ਨੌਰਥ ਮਲਟੀਪਲ ਦੇ ਉਦੇਸ਼ਾਂ ਨੂੰ ਪੂਰਾ ਕਰਦੇ ਹੋਏ ਸਥਾਨਕ ਸਮਾਜ ਸੇਵਾ ਦੇ ਮੁੱਦਿਆ ਉੱਪਰ ਕੰਸਨਟ੍ਰੇਟ ਕਰਨ ਲਈ ਕਿਹਾ

 


ਹੁਸ਼ਿਆਰਪੁਰ /ਦਲਜੀਤ ਅਜਨੋਹਾ 
ਹੁਸ਼ਿਆਰਪੁਰ ਦੇ ਸੰਗੀਤ ਪ੍ਰੇਮੀਆਂ ਨੂੰ ਨਾਲ ਲੈ ਕੇ ਬਣਾਏ ਗਏ ਅਲਾਇੰਸ ਕੱਲਬ ਹੁਸ਼ਿਆਰਪੁਰ ਸਰਗਮ ਦੀ ਪਹਿਲੀ ਮੀਟਿੰਗ ਸਥਾਨਕ ਸ਼ਿਰਾਜ ਹੋਟਲ ਵਿਖੇ ਕੀਤੀ ਗਈ । ਜਿਸ ਵਿੱਚ ਰੰਗ ਕਰਮੀ ਐਲੀ. ਅਸ਼ੋਕ ਪੁਰੀ ਵਿਸ਼ੇਸ਼ ਤੌਰ ਤੇ ਹਾਜ਼ਿਰ ਹੋਏ । ਇਸ ਮੌਕੇ ਤੇ ਅਲਾਇੰਸ ਕਲੱਬ ਦੇ ਨੌਰਥ ਮਲਟੀਪਲ ਐਡਵਾਈਜ਼ਰ ਐਲੀ. ਰਮੇਸ਼ ਕੁਮਾਰ ਨੇ ਨਵੇਂ ਮੈਂਬਰਾਂ ਨੂੰ ਇਨਡਕਟ ਕਰਨ ਤੋਂ ਬਾਅਦ ਕੱਲਬ ਦੀਆਂ ਕਾਰਗੂਜ਼ਾਰੀਆਂ ਦੀ ਜਾਣਕਾਰੀ ਦਿੱਤੀ । ਹੁਸ਼ਿਆਰਪੁਰ ਸਰਗਮ ਦੇ ਅਸ਼ਵਨੀ ਕੁਮਾਰ ਦੱਤਾ ਅਤੇ ਸੁਰਿੰਦਰ ਪੌਲ ਦੀਵਾਨ ਜੀ ਨੇ ਹੁਸ਼ਿਆਰਪੁਰ ਵਿੱਚ ਸੰਗੀਤਕ ਰੁਝਾਨ ਵਾਲੇ ਦੋਸਤਾਂ ਨੂੰ ਨਾਲ ਲੈ ਕੇ ਕੱਲਬ ਦੀ ਕਾਰਗੂਜ਼ਾਰੀ ਨੂੰ ਸੁਚਾਰੂ ਰੂਪ ਵਿੱਚ ਚਲਾਉਣ ਦਾ ਵਿਸ਼ਵਾਸ਼ ਦਵਾਇਆ । 
 ਇਸ ਮੌਕੇ ਤੇ ਐਲੀ. ਅਸ਼ੋਕ ਪੁਰੀ ਨੇ ਅਲਾਇੰਸ ਕੱਲਬ ਇੰਟਰਨੈਸ਼ਨਲ ਅਤੇ ਨੌਰਥ ਮਲਟੀਪਲ ਦੇ ਉਦੇਸ਼ਾਂ ਨੂੰ ਪੂਰਾ ਕਰਦੇ ਹੋਏ ਸਥਾਨਕ ਸਮਾਜ ਸੇਵਾ ਦੇ ਮੁੱਦਿਆ ਉੱਪਰ ਕੰਸਨਟ੍ਰੇਟ ਕਰਨ ਲਈ ਕਿਹਾ । ਇਸ ਮੌਕੇ ਤੇ ਅਲਾਇੰਸ ਕੱਲਬ ਇੰਟਰਨੈਸ਼ਨਲ ਵੱਲੋਂ ਮਲਟੀਪਲ ਐਡਵਾਈਜ਼ਰ ਐਲੀ. ਰਮੇਸ਼ ਕੁਮਾਰ ਨੇ, ਐਲੀ. ਅਸ਼ਵਨੀ ਕੁਮਾਰ ਦੱਤਾ, ਐਲੀ. ਅਜੇ ਸਹਿਦੇਵ ਅਤੇ ਐਲੀ. ਸੁਰਿੰਦਰ ਪੌਲ ਦੀਵਾਨ ਨੂੰ ਚਾਰਟਰਡ ਪਿੰਨ ਲਗਾਏ ਅਤੇ ਉਹਨਾਂ ਨੂੰ ਐਲੀ. ਅਸ਼ੋਕ ਪੁਰੀ ਨੇ ਅਲਾਇੰਸ ਸਰੋਪਾਓ ਅਤੇ ਚਾਰਟਰਡ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ।

Comments