ਬਾਬਾ ਸਾਹਿਬ ਜੀ ਦੀ ਵਿਚਾਰਧਾਰਾ ਘਰ ਘਰ ਪੋਹੁੰਚਾਉਨਾ ਸਮੇ ਦੀ ਲੋੜ - ਐਡਵੋਕੇਟ ਪਲਵਿੰਦਰ ਮਾਨਾ

 I 
ਹੁਸ਼ਿਆਰਪੁਰ/ਦਲਜੀਤ ਅਜਨੋਹਾ 
ਪਿਛਲੇ ਦਿਨੀਂ ਪਿੰਡ ਢਕੋਵਾਲ, ਪਿੰਡ ਫ਼ਗਲਾਨਾ, ਪਿੰਡ ਬਾਹੋਵਾਲ ਅਤੇ ਹੋਰ ਵੀ ਹਲਕਾ ਚੱਬੇਵਾਲ ਦੇ ਪਿੰਡਾਂ ਵਿਚ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਜੀ ਦਾ ਜਨਮ ਦਿਨ ਮਨਾਇਆ ਗਿਆ ਅਤੇ ਪਿੰਡ ਢਕੋਵਾਲ ਵਿਖੇ ਨਰੇਸ਼ ਸਿੰਘ ਖਾਲਸਾ ਜੀ ਦੀ ਅਤੇ ਸਮੂਹ ਕਮੇਟੀ ਦੀ ਅਗਵਾਈ ਵਿੱਚ ਮਨਾਇਆ ਗਿਆ, ਜਿਸ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਐਡਵੋਕੇਟ ਪਲਵਿੰਦਰ ਮਾਨਾ ਇੰਚਾਰਜ ਬਸਪਾ ਹਲਕਾ ਚੱਬੇਵਾਲ ਜੀ ਸਾਥੀਆ ਸਮੇਤ ਪੋਹੁੰਚੇ I ਪ੍ਰੋਗਰਾਮ ਵਿੱਚ ਬੁਲਾਰੇ ਵਜੋਂ ਮਾਸਟਰ ਯੋਧਾ ਮੱਲ ਜੀ ਵੀ ਪੁਹੰਚੇ I ਐਡੋਵੋਕੇਟ ਮਾਨਾ ਜੀ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਬਾਬਾ ਸਾਹਿਬ ਜੀ ਦੀ ਵਿਚਾਰ ਧਾਰਾ ਨੂੰ ਅਪਣਾ ਕੇ ਆਪਣੇ ਬਚਿਆ ਨੂੰ ਆਪਣੇ ਰਹਿਬਰਾਂ ਦੀ ਵਿਚਾਰ ਧਾਰਾ ਨਾਲ ਜੋੜਿਆ ਜਾਵੇ ਤਾਂ ਜੌ ਸਾਡੇ ਬੱਚੇ ਆਪਣੇ ਰਹਿਬਰਾਂ ਦੇ ਇਤਿਹਾਸ ਤੋਂ ਜਾਣੂ ਹੋਣ I ਇਸ ਦੌਰਾਨ ਐਡਵੋਕੇਟ ਪਲਵਿੰਦਰ ਮਾਨਾ ਜੀ ਅਤੇ ਮੈਡਮ ਕੁਲਵਿੰਦਰ ਕੌਰ ਜਿਲਾ ਪ੍ਰੀਸ਼ਦ ਮੈਂਬਰ, ਸਰਪੰਚ ਸਾਹਿਬ ਮਨਜੀਤ ਕੌਰ ਅਤੇ ਸਮੂਹ ਪੰਚਾਇਤ ਨੇ ਪੜਾਈ ਵਿੱਚੋ ਅੱਬਲ ਆਏ ਬਚਿਆ ਨੂੰ ਸਨਮਾਨਿਤ ਕੀਤਾ I ਇਸ ਦੌਰਾਨ ਐਡਵੋਕੇਟ ਪਲਵਿੰਦਰ ਮਾਨਾ ਜੀ ਨੇ ਦੱਸਿਆ ਕਿ ਮੌਜੂਦਾ ਭਗਵੰਤ ਮਾਨ ਜੀ ਦੀ ਸਰਕਾਰ ਵਿਚ 2025 ਵਿੱਚ ਬਾਬਾ ਸਾਹਿਬ ਜੀ ਦੇ ਸਟੈਚੂ ਬੁੱਤਾ ਦੀ 8 ਬਾਰ ਬੇਅਦਬੀ ਹੋਈ ਤੇ ਬਸਪਾ ਨੇ ਦੋਸ਼ੀਆਂ ਤੇ ਕਾਰਵਾਈ ਕਰਵਾਈ I ਪਰ ਹੁਣ ਫੇਰ ਮਿਤੀ 31-03-2026 ਦੀ ਰਾਤ ਨੂੰ ਪਿੰਡ ਨੂਰਪੁਰ ਜੱਟਾ ਹਲਕਾ ਗੜ੍ਹਸ਼ੰਕਰ ਵਿਖੇ ਇਕ ਬਾਰ ਫਿਰ 2 ਦੂਸਰੀ ਬਾਰ ਬੇਅਦਬੀ ਹੋਈ , ਜਿਸ ਉਪਰੰਤ ਬਸਪਾ ਦੇ ਸੂਬਾ ਪ੍ਰਧਾਨ, ਸਾਬਕਾ ਰਾਜ ਸਭਾ ਮੈਂਬਰ ਅਤੇ ਸਾਬਕਾ ਵਿਧਾਇਕ ਡਾ ਅਵਤਾਰ ਸਿੰਘ ਕਰੀਮਪੁਰੀ ਜੀ ਨੇ ਮੌਕੇ ਤੇ ਪੁਹੰਚ ਕੇ ਦੋਸ਼ੀਆਂ ਵਿਰੁੱਧ ਪਰਚਾ ਦਰਜ ਕਰਵਾਇਆ ਅਤੇ ਪੁਲੀਸ ਨੂੰ ਦੋਸ਼ੀਆਂ ਨੂੰ ਗਿਰਫ਼ਤਾਰ ਕਰਨ ਲਈ 72 ਘੰਟੇ ਦਾ ਸਮਾਂ ਦਿੱਤਾ, 72 ਘੰਟੇ ਬੀਤ ਜਾਣ ਤੋਂ ਬਾਅਦ ਬਸਪਾ ਨੇ ਗੜ੍ਹਸ਼ੰਕਰ Dsp ਦਫਤਰ ਦੇ ਬਾਹਰ ਦੋਸ਼ੀਆਂ ਨੂੰ ਗਿਰਫ਼ਤਾਰ ਕਰਵਾਉਣ ਦੇ ਲਈ ਪਕਾ ਧਰਨਾ ਲਗਾ ਦਿੱਤਾ ਅਤੇ ਬਸਪਾ ਦੇ ਦਬਾਅ ਹੇਠ ਪੁਲੀਸ ਅਧਿਕਾਰੀਆਂ ਨੇ ਦੋਸ਼ੀਆਂ ਨੂੰ ਗਿਰਫ਼ਤਾਰ ਕੀਤਾ ਅਤੇ ਬਸਪਾ ਦੀ ਜਿੱਤ ਹੋਈ I ਇਸ ਦੌਰਾਨ ਐਡਵੋਕੇਟ ਪਲਵਿੰਦਰ ਮਾਨਾ ਜੀ ਨੇ ਸਮੂਹ ਪਿੰਡ ਵਾਸੀਆਂ ਨੂੰ ਬਸਪਾ ਦੀ ਪੰਜਾਬ ਸੰਭਾਲੋ ਮੁਹਿੰਮ ਦੇ ਨਾਲ ਜੁੜਨ ਦੀ ਅਪੀਲ ਕੀਤੀ ਅਤੇ 2027 ਵਿੱਚ ਬਸਪਾ ਦੀ ਸਰਕਾਰ ਬਨਾਉਣ ਦੀ ਅਪੀਲ ਕੀਤੀ I 
ਇਸ ਮੌਕੇ ਆਏ ਹੋਏ ਸਾਥੀਆ ਵਿਚ ਸੋਢੀ ਰਾਮ, ਹੁਸ਼ਿਆਰ ਸਿੰਘ, ਰਵਿੰਦਰ ਰਵੀ, ਮਨਜੀਤ ਸਿੰਘ, ਅਨਿਕੇਤ, ਸਮੀਰ, ਸੌਰਵ, ਸਾਗਰ
ਅਤੇ ਹੋਰ ਵੀ ਬੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ I

Comments