰਗਾ ਦਾਸ ਜੀ ਦੀ ਮੂਰਤੀ ਸਥਾਪਨਾ ਦਿਵਸ 17 ਮਈ ਨੂੰ ਬਾਬਾ ਬਲਬੀਰ ਦਾਸ ਜੀ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਬਹੁਤ ਹੀ ਪ੍ਰੇਮ ਅਤੇ ਸ਼੍ਰੱਧਾ ਨਾਲ ਮਨਾਇਆ ਜਾਵੇਗਾ। ਬਾਬਾ ਬਲਬੀਰ ਦਾਸ ਜੀ ਨੇ ਦੱਸਿਆ ਕਿ ਇਸ ਮੂਰਤੀ ਸਥਾਪਨਾ ਦਿਵਸ ਨੂੰ ਸਮਰਪਿਤ ਸ਼੍ਰੀ ਰਾਮਾਇਣ ਪਾਠ ਨਿਰੰਤਰ ਜਾਰੀ ਹੈ ਅਤੇ ਉਸਦਾ ਭੋਗ 17 ਮਈ ਨੂੰ ਪਾਇਆ ਜਾਵੇਗਾ ਅਤੇ ਉਸ ਸਮੇਂ ਹਵਨ ਵਿੱਚ ਪੂਰਨ ਆਹੁਤੀ ਵੀ ਪਾਈ ਜਾਵੇਗੀ। ਉਪਰੰਤ ਪ੍ਰਮੁਖ ਕਲਾਕਾਰ, ਕਵਾਲ ਅਤੇ ਨਕਾਲ ਆਪਣੇ ਆਪਣੇ ਪ੍ਰੋਗਰਾਮਾਂ ਰਾਹੀਂ ਬਾਬਾ ਜੀ ਦੇ ਸ਼੍ਰੀ ਚਰਨਾਂ ਵਿੱਚ ਹਾਜ਼ਰੀ ਲਗਵਾਉਂਦੇ ਹੋਏ ਬਾਪੂ ਜੀ ਦੀ ਮਹਿਮਾ ਦਾ ਗੁਣਗਾਨ ਕਰਨਗੇ ਅਤੇ ਸੰਗਤਾਂ ਨੂੰ ਬਾਬਾ ਜੀ ਦਾ ਭੰਡਾਰਾ ਨਿਰੰਤਰ ਵੰਡਿਆ ਜਾਵੇਗਾ। ਇਸ ਮੌਕੇ ਓਮੀ ਬਾਬਾ, ਅਮਿਤ, ਮਨੀਸ਼, ਕਾਲਾ, ਦੀਸ਼ਾ, ਪ੍ਰੀਤੀ, ਅੰਜੂ, ਹੈਪੀ, ਮਦਨ, ਜਰਨੈਲ, ਗੁਲਜ਼ਾਰ ਅਤੇ ਪੰਡਤ ਸਹਿਜ ਰਾਮ ਆਦਿ ਮੌਜੂਦ ਸਨ।

Comments