ਸਹੀ ਵਾਸਤੂ ਸ਼ਾਂਤੀ ਅਤੇ ਸੁਰੱਖਿਆ ਦੀ ਗਾਰੰਟੀ ਦਿੰਦਾ ਹੈ - ਡਾ. ਭੂਪਿੰਦਰ ਵਾਸਤੂਸ਼ਾਸਤਰੀ


ਹੁਸ਼ੀਆਰਪੁਰ/ਦਲਜੀਤ ਅਜਨੋਹਾ
ਓਹ ਭਵਨ ਜਿਸ ਵਿੱਚ ਅਸੀਂ ਨਿਵਾਸ ਕਰਦੇ ਹਾਂ, ਉਹ ਸਿਰਫ਼ ਇੱਟਾਂ, ਸੀਮੈਂਟ, ਸਰੀਏ ਅਤੇ ਪੱਥਰਾਂ ਤੇ ਖੜ੍ਹਾ ਢਾਂਚਾ ਨਹੀਂ ਹੈ। ਉਹ ਭਵਨ ਸਾਡੇ ਧਨ, ਵੈਭਵ ਸੁਖ, ਸ਼ਾਂਤੀ, ਸਮ੍ਰਿਧੀ ਅਤੇ ਸੁਰੱਖਿਆ ਦੀ ਗਾਰੰਟੀ ਵੀ ਲੈਂਦਾ ਹੈ, ਜੇਕਰ ਉਹ ਵਾਸਤੂ ਦੇ ਨਿਯਮਾਂ ਤੇ ਅਧਾਰਤ ਹੈ। ਠੀਕ ਇਸ ਦੇ ਉਲਟ, ਜੇਕਰ ਭਵਨ ਵਿੱਚ ਵਾਸਤੂ ਦੋਸ਼ ਹੈ ਤਾਂ ਉੱਥੇ ਰਹਿਣ ਵਾਲਾ ਹਰ ਵਿਅਕਤੀ ਤਨ, ਮਨ ਅਤੇ ਧਨ ਨਾਲ ਦੁਖੀ ਹੋ ਜਾਂਦਾ ਹੈ। ਇਹ ਵਿਚਾਰ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਵਾਸਤੂ ਵਿਦਵਾਨ ਅਤੇ ਲੇਖਕ ਡਾ. ਭੂਪਿੰਦਰ ਵਾਸਤੂਸ਼ਾਸਤਰੀ ਦੇ ਹਨ।
ਨਿਰਮਿਤ ਭਵਨ ਦੀ ਵਾਸਤੂ ਵਿੱਚ ਚਾਰ ਮੁੱਖ ਦਿਸ਼ਾਵਾਂ - ਉੱਤਰ, ਦੱਖਣ, ਪੂਰਬ, ਪੱਛਮ ਨਾਲ ਹੀ ਚਾਰ ਕੋਣ - ਈਸ਼ਾਨ, ਆਗਨੇਯ, ਨੈਰਿਤਯ ਅਤੇ ਵਾਯਵ ਆਕਾਸ਼ ਅਤੇ ਪਾਤਾਲ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ। ਦਸਾਂ ਦਿਸ਼ਾਵਾਂ ਵਿੱਚ ਕੋਣਾਂ ਨੂੰ ਵਿਸ਼ੇਸ਼ ਮੰਨਿਆ ਗਿਆ ਹੈ। ਇਨ੍ਹਾਂ ਕੋਣਾਂ ਵਿੱਚ ਈਸ਼ਾਨ ਕੋਣ ਅਤੇ ਨੈਰਿਤਯ ਕੋਣ ਅਤਿ ਸੰਵੇਦਨਸ਼ੀਲ ਅਤੇ ਤੁਰੰਤ ਪ੍ਰਭਾਵਸ਼ਾਲੀ ਹੁੰਦੇ ਹਨ। ਜੇਕਰ ਕਿਸੇ ਇਕਾਈ ਵਿੱਚ ਈਸ਼ਾਨ ਕੋਣ ਅਤੇ ਨੈਰਿਤਯ ਕੋਣ ਵਿੱਚ ਵਾਸਤੂ ਦੋਸ਼ ਹੈ ਤਾਂ ਉੱਥੇ ਨਿਵਾਸ ਕਰਨ ਵਾਲੇ ਹਰ ਵਿਅਕਤੀ ਨੂੰ ਮਰਨ ਵਰਗੇ ਕਸ਼ਟ ਝੱਲਣੇ ਪੈ ਸਕਦੇ ਹਨ। ਵਾਯਵ ਅਤੇ ਆਗਨੇਯ ਦੇ ਦੋਸ਼ ਵਿਅਕਤੀ ਨੂੰ ਮਾਨਸਿਕ ਤਣਾਅ ਅਤੇ ਅਸ਼ਾਂਤੀ ਦਿੰਦੇ ਹਨ। ਭਵਨ ਦੇ ਕੋਣ ਦੋਸ਼ ਰਹਿਤ ਹਨ ਤਾਂ ਹਰ ਹਾਲ ਵਿੱਚ ਮਨੁੱਖ ਜੀਵਨ ਨਵੀਆਂ ਉਁਚਾਈਆਂ ਬਿਲਕੁਲ ਪ੍ਰਾਪਤ ਕਰੇਗਾ। ਭਵਨ ਵਿੱਚ ਕੋਣਾਂ ਨਾਲ ਹੀ ਦਿਸ਼ਾਵਾਂ ਅਤੇ ਨਿਰਮਿਤ ਇਕਾਈ ਵਾਸਤੂ ਸਿਧਾਂਤਾਂ ਦੀ ਅਨੁਪਾਲਨਾ ਕੀਤੀ ਗਈ ਹੈ ਤਾਂ ਅਜਿਹੇ ਭਵਨ ਵਿੱਚ ਰਹਿਣ ਵਾਲੇ ਦੇ ਸੁਖ, ਸ਼ਾਂਤੀ, ਸਮ੍ਰਿਧੀ ਅਤੇ ਸੁਰੱਖਿਆ ਦੀ ਗਾਰੰਟੀ ਵੀ ਵਾਸਤੂ ਲੈਂਦਾ ਹੈ।

Comments