ਸੰਤ ਸਤਵਿੰਦਰ ਹੀਰਾ ਵਲੋੰ ਪਾਲੀ ਦੇਤ ਵਾਲੀਆ ਦੇ ਪੁੱਤਰ ਮਨਜੋਤ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ

 
 
ਹੁਸ਼ਿਆਰਪੁਰ /ਦਲਜੀਤ ਅਜਨੋਹਾ 
ਉੱਘੇ ਸ਼੍ਰੋਮਣੀ ਪੰਜਾਬੀ ਲੋਕ ਗਾਇਕ ਪਾਲੀ ਦੇਤਵਾਲੀਆ ਦੇ ਸਪੁੱਤਰ ਮਨਜੋਤ ਸਿੰਘ ਦੀ ਸੰਖੇਪ ਬਿਮਾਰੀ ਤੋਂ ਬਾਅਦ ਹੋਈ ਅਚਨਚੇਤ ਮੌਤ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਸੰਤ ਸਤਵਿੰਦਰ ਹੀਰਾ ਰਾਸ਼ਟਰੀ ਪ੍ਰਧਾਨ ਆਲ ਇੰਡੀਆ ਆਦਿ ਧਰਮ ਮਿਸ਼ਨ (ਰਜਿ.) ਭਾਰਤ,ਅਮਿਤ ਕੁਮਾਰ ਪਾਲ ਕੌਮੀ ਕੈਸ਼ੀਅਰ, ਵਰਿੰਦਰ ਬੰਗਾ ਜਨਰਲ਼ ਸਕੱਤਰ,ਲੰਬੜਦਾਰ ਵੀਰ ਚੰਦ ਸੁਰੀਲਾ, ਓਮ ਪ੍ਰਕਾਸ਼ ਰਾਣਾ ਮੀਡੀਆ ਇੰਚਾਰਜ, ਮਾਸਟਰ ਸੁਖਵੀਰ ਦੁਗਾਲ ਪਾਤੜਾਂ,ਸਤਿਗੁਰੂ ਸਮਾਣਾ, ਪ੍ਰਚਾਰਕ ਗੁਰਜੀਤ ਲਹਿਰਾ, ਸੰਤ ਚਰਨ ਦਾਸ ਮਾਂਗਟ, ਸੰਤ ਸੋਹਣ ਸਿੰਘ ਲਾਧੂਕਾ ਮੰਡੀ ਆਦਿ ਵਲੋੰ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਜਿਥੇ ਇਹ ਪਰਿਵਾਰ ਲਈ ਬਹੁਤ ਵੱਡਾ ਸਦਮਾ ਹੈ ਓਥੇ ਇਸ ਅਣਹੋਣੀ ਘਟਨਾ ਨਾਲ ਪਾਲੀ ਦੇਤਵਾਲੀਆ ਨੂੰ ਸਾਰੇ ਪਿਆਰ ਕਰਨ ਵਾਲੇ ਦੋਸਤਾਂ, ਮਿੱਤਰਾਂ,ਸਰੋਤਿਆਂ ਦੇ ਮਨਾਂ ਨੂੰ ਵੀ ਭਾਰੀ ਠੇਸ ਪਹੁੰਚੀ ਹੈ। ਉਨਾਂ ਕਿਹਾ ਵਾਹਿਗੁਰੂ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਿਸ਼ ਕਰੇ ਅਤੇ ਪਰਿਵਾਰ ਨੂੰ ਇਸ ਭਾਣੇ ਨੂੰ ਸਹਿਣ ਕਰਨ ਦਾ ਬਲ ਬਖਸ਼ਿਸ਼ ਕਰੇ।

Comments