ਪੰਜਾਬ ਸਟੇਟ ਕਰਾਟੇ ਚੈਂਪੀਅਨਸ਼ਿਪ ਵਿੱਚ ਹੁਸ਼ਿਆਰਪੁਰ ਦੇ ਕਰਾਟੇ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ। ਜਗਮੋਹਨਸ ਇੰਸਟੀਟਿਊਟ ਦੀ ਆਰਤੀ ਕੁਮਾਰੀ ਨੇ ਜਿੱਤੇ ਦੋ ਗੋਲਡ ਮੈਡਲ
ਹੁਸ਼ਿਆਰਪੁਰ/ਦਲਜੀਤ ਅਜਨੋਹਾ
ਸਪੋਰਟਸ ਕਰਾਟੇ ਔਰਗਨਾਈਜੇਸ਼ਨ ਆਫ ਪੰਜਾਬ ਦੀ ਰਹਿਨੁਮਾਈ ਹੇਠ ਜਿਲਾ ਸੰਗਰੂਰ ਕਰਾਟੇ ਐਸੋਸੀਏਸ਼ਨ ਵੱਲੋਂ ਸੁਨਾਮ ਉਧਮ ਸਿੰਘ ਵਾਲਾ ਵਿੱਚ ਆਯੋਜਿਤ ਪੰਜਾਬ ਸਟੇਟ ਕਰਾਟੇ ਚੈਂਪੀਅਨਸ਼ਿਪ ਵਿੱਚ ਹੁਸ਼ਿਆਰਪੁਰ ਦੀ ਆਰਤੀ ਕੁਮਾਰੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਅੰਡਰ 21 ਲੜਕੀਆਂ ਦੇ ਕਾਤਾ ਅਤੇ ਕੁਮਿਤੇ ਮੁਕਾਬਲੇ ਵਿੱਚ ਗੋਲਡ ਮੈਡਲ ਜਿੱਤਣ ਦਾ ਮਾਣ ਹਾਸਿਲ ਕੀਤਾ ਇਹ ਜਾਣਕਾਰੀ ਦਿੰਦੇ ਹੋਏ ਜਿਲਾ ਕਰਾਟੇ ਐਸੋਸੀਏਸ਼ਨ, ਹੁਸ਼ਿਆਰਪੁਰ ਦੇ ਜਨਰਲ ਸਕੱਤਰ ਅਤੇ ਚੀਫ ਕਰਾਟੇ ਕੋਚ ਸ਼ਿਹਾਨ ਜਗਮੋਹਨ ਵਿਜ ਨੇ ਦੱਸਿਆ ਕਿ ਇਸ ਕਰਾਟੇ ਚੈਂਪੀਅਨਸ਼ਿਪ ਵਿੱਚ ਪੰਜਾਬ ਦੇ ਵੱਖ ਵੱਖ ਜ਼ਿਲਿਆਂ ਤੋਂ ਲਗਭਗ 300 ਤੋਂ ਵੱਧ ਕਰਾਟੇ ਖਿਡਾਰੀਆਂ ਨੇ ਜੂਨੀਅਰ, ਅੰਡਰ 21 ਅਤੇ ਸੀਨੀਅਰ ਲੜਕੇ ਅਤੇ ਲੜਕੀਆਂ ਦੇ ਮੁਕਾਬਲਿਆਂ ਵਿੱਚ ਭਾਗ ਲਿਆ। ਇਸ ਦੋ ਰੋਜ਼ਾ ਕਰਾਟੇ ਚੈਂਪੀਅਨਸ਼ਿਪ ਵਿੱਚ ਹੁਸ਼ਿਆਰਪੁਰ ਤੋਂ ਭਾਗ ਲੈਣ ਲਈ ਤਿੰਨ ਖਿਡਾਰੀ ਚੁਣੇ ਗਏ ਸਨ ਔਰ ਤਿੰਨਾਂ ਨੇ ਹੀ ਸ਼ਾਨਦਾਰ ਕਾਰਕਰਦਗੀ ਦਾ ਮੁਜਾਹਿਰਾ ਕਰਦਿਆਂ ਹੋਇਆ ਮੈਡਲ ਜਿੱਤਣ ਦਾ ਮਾਨ ਹਾਸਲ ਕੀਤਾ ਪੰਜਾਬ ਯੂਨੀਵਰਸਿਟੀ ਦੇ ਰੀਜਨਲ ਸੈਂਟਰ ਸਰਵਾ ਨੰਦਗਿਰੀ ਲੋਕ ਕਾਲਜ ਦੇ ਵਿਦਿਆਰਥੀ ਅਦਿਤਿਆ ਬਖਸ਼ੀ ਨੇ ਸੀਨੀਅਰ ਲੜਕਿਆਂ ਦੇ ਕਾਤਾ ਮੁਕਾਬਲੇ ਵਿੱਚ ਸਿਲਵਰ ਅਤੇ ਕੁਮਤੇ ਮੁਕਾਬਲਿਆਂ ਵਿੱਚ ਬਰੋਂਜ ਮੈਡਲ ਜਿੱਤ ਕੇ ਹੁਸ਼ਿਆਰਪੁਰ ਦਾ ਮਾਨ ਵਧਾਇਆ ਜਦ ਕਿ ਜੂਨੀਅਰ ਲੜਕੀਆਂ ਦੇ ਵਰਗ ਵਿੱਚ ਹੁਸ਼ਿਆਰਪੁਰ ਦੀ ਅਕਸ਼ਿਤਾ ਸ਼ਰਮਾ ਨੇ ਗੋਲਡ ਮੈਡਲ ਜਿੱਤਿਆ। ਵਰਨਨ ਯੋਗ ਹੈ ਕਿ ਇਹ ਤਿੰਨੇ ਖਿਡਾਰੀ ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਕਰਾਟੇ ਕੋਚ ਅਤੇ ਵਰਲਡ ਕਰਾਟੇ ਫੈਡਰੇਸ਼ਨ ਦੇ ਰੈਫਰੀ ਏ ਸ਼ਿਹਾਨ ਜਗਮੋਹਨ ਵਿੱਜ ਦੀ ਅਗਵਾਈ ਹੇਠ ਜਗਮੋਹਨਸ ਇੰਸਟੀਚਿਊਟ ਆਫ ਟਰੈਡੀਸ਼ਨਲ ਕਰਾਟੇ ਵਿੱਚ ਸਿਖਲਾਈ ਪ੍ਰਾਪਤ ਕਰ ਰਹੇ ਹਨ। ਇੱਥੇ ਇਹ ਵਰਨਨ ਯੋਗ ਹੈ ਕਿ 2013 ਵਿੱਚ ਕਰਾਟੇ ਦੀ ਟ੍ਰੇਨਿੰਗ ਸ਼ੁਰੂ ਕਰਨ ਵਾਲੀ ਆਰਤੀ ਕੁਮਾਰੀ ਨੇ 2014 ਤੋਂ 2026 ਤੱਕ ਸਟੇਟ ਕਰਾਟੇ ਚੈਂਪੀਅਨਸ਼ਿਪਸ ਵਿੱਚ ਲਗਾਤਾਰ ਸਬ ਜੂਨੀਅਰ, ਕੈਡਟਸ, ਜੂਨੀਅਰ ਅਤੇ ਅੰਡਰ 21 ਵਿੱਚ ਕਾਤਾ/ਕੁਮੀਤੇ ਮੁਕਾਬਲਿਆਂ ਵਿੱਚ ਗੋਲਡ ਮੈਡਲ ਜਿੱਤ ਕੇ ਇੱਕ ਨਵਾਂ ਰਿਕਾਰਡ ਕਾਇਮ ਕੀਤਾ ਹੈ। ਯਾਦ ਰਹੇ ਇਸ ਤੋਂ ਪਹਿਲਾਂ 90 ਦੇ ਦਹਾਕੇ ਵਿਚ ਹੁਸ਼ਿਆਰਪੁਰ ਦੀ ਹੀ ਅੰਤਰਰਾਸ਼ਟਰੀ ਗੋਲਡ ਮੈਡਲਿਸਟ ਪੂਜਾ ਸੂਦ ਅਤੇ ਸੁਸ਼ਮਨਾ ਡੋਗਰਾ ਵੀ ਸਟੇਟ ਕਰਾਟੇ ਚੈਂਪੀਅਨਸ਼ਿਪ ਵਿੱਚ ਸਭ ਜੂਨੀਅਰ , ਜੂਨੀਅਰ ਅਤੇ ਸੀਨੀਅਰ ਮੁਕਾਬਲਿਆਂ ਲੜਕੀਆਂ ਦੇ ਮੁਕਾਬਲਿਆਂ ਵਿੱਚ ਕਾਤਾ ਅਤੇ ਕੁਮਿਟੇ ਮੁਕਾਬਲਿਆਂ ਵਿੱਚ ਲਗਾਤਾਰ ਗੋਲਡ ਮੈਡਲ ਜਿੱਤ ਕੇ ਰਿਕਾਰਡਸ ਵਿੱਚ ਆਪਣਾ ਨਾਮ ਦਰਜ ਕਰਾ ਚੁੱਕੀਆਂ ਹਨ।
Comments
Post a Comment