ਪਿੰਡ ਅਜਨੋਹਾ ਵਿਖੇ ਅਕਾਲੀ ਬਾਬਾ ਫੂਲਾ ਜੀ ਦੀ ਯਾਦ ਵਿੱਚ ਸਲਾਨਾ ਦੂਜਾ ਸ਼ਾਨਦਾਰ ਕ੍ਰਿਕਟ ਟੂਰਨਾਮੈਂਟ ਸ਼ਾਨੋ ਸ਼ੌਕਤ ਨਾਲ ਹੋਇਆ ਆਰੰਭ

 
ਹੁਸ਼ਿਆਰਪੁਰ/ਦਲਜੀਤ ਅਜਨੋਹਾ 
ਪਿੰਡ ਅਜਨੋਹਾ ਵਿਖੇ ਸਮੂਹ ਨਗਰ ਨਿਵਾਸੀ, ਗ੍ਰਾਮ ਪੰਚਾਇਤ, ਪ੍ਰਵਾਸੀ ਭਾਰਤੀਆਂ ਅਤੇ ਇਲਾਕੇ ਦੇ ਸਹਿਯੋਗ ਨਾਲ ਅਕਾਲੀ ਬਾਬਾ ਫੂਲਾ ਸਿੰਘ ਜੀ ਦੀ ਯਾਦ ਵਿੱਚ ਸਲਾਨਾ ਦੂਜਾ ਕ੍ਰਿਕਟ ਟੂਰਨਾਮੈਂਟ 30 ਅਪ੍ਰੈਲ ਤੋਂ 02 ਮਈ ਤੱਕ ਕਰਵਾਏ ਜਾ ਰਹੇ ਹਨ। ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ ਗ੍ਰਾਮ ਪੰਚਾਇਤ ਅਤੇ ਪਿੰਡ ਦੇ ਪੱਤਵੰਤੇ ਸੱਜਣ ਕ੍ਰਿਕਟ ਟੂਰਨਾਮੈਂਟ ਦਾ ਉਦਘਾਟਨ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਸਲਾਨਾ ਦੂਜੇ ਕ੍ਰਿਕਟ ਟੂਰਨਾਮੈਂਟ ਦੋਰਾਨ ਪੰਜਾਬ ਦੀਆਂ ਨਾਮਵਰ 32 ਟੀਮਾਂ ਹਿੱਸਾ ਲੈ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਸਲਾਨਾ ਦੂਜੇ ਕ੍ਰਿਕਟ ਟੂਰਨਾਮੈਂਟ ਦਾ ਉਦਘਾਟਨੀ ਪਾਸ਼ਟਾਂ ਅਤੇ ਨਰੰਗਾਬਾਦ ਦੇ ਵਿਚਕਾਰ ਕਰਵਾਇਆ ਗਿਆ। ਜਿਸ ਵਿੱਚ ਪਿੰਡ ਪਾਂਸਟਾ ਦੀ ਟੀਮ ਜੇਤੂ ਰਹੀ।ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ ਪਹਿਲੇ ਸਥਾਨ ਤੇ ਆਉਣ ਵਾਲੀ ਟੀਮ ਨੂੰ 51,000 ਹਜ਼ਾਰ ਰੁਪਏ ਅਤੇ ਟਰਾਫੀ ਅਤੇ ਦੂਜੇ ਸਥਾਨ ਤੇ ਆਉਣ ਵਾਲੀ ਟੀਮ ਨੂੰ 31,000 ਹਜ਼ਾਰ ਰੁਪਏ ਟਰਾਫੀ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ 02 ਮਈ ਨੂੰ ਫਾਈਨਲ ਵਾਲੇ ਦਿਨ ਮੁੱਖ ਮਹਿਮਾਨ ਡਾਕਟਰ ਇਸ਼ਾਂਕ ਕੁਮਾਰ ਹਲਕਾ ਵਿਧਾਇਕ ਚੱਬੇਵਾਲ ਜੇਤੂ ਅਤੇ ਉਪ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਕਰਨਗੇ। ਇਸ ਮੌਕੇ ਸਰਪੰਚ ਰਾਜਵਿੰਦਰ ਕੌਰ, ਰਣਜੋਧ ਸਿੰਘ,ਤਜਿੰਦਰ ਸਿੰਘ ਅਜਨੋਹਾ,ਤਲਵਿੰਦਰ ਸਿੰਘ, ਜਸਕਰਨ ਸਿੰਘ ਸੰਨੀ, ਹਰਜੀਤ ਸਿੰਘ, ਜੋਨੀ ਹੁਸ਼ਿਆਰਪੁਰ ਸਾਗਰ, ਕੋਮਲ, ਅਮਨਜੋਤ, ਜੋਤੀ, ਅਰਵਿੰਦਰ ਸਿੰਘ, ਪਵਨ ਕੁਮਾਰ ਪਾਸਟਾ, ਕੁਲਦੀਪ, ਗੋਲੂ, ਸੋਹਣ ਸਿੰਘ ਪੰਚ, ਗੁਰਪ੍ਰੀਤ ਸਿੰਘ ਪੰਚ, ਮਮਤਾ ਰਾਣੀ ਬਲਾਕ ਸੰਮਤੀ ਮੈਂਬਰ, ਕਿਰਨ ਕੁਮਾਰੀ ਪੰਚ, ਰਜਿੰਦਰ ਸਿੰਘ ਪਰਮਾਰ ਸਾਬਕਾ ਡੀਐਸਪੀ, ਜਸਕਰਨ ਸਿੰਘ, ਨਿਰਮਲ ਸਿੰਘ ਨੰਬਰਦਾਰ, ਅਸ਼ੋਕ ਕੁਮਾਰ ਨੰਬਰਦਾਰ ਆਦਿ ਹਾਜ਼ਰ ਸਨ।ਇਸ ਪ੍ਰੋਗਰਾਮ ਦੀ ਜਾਣਕਾਰੀ ਨੰਬਰਦਾਰ ਜਸਕਰਨ ਸਿੰਘ ਅਜਨੋਹਾ ਨੇ ਪ੍ਰੈਸ ਨੂੰ ਦਿੱਤੀ।

Comments