ਹੁਸ਼ਿਆਰਪੁਰ/ਦਲਜੀਤ ਅਜਨੋਹਾ
ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ(ਰਜਿ.) ਪੰਜਾਬ ਵਲੋੰ ਇਕ ਸ਼ੋਕ ਮਤੇ ਰਾਹੀਂ
ਸੰਤ ਕ੍ਰਿਪਾਲ ਦਾਸ ਜੀ ਦੇ ਅਕਾਲ ਚਲਾਣੇ ,ਅਚਾਨਕ ਵਿਛੋੜੇ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸੁਸਾਇਟੀ ਦੇ ਸੰਤਾਂ ਮਹਾਂਪੁਰਸ਼ਾਂ ਨੇ ਇਕ ਸਾਂਝੇ ਬਿਆਨ ਵਿੱਚ ਕਿਹਾ ਕਿ ਸੰਤ ਕ੍ਰਿਪਾਲ ਦਾਸ ਜੀ ਹਰ ਸਮੇਂ ਸੁਸਾਇਟੀ ਲਈ ਮਾਰਗ ਦਰਸ਼ਨ ਕਰਦੇ ਸਨ ਅਤੇ ਸੁਸਾਇਟੀ ਦੇ ਕਾਰਜਾਂ ਦੀ ਸੰਪੂਰਨਤਾ ਲਈ ਆਪਣਾ ਵਡਮੁੱਲਾ ਯੋਗਦਾਨ ਪਾਉਂਦੇ ਸਨ। ਓਨਾਂ ਦੱਸਿਆ ਕਿ 3 ਤੋਂ 5 ਅਪ੍ਰੈਲ ਤੱਕ ਸੰਪੰਨ ਹੋਈ ਇਤਿਹਾਸਕ ਬੇਗਮਪੁਰਾ ਦਮੜੀ ਸ਼ੋਭਾ ਯਾਤਰਾ ਦੀ ਸਫ਼ਲਤਾ ਲਈ ਵੀ ਸੰਤ ਕ੍ਰਿਪਾਲ ਦਾਸ ਜੀ ਨੇ ਕਥਾ,ਕੀਰਤਨ ਰਾਹੀਂ ਸੰਗਤਾਂ ਨੂੰ ਆਪਣਾ ਆਸ਼ੀਰਵਾਦ ਦਿੱਤਾ। ਸੰਤ ਕ੍ਰਿਪਾਲ ਦਾਸ ਜੀ ਦੇ ਅਚਨਚੇਤ ਵਿਛੋੜੇ ਨਾਲ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ, ਵੱਖ ਵੱਖ ਡੇਰਿਆਂ ਦੇ ਸੰਤ ਮਹਾਂਪੁਰਸ਼ਾਂ, ਧਾਰਮਿਕ,ਸਮਾਜਿਕ ਤੇ ਰਾਜਨੀਤਕ ਜਥੇਬੰਦੀਆਂ ਅੰਦਰ ਸ਼ੋਗ ਦੀ ਲਹਿਰ ਹੈ। ਉਨਾਂ ਦੱਸਿਆ ਕਿ 4 ਮਈ ਨੂੰ ਡੇਰਾ ਸੱਚਖੰਡ ਸੰਤ ਮਾਹਨ ਦਾਸ ਗਣੇਸ਼ਪੁਰ ਭਾਰਟਾ ਵਿਖੇ ਵਿਸ਼ੇਸ਼ ਸ਼ਰਧਾਂਜਲੀ ਸਮਾਗਮ ਹੋਵੇਗਾ।
ਇਸ ਮੌਕੇ ਗੁਰੂ ਰਵਿਦਾਸ ਸਾਧੂ ਸੰਪਰਦਾਇਕ ਸੁਸਾਇਟੀ (ਰਜਿ.) ਪੰਜਾਬ ਦੇ ਚੇਅਰਮੈਨ ਸੰਤ ਸਰਵਣ ਦਾਸ ਬੋਹਣ, ਪ੍ਰਧਾਨ ਸੰਤ ਨਿਰਮਲ ਦਾਸ ਬਾਬੇ ਜੌੜੇ, ਜਨਰਲ਼ ਸਕੱਤਰ ਸੰਤ ਇੰਦਰ ਦਾਸ ਸੇਖੈ, ਸੰਤ ਪਰਮਜੀਤ ਦਾਸ ਨਗਰ ਕੈਸ਼ੀਅਰ, ਸੰਤ ਸਰਵਣ ਦਾਸ ਲੁਧਿਆਣਾ ਸੀਨੀ.ਮੀਤ ਪ੍ਰਧਾਨ, ਸੰਤ ਸਤਵਿੰਦਰ ਹੀਰਾ ਰਾਸ਼ਟਰੀ ਪ੍ਰਧਾਨ ਆਲ ਇੰਡੀਆ ਆਦਿ ਧਰਮ ਮਿਸ਼ਨ,ਸੰਤ ਰਾਮ ਸੇਵਕ ਹਰੀਪੁਰ ਖਾਲਸਾ, ਮਹੰਤ ਪ੍ਰਸ਼ੋਤਮ ਲਾਲ ਚੱਕ ਹਕੀਮ, ਸੰਤ ਬਲਵੰਤ ਦਾਸ ਡੀਗਿਰੀਆਂ,ਸੰਤ ਰਮੇਸ਼ ਦਾਸ ਸ਼ੇਰਪੁਰ ਕਲਰਾਂ, ਸੰਤ ਜਗੀਰ ਸਿੰਘ ਨੰਦਾਚੌਰ,ਸੰਤ ਮਨਜੀਤ ਦਾਸ ਚਲੇਟ (ਹਿਮਾਚਲ),ਸੰਤ ਬੀਬੀ ਕੁਲਦੀਪ ਕੌਰ ਮੇਹਨਾ,ਭੈਣ ਸੰਤੋਸ਼ ਕੁਮਾਰੀ,ਸੰਤ ਬੀਬੀ ਪੂਨਮ ਹੀਰਾ,ਸੰਤ ਕੁਲਦੀਪ ਦਾਸ ਬਸੀ ਮਰੂਫ,ਸੰਤ ਮਨਜੀਤ ਦਾਸ ਵਿਛੋਹੀ,ਬਾਬਾ ਬਲਕਾਰ ਸਿੰਘ ਵਡਾਲਾ ਆਦਿ ਹਾਜਰ ਸਨ।
Comments
Post a Comment