ਬਸਪਾ ਦੇ ਸੰਘਰਸ਼ ਅੱਗੇ ਝੁਕੀ ਪੰਜਾਬ ਸਰਕਾਰ I ਸ਼੍ਰੀ ਖੁਰਾਲਗੜ੍ਹ ਸਾਹਿਬ ਦੀ ਧਰਤੀ ਤੋਂ ਠੇਕੇ ਬੰਦ ਕਰਨਾ, ਬਸਪਾ ਦੇ ਲੰਬੇ ਸੰਘਰਸ਼ ਦਾ ਨਤੀਜਾ - ਐਡਵੋਕੇਟ ਪਲਵਿੰਦਰ ਮਾਨਾ I

 

ਹੁਸ਼ਿਆਰਪੁਰ/ਦਲਜੀਤ ਅਜਨੋਹਾ 
 ਬਹੁਜਨ ਸਮਾਜ ਪਾਰਟੀ ਹਲਕਾ ਚੱਬੇਵਾਲ ਦੇ ਪਿੰਡ ਬਿਹਾਲੇ ਵਿਖੇ ਮੀਟਿੰਗ ਕੀਤੀ ਗਈ, ਜਿਸ ਵਿੱਚ ਵਿਸੇਸ ਤੌਰ ਤੇ ਬਸਪਾ ਇੰਚਾਰਜ ਹਲਕਾ ਚੱਬੇਵਾਲ ਐਡਵੋਕੇਟ ਪਲਵਿੰਦਰ ਮਾਨਾ ਜੀ ਪੋਹੁੰਚੇ ਅਤੇ ਉਨ੍ਹਾਂ ਦੇ ਨਾਲ ਸਰਦਾਰ ਦਵਿੰਦਰ ਸਿੰਘ ਜੀ ਬਾਹੋਵਾਲ ਇੰਚਾਰਜ ਬਾਮਸੇਫ ਜੀ ਵੀ ਪਹੁੰਚੇ, ਮੀਟਿੰਗ ਵਿੱਚ ਐਡਵੋਕੇਟ ਪਲਵਿੰਦਰ ਮਾਨਾ ਜੀ ਨੇ ਬੋਲਦੇ ਹੋਏ ਦਸਿਆ ਕਿ ਬਹੁਜਨ ਸਮਾਜ ਪਾਰਟੀ ਨੇ ਇਤਿਹਾਸਿਕ ਜਿੱਤ ਪ੍ਰਾਪਤ ਕੀਤੀ ਹੈ, ਉਨ੍ਹਾਂ ਦੱਸਿਆ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਪਵਿੱਤਰ ਧਰਤੀ ਚਰਨ ਛੋਹ ਧਰਤੀ ਸ਼੍ਰੀ ਖੁਰਾਲਗੜ੍ਹ ਸਾਹਿਬ ਵਿਖੇ ਮਜੂਦਾ ਸਰਕਾਰ ਵੱਲੋਂ ਸਰਾਬ ਦੇ ਠੇਕੇ ਖੋਲ੍ਹੇ ਗਏ ਸੀ ਜਿਸ ਦੇ ਵਿਰੋਧ ਵਿਚ ਬਹੁਜਨ ਸਮਾਜ ਪਾਰਟੀ ਕਾਫ਼ੀ ਲੰਮੇ ਸਮੇਂ ਤੋਂ ਸੰਘਰਸ ਕਰ ਰਹੀ ਸੀ ਜਿਸ ਵਿਚ ਬਹੁਜਨ ਸਮਾਜ ਪਾਰਟੀ ਨੇ ਇਤਿਹਾਸਿਕ ਜਿੱਤ ਪ੍ਰਾਪਤ ਕੀਤੀ ਹੈ ਤੇ ਮਜੂਦਾ ਪੰਜਾਬ ਸਰਕਾਰ ਨੂੰ ਝੁਕਣ ਲਈ ਮਜਬੂਰ ਕੀਤਾ ਹੈ ਤੇ ਸਰਕਾਰ ਨੇ ਠੇਕੇ ਬੰਦ ਕਰਨ ਦੀ ਸੁਰੂਆਤ ਕਰ ਦਿੱਤੀ ਹੈ I ਜਿਸ ਸਬੰਧੀ ਐਡਵੋਕੇਟ ਮਾਨਾ ਜੀ ਨੇ ਸਮੂਹ ਪਿੰਡ ਵਾਸੀਆਂ ਨੂੰ ਗੁਰ ਦੀਆਂ ਸੰਗਤਾ ਨੂੰ ਮੁਬਾਰਕ ਬਾਦ ਦਿੱਤੀ I 
ਇਸ ਮੌਕੇ ਪਿੰਡ ਦੇ ਵਿਚ ਸੰਗਠਨ ਨੂੰ ਮਜ਼ਬੂਤ ਕਰਦੇ ਹੋਏ ਸਾਥੀਆ ਨੂੰ ਲਾਮਬੰਦ ਕੀਤਾ ਅਤੇ ਐਡਵੋਕੇਟ ਪਲਵਿੰਦਰ ਮਾਨਾ ਜੀ ਨੇ ਪਿੰਡ ਵਾਸੀਆਂ ਨੂੰ ਇਹ ਵੀ ਦਸਿਆ ਕਿ ਇਸ ਸਰਕਾਰ ਦੇ ਚਲਦੇ ਬਾਬਾ ਸਾਹਿਬ ਜੀ ਦੇ ਸਟੈਚੂ ਨਾਲ ਨੋਵੀ ਵਾਰ ਬੇਅਦਬੀ ਹੋਈ ਹੈ ਅਤੇ ਪਿੰਡ ਨੂਰਪੁਰ ਜੱਟਾ ਵਿਖੇ ਦੂਸਰੀ ਹੋਈ ਸੀ ਜਿਸ ਸਬੰਦੀ ਬਸਪਾ ਨੇ ਮੌਕੇ ਤੇ ਦੋਸ਼ੀਆਂ ਖਿਲਾਫ ਪਰਚਾ ਦਰਜ ਕਰਵਾਇਆ ਤੇ ਦੋਸੀਆ ਨੂੰ ਗ੍ਰਿਫ਼ਤਾਰ ਕਰਵਾਇਆ ਤੇ ਜੇਲ ਦੇ ਅੰਦਰ ਸੁੱਟਿਆ I ਬਹੁਜਨ ਸਮਾਜ ਪਾਰਟੀ ਨੂੰ ਪਿੰਡ ਵਿੱਚ ਮਜ਼ਬੂਤ ਕਰਦੇ ਹੋਏ ਸੰਗਠਨ ਕਾਇਮ ਕੀਤਾ ਅਤੇ ਪਿੰਡ ਵਾਸੀਆਂ ਨੂੰ ਐਡਵੋਕੇਟ ਪਲਵਿੰਦਰ ਮਾਨਾ ਜੀ ਨੇ ਅਪੀਲ ਕੀਤੀ ਤੇ ਕਿਹਾ ਕਿ ਆਓ ਬਸਪਾ ਦੀ ਪੰਜਾਬ ਸਬਾਲੋ ਮੁਹਿੰਮ ਨਾਲ ਜੁੜਦੇ ਹੋਏ ਬਸਪਾ ਨੂੰ ਮਜ਼ਬੂਤ ਕਰੀਏ ਅਤੇ 2027 ਦੇ ਵਿਚ ਬਸਪਾ ਦੀ ਸਰਕਾਰ ਬਣਾਈਏ I ਇਸ ਮੌਕੇ ਹਾਜ਼ਰ ਸਾਥੀਆ ਵਿੱਚ ਰਾਜੇਸ਼ ਕੁਮਾਰ ਭੁੰਨੋ ਜੀ ਹਲਕਾ ਖਜ਼ਾਨਚੀ , ਪਵਨ ਕੁਮਾਰ ਸਸੌਲੀ ਜੀ ਹਲਕਾ ਸੱਕਤਰ, ਚਮਨ ਲਾਲ ਜੀ , ਹਰਮੇਸ਼ ਲਾਲ ਜੀ, ਕੁੰਦਨ ਸਰਗੋਵਾਲ ਜੀ , ਅਸੋਕ ਕੁਮਾਰ ਟੋਹਲੀਆ ਜੀ,ਵਿਸਾਲ ਜੀ, ਨਰਿੰਦਰ ਸਿੰਘ ਜੀ ,ਅਤੇ ਹੋਰ ਵੀ ਵੱਡੀ ਗਿਣਤੀ ਵਿੱਚ ਸਾਥੀ ਹਾਜ਼ਰ ਸਨ

Comments